ਕੋਲੰਬੀਆ ਪੁਲਾੜਯਾਨ ਦੁਰਘਟਨਾ
1 ਫਰਵਰੀ 2003 ਨੂੰ ਟੈਕਸਸ, ਲੂਈਜ਼ੀਆਨਾ ਵਿੱਚ ਕੋਲੰਬੀਆ ਪੁਲਾੜਯਾਨ ਦੁਰਘਟਨਾ ਦਾ ਸ਼ਿਕਾਰ ਹੋਇਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਲੰਬੀਆ ਪੁਲਾੜਯਾਨ ਧਰਤੀ ਦੇ ਵਾਤਾਵਰਨ ਵਿੱਚ ਦਾਖ਼ਲ ਹੋ ਰਿਹਾ ਸੀ, ਦੁਰਘਟਨਾ ਵਿੱਚ ਸਾਰੇ ਖਗੋਲਯਾਤਰੀ ਮਾਰੇ ਗਏ। ਇਹਨਾਂ ਵਿੱਚ ਰਿਕ ਡੀ. ਹਸਬੈਂਡ, ਵਿਲੀਅਮ ਸੀ. ਮਕਕੂਲ, ਮਾਇਕਲ ਪੀ. ਐਂਡਰਸਨ, ਕਲਪਨਾ ਚਾਵਲਾ, ਡੇਵਿਡ ਐਮ. ਬ੍ਰਾਉਨ, ਲੌਰੇਲ ਕਲਾਰਕ ਅਤੇ ਇਲਾਨ ਰੇਮਨ ਸ਼ਾਮਿਲ ਸਨ।[1][2] ਐਸਟੀਐਸ-107 ਨੂੰ ਲਾਂਚ ਕਰਨ ਦੇ ਸਮੇਂ, ਜਿਹੜਾ ਕਿ ਕੋਲੰਬੀਆ ਦਾ 28ਵਾਂ ਮਿਸ਼ਨ ਸੀ, ਸਪੇਸ-ਸ਼ਟਲ ਦੇ ਬਾਹਰੀ ਟੈਂਕ ਵਿੱਚੋਂ ਇੰਸੂਲੇਸ਼ਨ ਦੀ ਫ਼ੋਮ ਦਾ ਇੱਕ ਹਿੱਸਾ ਟੁੱਟ ਗਿਆ ਅਤੇ ਸਪੇਸ-ਸ਼ਟਲ ਦੇ ਖੱਬੇ ਖੰਭ ਵਿੱਚ ਫਸ ਗਿਆ। ਪਿੱਛਲੀਆਂ ਕੁਝ ਉਡਾਨਾਂ ਵਿੱਚ ਵੀ ਇਹ ਸਮੱਸਿਆ ਪਾਈ ਗਈ ਸੀ ਜਿਸ ਕਰਕੇ ਫ਼ੋਮ ਸ਼ੈਡਿੰਗ ਨੂੰ ਬਹੁਤ ਥੋੜ੍ਹੇ ਨੁਕਸਾਨ ਤੋਂ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। [3][4] ਪਰ ਕੁਝ ਇੰਜੀਨੀਅਰਾਂ ਨੂੰ ਸ਼ੱਕ ਸੀ ਕਿ ਕੋਲੰਬੀਆ ਵਿੱਚ ਇਸ ਤੋਂ ਬਹੁਤ ਵਧੇਰੇ ਨੁਕਸਾਨ ਹੋਇਆ ਸੀ। ਨਾਸਾ ਦੇ ਮੈਨੇਜਰਾਂ ਨੇ ਜ਼ਿਆਦਾ ਖੋਜਬੀਨ ਨਹੀਂ ਕੀਤੀ ਜਿਸਦਾ ਕਾਰਨ ਉਹਨਾਂ ਨੇ ਇਹ ਦੱਸਿਆ ਸੀ ਕਿ ਜੇਕਰ ਯਾਤਰੀਆਂ ਨੂੰ ਇਸ ਗੱਲ ਦਾ ਪਤਾ ਲੱਗਣ ਤੇ ਉਹ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੇ।[5] ਜਦੋਂ ਕੋਲੰਬੀਆ ਮੁੜ ਧਰਤੀ ਦੇ ਵਾਤਾਵਰਨ ਵਿੱਚ ਦਾਖ਼ਲ ਹੋਇਆ ਤਾਂ ਇਸਦੇ ਤਾਪ ਦੇ ਕਾਰਨ ਵਾਤਾਵਰਨੀ ਗੈਸਾਂ ਗਰਮੀ ਤੋਂ ਬਚਾਉਣ ਵਾਲੀ ਤਹਿ ਨਸ਼ਟ ਹੋ ਗਈ ਜਿਸ ਨਾਲ ਖੰਭ ਦੀ ਅੰਦਰੂਨੀ ਬਣਤਰ ਬਿਖਰ ਗਈ ਅਤੇ ਜਿਸਦੇ ਨਤੀਜੇ ਵੱਜੋਂ ਖਗੋਲਯਾਨ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਸੀ।[6] ਹਵਾਲੇ
|
Portal di Ensiklopedia Dunia