ਕ੍ਰਿਸ਼ਨ ਜਯੰਤੀ![]() ![]() ਸ੍ਰੀ ਕ੍ਰਿਸ਼ਨ ਜੈਅੰਤੀ, ਜਨਮ ਅਸ਼ਟਮੀ ਜਾਂ ਸ਼੍ਰੀ ਕ੍ਰਿਸ਼ਨਜਨਮਾਸ਼ਟਮੀ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮੋਤਸਵ ਹੈ। ਸ੍ਰੀ ਜੈਅੰਤੀ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਬਸੇ ਭਾਰਤੀ ਵੀ ਇਸਨੂੰ ਪੂਰੀ ਸ਼ਰਧਾ ਅਤੇ ਖੁਸ਼ੀ ਦੇ ਨਾਲ ਮਨਾਂਦੇ ਹਨ। ਸ੍ਰੀ ਕ੍ਰਿਸ਼ਨ ਨੇ ਆਪਣਾ ਅਵਤਾਰ ਭਾਦਰਪਦ ਮਹੀਨਾ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਅੱਧੀ ਰਾਤ ਨੂੰ ਅਤਿਆਚਾਰੀ ਕੰਸ ਦਾ ਵਿਨਾਸ਼ ਕਰਨ ਲਈ ਮਥੁਰਾ ਵਿੱਚ ਲਿਆ। ਹਾਲਾਂਕਿ ਭਗਵਾਨ ਆਪ ਇਸ ਦਿਨ ਧਰਤੀ ਉੱਤੇ ਅਵਤਰਿਤ ਹੋਏ ਸਨ ਅਤੇ ਅੰਤ 'ਚ ਇਸ ਦਿਨ ਨੂੰ ਕ੍ਰਿਸ਼ਨ ਜੈਅੰਤੀ ਦੇ ਰੂਪ ਵੱਜੋਂ ਮਨਾਂਦੇ ਹਨ। ਇਸਲਈ ਸ੍ਰੀ ਕ੍ਰਿਸ਼ਨ ਜੈਅੰਤੀ ਦੇ ਮੌਕੇ ਉੱਤੇ ਮਥੁਰਾ ਨਗਰੀ ਭਗਤੀ ਦੇ ਰੰਗਾਂ ਨਾਲ ਤਰ ਉੱਠਦੀ ਹੈ। ਇਹ ਇੱਕ ਮਹੱਤਵਪੂਰਨ ਤਿਉਹਾਰ ਹੈ, ਖਾਸ ਕਰਕੇ ਹਿੰਦੂ ਧਰਮ ਦੀ ਵੈਸ਼ਨਵ ਪਰੰਪਰਾ ਵਿੱਚ।[1] ਭਗਵਤ ਪੁਰਾਣ ਅਨੁਸਾਰ ਕ੍ਰਿਸ਼ਨ ਦੇ ਜੀਵਨ ਦੇ ਨਾਚ-ਨਾਟਕ, ਅੱਧੀ ਰਾਤ ਤੱਕ ਜਦੋਂ ਕ੍ਰਿਸ਼ਨ ਦਾ ਜਨਮ ਹੋਇਆ ਭਗਤੀ ਗਾਉਣ, ਵਰਤ (ਉਪਵਾਸ) ਰੱਖਣਾ, ਰਾਤ ਦਾ ਜਾਗਰਣ (ਰਾਤਰੀ ਜਾਗਰਣ) ਅਤੇ ਬਾਅਦ ਦੇ ਦਿਨ ਤੇ ਮਹਾਂਉਸਤਵ (ਮਹੋਤਸਵ) ਤਿਉਹਾਰ ਦੇ ਜਸ਼ਨਾਂ ਵਿੱਚ ਸ਼ਾਮਿਲ ਹਨ। ਇਹ ਵਿਸ਼ੇਸ਼ ਰੂਪ ਵਿੱਚ ਮਥੁਰਾ ਅਤੇ ਵ੍ਰਿੰਦਾਵਨ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਪਾਏ ਜਾਣ ਵਾਲੇ ਪ੍ਰਮੁੱਖ ਵੈਸ਼ਨਵ ਅਤੇ ਗੈਰ-ਸੰਪਰਦਾਇਕ ਭਾਈਚਾਰਿਆਂ ਵਲੋਂ ਮਨਾਇਆ ਜਾਂਦਾ ਹੈ।[2][3] ਕ੍ਰਿਸ਼ਨ ਜਨਮ ਅਸ਼ਟਮੀ ਤੋਂ ਬਾਅਦ ਨੰਦੋਤਸਵ ਮਨਾਇਆ ਜਾਂਦਾ ਹੈ, ਜਿੜ੍ਹੇ ਉਸ ਮੌਕੇ ਦਾ ਜਸ਼ਨ ਮਨਾਉਂਦਾ ਹੈ ਜਦੋਂ ਨੰਦਾ ਨੇ ਜਨਮ ਦੇ ਸਨਮਾਨ ਵਿੱਚ ਭਾਈਚਾਰੇ ਨੂੰ ਤੋਹਫੇ ਵੰਡੇ ਸਨ। ਮਹੱਤਵ![]() ਕ੍ਰਿਸ਼ਨ ਦੇਵਕੀ ਅਤੇ ਵਸੁਦੇਵ ਦਾ ਪੁੱਤਰ ਹੈ ਅਤੇ ਉਸਦਾ ਜਨਮਦਿਨ ਹਿੰਦੂਆਂ ਦੁਆਰਾ ਜਨਮ ਅਸ਼ਟਮੀ ਦੇ ਮੌਕੇ ਤੇ ਮਨਾਇਆ ਜਾਂਦਾ ਹੈ, ਵਿਸ਼ੇਸ਼ ਰੂਪ ਵਿੱਚ ਗੌੜੀਆ ਵੈਸ਼ਨਵ ਪਰੰਪਰਾ ਦੇ ਲੋਕ ਵੱਲੋਂ ਕਿਉਂਕਿ ਉਨ੍ਹਾਂ ਦੁਆਰਾ ਕ੍ਰਿਸ਼ਨ ਨੂੰ ਰੱਬ ਦਾ ਸਰਬਉੱਚ ਰੂਪ ਮੰਨਿਆ ਜਾਂਦਾ ਹੈ। ਜਨਮ ਅਸ਼ਟਮੀ ਉਦੋਂ ਮਨਾਈ ਜਾਂਦੀ ਹੈ ਜਦੋਂ ਕ੍ਰਿਸ਼ਨ ਦਾ ਜਨਮ ਹਿੰਦੂ ਪਰੰਪਰਾ ਦੇ ਅਨੁਸਾਰ ਹੋਇਆ ਸੀ, ਜੋ ਕਿ ਮਥੁਰਾ ਵਿੱਚ, ਭਾਦਰਪਦ ਮਹੀਨੇ ਦੇ ਅੱਠਵੇਂ ਦਿਨ ਦੀ ਅੱਧੀ ਰਾਤ ਨੂੰ ਹੋਇਆ ਸੀ।.