ਕੋਬਾਲਟ ਬਲੂ (ਫ਼ਿਲਮ)
ਕੋਬਾਲਟ ਬਲੂ ਇੱਕ ਭਾਰਤੀ ਹਿੰਦੀ -ਭਾਸ਼ਾ ਦੀ ਡਰਾਮਾ ਫ਼ਿਲਮ ਹੈ, ਜੋ ਸਚਿਨ ਕੁੰਡਲਕਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਜਿਸ ਵਿੱਚ ਪ੍ਰਤੀਕ ਬੱਬਰ, ਡਾ. ਨੀਲੇ ਮੇਹੰਦਲੇ ਅਤੇ ਅੰਜਲੀ ਸਿਵਰਮਨ ਨੇ ਅਭਿਨੈ ਕੀਤਾ ਹੈ। ਇਹ ਉਸੇ ਨਾਮ ਦੇ ਨਾਵਲ ਤੋਂ ਤਿਆਰ ਕੀਤੀ ਗਈ ਹੈ, ਜਿਸਦੀ ਕਹਾਣੀ ਵਿਚ ਭਰਾ ਅਤੇ ਭੈਣਨੂੰ ਇੱਕੋ ਆਦਮੀ ਨਾਲ ਪਿਆਰ ਹੋ ਜਾਂਦਾ ਹੈ; ਅਗਲੀਆਂ ਘਟਨਾਵਾਂ ਇੱਕ ਰਵਾਇਤੀ ਮਰਾਠੀ ਪਰਿਵਾਰ ਨੂੰ ਤੋੜ ਦਿੰਦੀਆਂ ਹਨ।[2] ਇਹ ਫ਼ਿਲਮ 3 ਦਸੰਬਰ 2021 ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣੀ ਸੀ[3] ਪਰ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ 2 ਅਪ੍ਰੈਲ 2022 ਨੂੰ ਰਿਲੀਜ਼ ਕੀਤਾ ਗਿਆ।[4] ਕਥਾਨਕਜਦੋਂ ਇੱਕ ਅਭਿਲਾਸ਼ੀ ਲੇਖਕ ਅਤੇ ਉਸਦੀ ਸੁਤੰਤਰ ਭੈਣ ਦੋਵਾਂ ਨੂੰ ਆਪਣੇ ਘਰ ਵਿੱਚ ਕਿਰਾਏ 'ਤੇ ਰਹਿਣ ਵਾਲੇ ਮਹਿਮਾਨ ਨਾਲ ਪਿਆਰ ਹੁੰਦਾ ਹੈ ਤਾਂ ਅਗਲੀਆਂ ਘਟਨਾਵਾਂ ਉਹਨਾਂ ਦੇ ਰਵਾਇਤੀ ਪਰਿਵਾਰ ਨੂੰ ਹਿਲਾ ਦਿੰਦੀਆਂ ਹਨ। ਇਹ ਇੱਕ ਅਜਿਹੀ ਫ਼ਿਲਮ ਹੈ, ਜੋ ਸਮਲਿੰਗੀ ਪਿਆਰ ਦੇ ਆਲੇ ਦੁਆਲੇ ਇਕੱਲਤਾ ਅਤੇ ਡਰ ਨੂੰ ਦਰਸਾਉਂਦੀ ਹੈ। ਪਾਤਰ
ਜਾਰੀਨਵੰਬਰ 2018 ਵਿੱਚ, ਇਹ ਘੋਸ਼ਣਾ ਕੀਤੀ ਗਈ ਸੀ ਕਿ ਕੋਬਾਲਟ ਬਲੂ ਨਾਵਲ ਨੂੰ ਨੈੱਟਫਲਿਕਸ ਲਈ ਇੱਕ ਫ਼ੀਚਰ ਫ਼ਿਲਮ ਵਿੱਚ ਬਦਲਿਆ ਜਾਵੇਗਾ। ਇਹ ਕੁੰਡਲਕਰ[5] ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ 3 ਦਸੰਬਰ, 2021 ਤੋਂ ਪਲੇਟਫਾਰਮ 'ਤੇ ਸਟ੍ਰੀਮਿੰਗ ਲਈ ਤਹਿ ਕੀਤਾ ਗਿਆ ਸੀ ਪਰ ਫਿਰ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ।[6] ਇਹ ਅੰਤ ਵਿੱਚ 2 ਅਪ੍ਰੈਲ 2022 ਨੂੰ ਜਾਰੀ ਕੀਤਾ ਗਿਆ ਸੀ। ਰਿਸੈਪਸ਼ਨਆਲੋਚਕ ਪ੍ਰਤੀਕਿਰਿਆਸਕਰੋਲ ਡਾਟ ਇਨ (Scroll.in) ਤੋਂ ਨੰਦਿਨੀ ਰਾਮਨਾਥ ਨੇ ਫ਼ਿਲਮ ਦੀ ਲਿਖਤ ਦੀ ਸਕਾਰਾਤਮਕ ਸਮੀਖਿਆ ਦਿੱਤੀ, "ਨੀਲੇ ਮੇਹੰਦਲੇ ਦੀ ਤਨਯ ਦੀ ਨਾਜ਼ੁਕ ਚਰਿੱਤਰਕਾਰੀ ਅਤੇ ਪ੍ਰਤੀਕ ਬੱਬਰ ਦੀ ਬੇਮਿਸਾਲ ਹਕੀਕੀ ਫ਼ਿਲਮ ਦੇ ਸਭ ਤੋਂ ਯਾਦਗਾਰੀ ਪਲਾਂ ਨੂੰ ਸਿਰਜਦੀ ਹੈ, ਜਿਸ ਵਿੱਚ ਪ੍ਰਾਇਮਰੀ ਰੰਗਾਂ ਦੀ ਸਪਸ਼ਟਤਾ ਅਤੇ ਪਹਿਲੇ ਪਿਆਰ ਦੀ ਕਾਮੁਕਤਾ ਹੈ।"[7] ਡੇਕਨ ਹੇਰਾਲਡ ਨੇ ਫ਼ਿਲਮ ਨੂੰ 3/5 ਸਟਾਰ ਦਿੱਤੇ ਅਤੇ ਲਿਖਿਆ, "ਫ਼ਿਲਮ ਵਿੱਚ ਦਿਲ ਨੂੰ ਛੂਹਣ ਵਾਲੀ ਹਿੰਦੀ ਕਵਿਤਾ ਹੈ, ਜੋ ਭਾਵਨਾਵਾਂ ਦੇ ਵੱਖ-ਵੱਖ ਰੰਗਾਂ ਨੂੰ ਪੂਰਾ ਕਰਦੀ ਹੈ। ਸਮੁੱਚੀ ਫ਼ਿਲਮ ਸਾਹਿਤ, ਕਵਿਤਾ, ਸੰਗੀਤ ਅਤੇ ਕਲਾ ਨਾਲ ਸੁਮੇਲ ਇੱਕ ਹੌਲੀ, ਗੀਤਕਾਰੀ ਅਤੇ ਦਿਲ ਨੂੰ ਤੋੜਨ ਵਾਲੀ ਯਾਤਰਾ ਹੈ। ਭਾਵਨਾਵਾਂ ਨੂੰ ਬਾਹਰ ਲਿਆਉਣ ਲਈ ਪ੍ਰਾਇਮਰੀ ਰੰਗਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਗਿਆ ਹੈ।[8] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia