ਕੈਨੇਡਾ ਦੇ ਸੂਬੇ ਅਤੇ ਰਾਜਖੇਤਰ ਕੈਨੇਡਾ ਦੇ ਸ਼ਾਹੀ ਮਿਲਟਰੀ ਕਾਲਜ ਦੇ ਯਿਓ ਹਾਲ ਵਿਖੇ 'ਓ ਕੈਨੇਡਾ ਵੀ ਸਟੈਂਡ ਗਾਰਡ ਫ਼ਾਰ ਦੀ' ਨਾਮਕ ਰੰਗਿਆ ਹੋਇਆ ਸ਼ੀਸ਼ਾ (1965) ਕੈਨੇਡਾ ਦੇ ਸੂਬਿਆਂ ਦੇ ਕੁਲ-ਚਿੰਨ੍ਹਾਂ ਨੂੰ ਦਰਸਾਉਂਦਾ ਹੈ
ਕੈਨੇਡਾ ਦੇ ਸੂਬੇ ਅਤੇ ਰਾਜਖੇਤਰ ਰਲ਼ਕੇ ਦੁਨੀਆ ਦਾ ਖੇਤਰਫਲ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਬਣਾਉਂਦੇ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ। ਸੂਬਿਆਂ ਅਤੇ ਰਾਜਖੇਤਰਾਂ ਵਿੱਚ ਪ੍ਰਮੁੱਖ ਫ਼ਰਕ ਇਹ ਹੈ ਕਿ ਸੂਬੇ ਉਹ ਅਧਿਕਾਰ-ਖੇਤਰ ਹਨ ਜਿਹਨਾਂ ਦੀਆਂ ਤਾਕਤਾਂ ਅਤੇ ਪ੍ਰਭੁਤਾ ਸਿੱਧੇ ਤੌਰ ਉੱਤੇ ਸੰਵਿਧਾਨ ਅਧੀਨਿਯਮ, 1867 ਤੋਂ ਆਉਂਦੀਆਂ ਹਨ ਜਦਕਿ ਰਾਜਖੇਤਰ ਆਪਣੇ ਫ਼ਰਮਾਨ ਅਤੇ ਤਾਕਤਾਂ ਸੰਘੀ ਸਰਕਾਰ ਤੋਂ ਪ੍ਰਾਪਤ ਕਰਦੇ ਹਨ। ਆਧੁਨਿਕ ਕੈਨੇਡੀਆਈ ਸੰਵਿਧਾਨਕ ਸਿਧਾਂਤ ਮੁਤਾਬਕ ਸੂਬਿਆਂ ਨੂੰ ਸਹਿ-ਖ਼ੁਦਮੁਖ਼ਤਿਆਰ ਵਿਭਾਗ ਮੰਨਿਆ ਜਾਂਦਾ ਹੈ ਅਤੇ ਹਰੇਕ ਸੂਬੇ ਦਾ ਲੈਫਟੀਨੈਂਟ-ਗਵਰਨਰ ਦੇ ਰੂਪ ਵਿੱਚ ਆਪਣਾ "ਮੁਕਟ" ਹੁੰਦਾ ਹੈ ਜਦਕਿ ਰਾਜਖੇਤਰ ਖ਼ੁਦਮੁਖ਼ਤਿਆਰ ਨਹੀਂ ਹਨ ਸਗੋਂ ਸੰਘੀ ਖੇਤਰ ਦੇ ਹਿੱਸੇ ਹਨ ਅਤੇ ਹਰੇਕ ਦਾ ਇੱਕ ਕਮਿਸ਼ਨਰ ਹੁੰਦਾ ਹੈ।
ਦਸ ਸੂਬੇ ਐਲਬਰਟਾ , ਬ੍ਰਿਟਿਸ਼ ਕੋਲੰਬੀਆ , ਮਾਨੀਟੋਬਾ , ਨਿਊ ਬ੍ਰੰਜ਼ਵਿਕ , ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ , ਨੋਵਾ ਸਕੋਸ਼ਾ , ਓਂਟਾਰੀਓ , ਪ੍ਰਿੰਸ ਐਡਵਰਡ ਟਾਪੂ , ਕੇਬੈਕ ਅਤੇ ਸਸਕਾਚਵਾਨ ਹਨ। ਤਿੰਨ ਰਾਜਖੇਤਰ ਉੱਤਰ-ਪੱਛਮੀ ਰਾਜਖੇਤਰ , ਨੂਨਾਵੁਤ ਅਤੇ ਯੂਕੋਨ ਹਨ।
ਸੂਬਿਆਂ ਅਤੇ ਰਾਜਖੇਤਰਾਂ ਦੀ ਸਥਿਤੀ
ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
ਸੂਬੇ
ਕੈਨੇਡਾ ਦੇ ਸੂਬੇ
ਝੰਡਾ
ਕੁਲ-ਚਿੰਨ੍ਹ
ਸੂਬਾ
ਡਾਕ-ਸੰਬੰਧੀ ਛੋਟਾ ਰੂਪ
ਰਾਜਧਾਨੀ
ਸਭ ਤੋਂ ਵੱਡਾ ਸ਼ਹਿਰ (ਅਬਾਦੀ ਪੱਖੋਂ)
ਮਹਾਂਸੰਘ ਵਿੱਚ ਦਾਖ਼ਲਾ
ਅਬਾਦੀ (ਮਈ 2011)[ 1]
ਖੇਤਰਫਲ: ਥਲ (ਕਿ.ਮੀ.2 )
ਖੇਤਰਫਲ: ਜਲ (ਕਿ.ਮੀ.2 )
ਖੇਤਰਫਲ: ਕੁੱਲ (ਕਿ.ਮੀ.2 )
ਅਧਿਕਾਰਕ ਭਾਸ਼ਾ(ਵਾਂ)
ਸੰਘੀ ਸੰਸਦ :ਕਾਮਨਜ਼ ਵਿੱਚ ਸੀਟਾਂ
ਸੰਘੀ ਸੰਸਦ : ਸੈਨੇਟ ਵਿੱਚ ਸੀਟਾਂ
ਓਂਟਾਰੀਓ
ON
ਟੋਰਾਂਟੋ
ਟੋਰਾਂਟੋ
1 ਜੁਲਾਈ, 1867
12,851,821
917,741
158,654
1,076,395
ਅੰਗਰੇਜ਼ੀਕ
106
24
ਕੇਬੈਕ
QC
ਕੇਬੈਕ ਸ਼ਹਿਰ
ਮਾਂਟਰੀਆਲ
1 ਜੁਲਾਈ, 1867
7,903,001
1,356,128
185,928
1,542,056
ਫ਼ਰਾਂਸੀਸੀਖ
75
24
ਨੋਵਾ ਸਕੋਸ਼ਾ
NS
ਹੈਲੀਫ਼ੈਕਸ
ਹੈਲੀਫ਼ੈਕਸ ਗ
1 ਜੁਲਾਈ 1867
921,727
53,338
1,946
55,284
ਅੰਗਰੇਜ਼ੀਘ
11
10
ਨਿਊ ਬ੍ਰੰਜ਼ਵਿਕ
NB
ਫ਼ਰੈਡਰਿਕਟਨ
ਸੇਂਟ ਜਾਨ
1 ਜੁਲਾਈ 1867
751,171
71,450
1,458
72,908
ਅੰਗਰੇਜ਼ੀਙ ਫ਼ਰਾਂਸੀਸੀਙ
10
10
ਮਾਨੀਟੋਬਾ
MB
ਵਿਨੀਪੈਗ
ਵਿਨੀਪੈਗ
15 ਜੁਲਾਈ 1870
1,208,268
553,556
94,241
647,797
ਅੰਗਰੇਜ਼ੀਕ , ਚ
14
6
ਬ੍ਰਿਟਿਸ਼ ਕੋਲੰਬੀਆ
BC
ਵਿਕਟੋਰੀਆ
ਵੈਨਕੂਵਰ
20 ਜੁਲਾਈ 1871
4,400,057
925,186
19,549
944,735
ਅੰਗਰੇਜ਼ੀਕ
36
6
ਤਸਵੀਰ:Flag of Prince Edward।sland.svg
ਤਸਵੀਰ:Arms of Prince Edward।sland.svg
ਪ੍ਰਿੰਸ ਐਡਵਰਡ ਟਾਪੂ
PE
ਸ਼ਾਰਲਟਟਾਊਨ
ਸ਼ਾਰਲਟਟਾਊਨ
ਇ ਜੁਲਾਈ 1873
140,204
