ਕੋਬਾਯਾਸ਼ੀ ਇੱਸਾ![]() ਕੋਬਾਯਾਸ਼ੀ ਇੱਸਾ (ਜਪਾਨੀ 小林一茶, 15 ਜੂਨ, 1763- 19 ਨਵੰਬਰ, 1827)[1] ਜਪਾਨੀ ਹਾਇਕੂ ਕਵਿਤਾ ਦਾ ਹਰਮਨ ਪਿਆਰਾ ਕਵੀ ਸੀ। ਉਹ ਸ਼ਿਨਸ਼ੂ ਸੰਪ੍ਰਦਾ ਦਾ ਬੋਧੀ ਪੁਜਾਰੀ ਸੀ ਅਤੇ ਆਪਣੇ ਕਲਮੀ ਨਾਮ ਇੱਸਾ (茶) ਨਾਲ ਮਸ਼ਹੂਰ ਸੀ[2] ਜਿਸਦਾ ਮਤਲਬ ਹੈ - ਇੱਕ ਕੱਪ ਚਾਹ। ਉਹ ਜਪਾਨ ਦੇ ਚਾਰ ਹਾਇਕੂ ਉਸਤਾਦਾਂ - ਬਾਸ਼ੋ, ਬੂਸੋਨ, ਈਸਾ ਅਤੇ ਸ਼ੀਕੀ - ਵਿੱਚੋਂ ਇੱਕ ਮੰਨਿਆ ਜਾਂਦਾ ਹੈ।[3] ਜੀਵਨਇੱਸਾ ਦਾ ਜਨਮ 15 ਜੂਨ 1763 ਨੂੰ ਕਾਸ਼ੀਵਾਬਾਰਾ (ਜਾਪਾਨ) ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਹ ਕੋਬਾਯਾਸ਼ੀ ਯਾਤਰੋ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਸੀ ਜਿਸ ਦਾ ਅਸਲੀ ਨਾਂ ਕੋਬਾਯਾਸ਼ੀ ਨੋਬੂਯੂਕੀ ਸੀ। ਤਿੰਨ ਸਾਲ ਦੀ ਉਮਰ ਵਿੱਚ ਉਸ ਦੀ ਮਾਂ ਦੀ ਮੌਤ ਹੋ ਗਈ[4] ਅਤੇ ਉਸ ਨੂੰ ਉਸ ਦੀ ਦਾਦੀ ਨੇ ਪਾਲ਼ਿਆ। ਪੰਜ ਸਾਲ ਬਾਅਦ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਉਸ ਦੀ 14 ਸਾਲ ਦੀ ਉਮਰ 'ਵਿੱਚ ਉਸ ਨੇ ਦਾਦੀ ਦੀ ਮੌਤ ਤੋਂ ਬਾਦ ਉਹ ਆਪਣੇ ਪਰਵਾਰ ਵਿੱਚ ਓਪਰਾ ਓਪਰਾ ਮਹਿਸੂਸ ਕਰਦਾ ਸੀ। ਇੱਕ ਸਾਲ ਬਾਦ ਉਸ ਦੇ ਪਿਤਾ ਨੇ ਉਸ ਨੂੰ ਰੋਜੀ ਕਮਾਉਣ ਲਈ ਇਡੋ (ਹੁਣ ਟੋਕੀਓ) ਭੇਜ ਦਿੱਤਾ। ਅਗਲੀ ਦਸ ਕੁ ਸਾਲ ਦੇ ਉਸ ਦੇ ਜੀਵਨ ਬਾਰੇ ਕੁਝ ਪੱਕਾ ਵੇਰਵਾ ਨਹੀਂ ਮਿਲਦਾ। 1801 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਦ ਉਹ ਆਪਣੇ ਪਿੰਡ ਪਰਤਿਆ ਅਤੇ ਕਾਨੂੰਨੀ ਚਾਰਾਜੋਈ ਰਾਹੀਂ ਓਸ ਨੇ ਆਪਣੇ ਪਿਤਾ ਦੀ ਜਾਇਦਾਦ 'ਚੋਂ ਆਪਣਾ ਹਿੱਸਾ ਮਤਰੇਈ ਮਾਂ ਤੋਂ ਲੈ ਲਿਆ। 49 ਸਾਲ ਦੀ ਉਮਰ 'ਚ ਉਸ ਨੇ ਕੀਕੂ ਨਾਂ ਦੀ ਔਰਤ ਨਾਲ਼ ਵਿਆਹ ਕਰਵਾਇਆ। ਚਾਰ ਦਿਨ ਦੀ ਚਾਨਣੀ ਦੇ ਬਾਅਦ ਫੇਰ ਹਨੇਰਾ ਉਮੜ ਆਇਆ। ਪਹਿਲਾ ਬੱਚੇ ਦੀ ਜਨਮ ਲੈਂਦੇ ਹੀ ਮੌਤ ਹੋ ਗਈ। ਢਾਈ ਤੋਂ ਵੀ ਘੱਟ ਸਾਲ ਬਾਅਦ ਇੱਕ ਧੀ ਦੀ ਮੌਤ ਹੋ ਗਈ। ਇਸ ਪੀੜ ਵਿੱਚੋਂ ਇੱਸਾ ਨੇ ਹੇਠਲਾ ਹਾਇਕੂ ਲਿਖਿਆ:
露の世は露の世ながらさりながら ਤੀਸਰਾ ਬੱਚਾ 1820 ਵਿੱਚ ਮਰ ਗਿਆ ਅਤੇ ਫਿਰ ਕੀਕੂ ਬੀਮਾਰ ਹੋ ਗਈ ਅਤੇ 1823 ਵਿੱਚ ਉਸ ਦੀ ਵੀ ਮੌਤ ਹੋ ਗਈ। ਉਸ ਸਮੇਂ ਉਹ ਆਪ 61 ਸਾਲ ਦਾ ਸੀ.[5] ਅਤੇ ਉਸਨੇ ਹੇਠਲਾ ਹਾਇਕੂ ਲਿਖਿਆ: "ਇਕੀਨੋਕੋਰੀ ਇਕੀਨੋਕੋਰੀਤਾਰੂ ਸਾਮੁਸਾ ਕਾਨਾ ![]()
ਚਿੜੀਆਂ ਚਹਿਕਣ ਇਹ ਵੀ ਦੇਖੋਹਵਾਲੇ
|
Portal di Ensiklopedia Dunia