ਕ੍ਰਿਸਟੋਫ਼ਰ ਨੋਲਨ
ਕ੍ਰਿਸਟੋਫਰ ਐਡਵਰਡ ਨੋਲਨ, (ਜਨਮ 30 ਜੁਲਾਈ 1970) ਅੰਗਰੇਜ਼ੀ-ਅਮਰੀਕੀ ਫਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਹੈ। ਉਹ ਹਾਲੀਵੁੱਡ ਦੀ ਮੁੱਖ ਧਾਰਾ ਦੇ ਅੰਦਰ ਹੀ ਨਿੱਜੀ ਅਤੇ ਵਿਲੱਖਣ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ ਅਤੇ ਉਸਨੂੰ ਇੱਕ ਔਟਿਊਰ ਵੀ ਕਿਹਾ ਜਾਂਦਾ ਹੈ। ਕ੍ਰਿਸਟੋਫ਼ਰ ਨੋਲਨ ਨੇ ਆਪਣੇ ਫ਼ਿਲਮ ਨਿਰਦੇਸ਼ਨ ਦੀ ਸ਼ੁਰੂਆਤ ਫ਼ੌਲੋਵਿੰਗ (1998). ਤੋਂ ਕੀਤੀ ਸੀ। ਉਸਦੀ ਦੂਜੀ ਫ਼ਿਲਮ ਮੇਮੈਂਟੋ (2000), ਨੂੰ ਬਹੁਤ ਸਲਾਹਿਆ ਗਿਆ, ਅਤੇ 2017 ਵਿੱਚ ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਫ਼ਿਲਮ ਰਜਿਸਟਰੀ ਵਿੱਚ ਉਸ ਫ਼ਿਲਮ ਨੂੰ ਰੱਖਣ ਲਈ ਵੀ ਚੁਣਿਆ ਗਿਆ। ਉਸਨੇ ਇਨਸੋਮਨੀਆ (2002) ਨਾਲ ਸੁਤੰਤਰ ਤੋਂ ਸਟੂਡੀਓ ਫਿਲਮ ਬਣਾਉਣ ਵਿੱਚ ਤਬਦੀਲੀ ਕੀਤੀ, ਅਤੇ ਦ ਡਾਰਕ ਨਾਈਟ ਫ਼ਿਲਮ ਲੜੀ (2005-2012), ਦ ਪ੍ਰੈਸਟੀਜ (2006), ਇਨਸੈਪਸ਼ਨ (2010), ਇੰਟਰਸਟੈਲਰ (2014) ਅਤੇ ਡਨਕਿਰਕ (2017) ਜਿਹੀਆਂ ਫ਼ਿਲਮਾਂ ਨਾਲ ਉਸਨੇ ਆਲੋਚਨਾਤਮਕ ਅਤੇ ਵਪਾਰਕ ਤੌਰ ਤੇ ਬਹੁਤ ਵੱਡੀ ਸਫ਼ਲਤਾ ਹਾਸਿਲ ਕੀਤੀ। ਨੋਲਨ ਨੇ ਆਪਣੀਆਂ ਕੁਝ ਫ਼ਿਲਮਾਂ ਆਪਣੇ ਭਰਾ ਜੋਨਾਦਨ ਨੋਲਨ ਦੇ ਨਾਲ ਰਲ ਕੇ ਲਿਖੀਆਂ ਹਨ, ਅਤੇ ਉਹ ਆਪਣੀ ਪਤਨੀ ਐਮਾ ਥੌਮਸ ਨਾਲ ਆਪਣੀ ਫ਼ਿਲਮ ਨਿਰਮਾਣ ਕੰਪਨੀ ਸਿੰਕੌਪੀ ਵੀ ਚਲਾਉਂਦਾ ਹੈ। ਹਵਾਲੇ |
Portal di Ensiklopedia Dunia