5,660
0
5,660
ਅੰਗਰੇਜ਼ੀਕ
4
4
ਸਸਕਾਚਵਾਨ
SK
ਰੇਜੀਨਾ
ਸਸਕਾਟੂਨ
1 ਸਤੰਬਰ 1905
1,033,381
591,670
59,366
651,036
ਅੰਗਰੇਜ਼ੀਕ
14
6
ਐਲਬਰਟਾ
AB
ਐਂਡਮੰਟਨ
ਕੈਲਗਰੀ
1 ਸਤੰਬਰ 1905
3,645,257
642,317
19,531
661,848
ਅੰਗਰੇਜ਼ੀਕ
28
6
ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ
NL
ਸੇਂਟ ਜਾਨਜ਼
ਸੇਂਟ ਜਾਨਜ਼
31 ਮਾਰਚ, 1949
514,536
373,872
31,340
405,212
ਅੰਗਰੇਜ਼ੀਕ
7
6
ਟਿੱਪਣੀਆਂ:
ਕ.^ ਯਥਾਰਥ; ਫ਼ਰਾਂਸੀਸੀ ਕੋਲ ਸੀਮਤ ਸੰਵਿਧਾਨਕ ਰੁਤਬਾ ਹੈ
ਖ.^ ਫ਼ਰਾਂਸੀਸੀ ਭਾਸਾ ਦੀ ਸਨਦ; ਅੰਗਰੇਜ਼ੀ ਕੋਲ ਸੀਮਤ ਸੰਵਿਧਾਨਕ ਰੁਤਬਾ ਹੈ
ਗ.^ ਖੇਤਰੀ ਨਗਰਪਾਲਿਕਾਵਾਂ ਦੇ ਪੱਖ ਵਿੱਚ ਨੋਵਾ ਸਕੋਸ਼ਾ ਨੇ 1996 ਵਿੱਚ ਸ਼ਹਿਰ ਖ਼ਤਮ ਕਰ ਦਿੱਤੇ
ਘ.^ ਨੋਵਾ ਸਕੋਸ਼ਾ ਵਿੱਚ ਬਹੁਤ ਥੋੜ੍ਹੇ ਦੁਭਾਸ਼ੀ ਵਿਧਾਨ ਹਨ (ਅੰਗਰੇਜ਼ੀ ਅਤੇ ਫ਼ਰਾਂਸੀਸੀ ਵਿੱਚ ਤਿੰਨ; ਅੰਗਰੇਜ਼ੀ ਅਤੇ ਪੋਲੈਂਡੀ ਵਿੱਚ ਇੱਕ); ਕੁਝ ਸਰਕਾਰੀ ਸੰਸਥਾਵਾਂ ਦੇ ਵਿਧਾਨਕ ਨਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ ਦੋਹਾਂ ਵਿੱਚ ਹਨ
ਙ.^ ਅਧਿਕਾਰਾਂ ਅਤੇ ਅਜ਼ਾਦੀ ਦੀ ਕੈਨੇਡੀਆਈ ਸਨਦ ਦਾ ਸੋਲ੍ਹਵਾਂ ਭਾਗ
ਚ.^ ਮਾਨੀਟੋਬਾ ਅਧੀਨਿਯਮ
ਮਹਾਂਸੰਘ ਬਣਨ ਤੋਂ ਪਹਿਲਾਂ ਓਂਟਾਰੀਓ ਅਤੇ ਕੇਬੈਕ ਕੈਨੇਡਾ ਦਾ ਸੂਬਾ ਬਣਾਉਂਦੇ ਸਨ।
ਕੈਨੇਡਾ ਵਿੱਚ ਰਲ਼ਣ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ, ਨਿਊ ਬ੍ਰੰਜ਼ਵਿਕ, ਨੋਵਾ ਸਕੋਸ਼ਾ ਅਤੇ ਪ੍ਰਿੰਸ ਐਡਵਰਡ ਟਾਪੂ ਵੱਖੋ-ਵੱਖ ਬਸਤੀਆਂ ਸਨ।
ਮਾਨੀਟੋਬਾ ਨੂੰ ਉੱਤਰ-ਪੱਛਮੀ ਰਾਜਖੇਤਰਾਂ ਦੇ ਸਮੇਤ ਹੀ ਬਣਾਇਆ ਗਿਆ ਸੀ।
ਸਸਕਾਚਵਾਨ ਅਤੇ ਐਲਬਰਟਾ, ਉੱਤਰ-ਪੱਛਮੀ ਰਾਜਖੇਤਰ ਦੀ ਧਰਤੀ ਤੋਂ ਬਣਾਏ ਗਏ ਸਨ।
ਕੈਨੇਡਾ ਵਿੱਚ ਰਲ਼ਣ ਤੋਂ ਪਹਿਲਾਂ ਨਿਊਫ਼ਾਊਂਡਲੈਂਡ ਬਰਤਾਨਵੀ ਰਾਸ਼ਟਰਮੰਡਲ ਦੀ ਅਜ਼ਾਦ ਮਲਕੀਅਤ ਸੀ। 1809 ਵਿੱਚ ਬਰਤਾਨਵੀ ਵਿਧਾਨ ਨੇ ਲਾਬਰਾਡੋਰ ਦਾ ਤਬਾਦਲਾ ਹੇਠਲੇ ਕੈਨੇਡਾ ਤੋਂ ਨਿਊਫ਼ਾਊਂਡਲੈਂਡ ਕਰ ਦਿੱਤਾ ਪਰ ਲਾਬਰਾਡੋਰ ਦੀਆਂ ਸਰਹੱਦਾਂ ਦੀ ਸਥਿਤੀ 1927 ਤੱਕ ਤਕਰਾਰੀ ਰਹੀ। ਇਸ ਸੂਬੇ ਦਾ ਅਧਿਕਾਰਕ ਨਾਂ 6 ਦਸੰਬਰ, 2001 ਨੂੰ ਸੰਵਿਧਾਨਕ ਸੋਧ ਤਹਿਤ ਨਿਊਫ਼ਾਊਂਡਲੈਂਡ ਤੋਂ ਬਦਲ ਕੇ ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ ਹੋ ਗਿਆ।
ਫ਼ਰੈਡਰਿਕਟਨ ਅਤੇ ਵਿਕਟੋਰੀਆ ਨੂੰ ਛੱਡਕੇ ਸਾਰੀਆਂ ਸੂਬਾਈ ਰਾਜਧਾਨੀਆਂ ਜਾਂ ਆਪੋ-ਆਪਣੇ ਸੂਬਿਆਂ ਦੇ ਸਭ ਤੋਂ ਵੱਡੇ ਜਂ ਦੂਜੇ ਸਭ ਤੋਂ ਵੱਡੇ ਸ਼ਹਿਰ ਹਨ। ਫ਼ਰੈਡਰਿਕਟਨ ਨਿਊ ਬ੍ਰੰਜ਼ਵਿਕ ਵਿੱਚ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜਦਕਿ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਵਿਚਲਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਸੂਬਾਈ ਰਾਜਧਾਨੀਆਂ
ਰਾਜਖੇਤਰ
ਕੈਨੇਡਾ ਵਿੱਚ ਤਿੰਨ ਰਾਜਖੇਤਰ ਹਨ। ਸੂਬਿਆਂ ਦੇ ਵਾਂਗ ਇਹਨਾਂ ਦੀ ਕੋਈ ਆਪਣੀ ਪ੍ਰਭੁਤਾ ਨਹੀਂ ਹੈ ਅਤੇ ਸਿਰਫ਼ ਸੰਘੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਤਾਕਤਾਂ ਹੀ ਹਨ।