ਕ੍ਰਿਪਸ ਮਿਸ਼ਨਕ੍ਰਿਪਸ ਮਿਸ਼ਨ 22 ਮਾਰਚ, 1942 ਦੇ ਦਿਨ ਕਰਾਚੀ ਵਿੱਚ ਸਰ ਸਟੈਫ਼ੋਰਡ ਕ੍ਰਿਪਸ (ਸਰ ਸਟੈਫੋਰਡ ਕ੍ਰਿਪਸ, ਇੱਕ ਖੱਬੇ-ਪਖੀ ਸਿਆਸਤਦਾਨ ਅਤੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਯੁੱਧ ਕੈਬਨਿਟ ਵਿੱਚ ਇੱਕ ਸੀਨੀਅਰ ਮੰਤਰੀ ਸੀ) ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇੱਕ ਸਰਕਾਰੀ ਨੁਮਾਇੰਦਾ ਕਮਿਸ਼ਨ ਪਹੁੰਚਿਆ ਕਿਉਂਂਕੇ ਭਾਰਤ ਵਿੱਚ ਅਹਿਮ ਸਿਆਸੀ ਤਬਦੀਲੀ ਨੂੰ ਨਾਲ ਲੈ ਕੇ ਆਇਆ। ਦਿੱਲੀ ਪਹੁੰਚ ਕੇ 23 ਮਾਰਚ, 1942 ਨੂੰ ਇਸ ਨੇ ਭਾਰਤੀਆਂ ਨੂੰ ਡੋਮੀਨੀਅਨ ਸਟੇਟਸ ਦੀ ਪੇਸ਼ਕਸ਼ ਕੀਤੀ। ਇਸ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਗਈ ਸੀ ਪਰ ਸਿੱਖਾਂ ਸੰਬੰਧੀ ਕੋਈ ਚਰਚਾ ਨਹੀਂ ਸੀ। ਕ੍ਰਿਪਸ ਮਿਸ਼ਨ ਨਾਲ ਗੱਲਬਾਤ ਕਰਨ ਲਈ ਸਿੱਖਾਂ ਵੱਲੋ ਬਣਾਈ ਕਮੇਟੀ ਵਿੱਚ ਮਾਸਟਰ ਤਾਰਾ ਸਿੰਘ, ਸਰ ਜੋਗਿੰਦਰ ਸਿੰਘ ਅਤੇ ਸ. ਉਜਲ ਸਿੰਘ ਅਤੇ ਸਰਦਾਰ ਬਲਦੇਵ ਸਿੰਘ[1] ਵੀ ਸਨ। 24 ਤੋਂ 29 ਮਾਰਚ ਤਕ ਨਵੀਂ ਦਿੱਲੀ ਵਿਚ, ਭਾਰਤ ਭਰ ਦੀਆਂ ਸਿਆਸੀ ਪਾਰਟੀਆਂ ਦੇ ਮੁਖੀ ਆਗੂਆਂ ਨਾਲ ਕ੍ਰਿਪਸ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਇਸੇ ਕਰ ਕੇ ਇਹਨਾਂ ਦਿਨਾਂ ਵਿੱਚ ਵਹਿਲਾ ਕਲਾਂ ਵਿੱਚ ਹੋਣ ਵਾਲੀ ਅਕਾਲੀ ਕਾਨਫ਼ਰੰਸ ਵੀ ਮੁਲਤਵੀ ਕਰਨੀ ਪਈ। ਹਵਾਲੇ
|
Portal di Ensiklopedia Dunia