[ 2] [ 3] [ 4] ਇਹਨਾਂ ਵਿੱਚ ਕੈਨੇਡਾ ਦਾ 60° ਉੱਤਰ ਅਕਸ਼ਾਂਸ਼ ਤੋਂ ਉੱਤਰ ਵੱਲ ਅਤੇ ਹਡਸਨ ਖਾੜੀ ਦੇ ਪੱਛਮ ਵੱਲ ਦਾ ਖੇਤਰ ਅਤੇ ਕੈਨੇਡੀਆਈ ਮੁੱਖਦੀਪ ਦੇ ਉੱਤਰ ਵੱਲ ਪੈਂਦੇ ਸਾਰੇ ਟਾਪੂ (ਜੇਮਜ਼ ਖਾੜੀ ਵਿਚਲੇ ਟਾਪੂਆਂ ਤੋਂ ਲੈ ਕੇ ਕੈਨੈਡੀਆਈ ਆਰਕਟਿਕ ਟਾਪੂਆਂ ਤੱਕ) ਸ਼ਾਮਲ ਹਨ। ਹੇਠ ਦਿੱਤੀ ਸਾਰਨੀ ਵਿੱਚ ਪਹਿਲ ਦੇ ਹਿਸਾਬ ਨਾਲ਼ ਰਾਜਖੇਤਰ (ਹਰੇਕ ਸੂਬੇ ਦੀ ਸਾਰੇ ਰਾਜਖੇਤਰਾਂ ਉੱਤੇ ਪਹਿਲਾ ਹੈ, ਕਿਸੇ ਰਾਜਖੇਤਰ ਦੇ ਬਣਨ ਦੀ ਮਿਤੀ ਚਾਹੇ ਕੋਈ ਵੀ ਹੋਵੇ) ਕ੍ਰਮਬੱਧ ਕੀਤੇ ਗਏ ਹਨ।
ਕੈਨੇਡਾ ਦੇ ਰਾਜਖੇਤਰ
ਝੰਡਾ
ਕੁਲ-ਚਿੰਨ੍ਹ
ਰਾਜਖੇਤਰ
ਡਾਕ-ਸੰਬੰਧੀ ਛੋਟਾ ਰੂਪ
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ
ਮਹਾਂਸੰਘ ਵਿੱਚ ਦਾਖ਼ਲਾ
ਅਬਾਦੀ (ਮਈ 2011)
ਖੇਤਰਫਲ: ਥਲ (ਕਿ.ਮੀ.2 )
ਖੇਤਰਫਲ: ਜਲ (ਕਿ.ਮੀ.2 )
ਖੇਤਰਫਲ: ਕੁੱਲ (ਕਿ.ਮੀ.2 )
ਅਧਿਕਾਰਕ ਭਾਸ਼ਾ(ਵਾਂ)
ਸੰਘੀ ਸੰਸਦ : ਕਾਮਨਜ਼ ਵਿੱਚ ਸੀਟਾਂ
ਸੰਘੀ ਸੰਸਦ : ਸੈਨੇਟ ਵਿੱਚ ਸੀਟਾਂ
ਉੱਤਰ-ਪੱਛਮੀ ਰਾਜਖੇਤਰ
NT
ਯੈਲੋਨਾਈਫ਼
15 ਜੁਲਾਈ 1870
41,462
1,183,085
163,021
1,346,106
Chipewyan , Cree , English , French , Gwich’in , Inuinnaqtun , Inuktitut , Inuvialuktun , North Slavey , South Slavey , Tłįchǫ [ 5]
1
1
ਯੂਕੋਨ
YT
ਵਾਈਟਹਾਰਸ
13 ਜੂਨ 1898
33,897
474,391
8,052
482,443
ਅੰਗਰੇਜ਼ੀ ਫ਼ਰਾਂਸੀਸੀ
1
1
ਨੁਨਾਵੁਤ
NU
ਇਕਾਲੀਤ
1 ਅਪਰੈਲ 1999
31,906
1,936,113
157,077
2,093,190
ਇਨੂਈਨਾਕਤੁਨ, ਇਨੁਕਤੀਤੂਤ, ਅੰਗਰੇਜ਼ੀ, ਫ਼ਰਾਂਸੀਸੀ
1
1
ਟਿੱਪਣੀ: ਨੁਨਾਵੁਤ ਅਤੇ ਯੂਕੋਨ ਦੋਹੇਂ ਹੀ ਉੱਤਰ-ਪੱਛਮੀ ਰਾਜਖੇਤਰਾਂ ਦੀ ਧਰਤੀ ਤੋਂ ਬਣਾਏ ਗਏ ਸਨ।
ਰਾਜਖੇਤਰੀ ਰਾਜਧਾਨੀਆਂ
ਹਵਾਲੇ