[4][5] ਕ੍ਰਿਸ਼ਨ ਦਾ ਜਨਮ ਹਫੜਾ-ਦਫੜੀ ਵਾਲੇ ਇਲਾਕੇ ਵਿੱਚ ਹੋਇਆ ਸੀ। ਇਹ ਉਹ ਸਮਾਂ ਸੀ ਜਦੋਂ ਅਤਿਆਚਾਰ ਫੈਲਿਆ ਹੋਇਆ ਸੀ, ਹਰ ਪਾਸੇ ਬੁਰਾਈ ਸੀ, ਅਤੇ ਜਦੋਂ ਉਸਦੇ ਚਾਚਾ ਰਾਜਾ ਕੰਸ ਦੁਆਰਾ ਉਸਦੀ ਜਾਨ ਨੂੰ ਖਤਰਾ ਸੀ।[6] ਮਥੁਰਾ ਵਿਖੇ ਉਸਦੇ ਜਨਮ ਤੋਂ ਫੌਰਨ ਬਾਅਦ, ਉਸਦੇ ਪਿਤਾ ਵਸੁਦੇਵ ਨੇ ਯਮੁਨਾ ਪਾਰ ਕਰਕੇ, ਉਸ ਨੂੰ ਗੋਕੁਲ ਵਿੱਚ ਰਹਿਣ ਵਾਲੇ ਆਪਣੇ ਭਰਾ ਅਤੇ ਭਾਭੀ ਨੰਦਾ ਅਤੇ ਯਸ਼ੋਦਾ ਦੇ ਘਰ ਲੈ ਗਏ, ਜਿੱਥੇ ਕ੍ਰਿਸ਼ਨ ਦਾ ਪਾਲਣ ਪੋਸ਼ਣ ਹੋਇਆ। ਕ੍ਰਿਸ਼ਨ ਦੇ ਨਾਲ, ਸੱਪ ਸ਼ੇਸ਼ਾ ਕ੍ਰਿਸ਼ਨ ਦੇ ਵੱਡੇ ਭਰਾ ਬਲਰਾਮ ਵਜੋਂ ਧਰਤੀ ਉੱਤੇ ਅਵਤਾਰਿਤ ਹੋਇਆ ਸੀ ਜਿੜ੍ਹੇ ਵਸੁਦੇਵ ਦੀ ਪਹਿਲੀ ਪਤਨੀ ਰੋਹਿਣੀ ਦਾ ਪੁੱਤਰ ਸੀ। ਜਨਮ ਅਸ਼ਟਮੀ 'ਤੇ ਲੋਕਾਂ ਦੁਆਰਾ ਵਰਤ ਰੱਖ ਕੇ, ਕ੍ਰਿਸ਼ਨ ਲਈ ਪਿਆਰ ਦੇ ਭਗਤੀ ਗੀਤ ਗਾ ਕੇ ਅਤੇ ਰਾਤ ਨੂੰ ਜਾਗ ਕੇ ਇਹ ਕਥਾ ਮਨਾਈ ਜਾਂਦੀ ਹੈ।[7] ਅੱਧੀ ਰਾਤ ਤੋਂ ਬਾਅਦ, ਬਾਲ ਕ੍ਰਿਸ਼ਨ ਦੇ ਬੁੱਤ ਨੂੰ ਨਹਾਇਆ ਜਾਂਦਾ ਹੈ ਅਤੇ ਕੱਪੜੇ ਪਹਿਨਾਏ ਜਾਂਦੇ ਹਨ, ਫਿਰ ਇੱਕ ਪੰਘੂੜੇ ਵਿੱਚ ਰੱਖਿਆ ਜਾਂਦਾ ਹੈ। ਫਿਰ ਸ਼ਰਧਾਲੂ ਭੋਜਨ ਅਤੇ ਮਠਿਆਈਆਂ ਵੰਡ ਕੇ ਆਪਣਾ ਵਰਤ ਤੋੜਦੇ ਹਨ। ਔਰਤਾਂ ਆਪਣੇ ਘਰ ਦੇ ਦਰਵਾਜ਼ਿਆਂ ਅਤੇ ਰਸੋਈ ਦੇ ਬਾਹਰ ਛੋਟੇ ਪੈਰਾਂ ਦੇ ਨਿਸ਼ਾਨ ਖਿੱਚਦੀਆਂ ਹਨ, ਇਹ ਉਨ੍ਹਾਂ ਦੇ ਘਰਾਂ ਵਿੱਚ ਕ੍ਰਿਸ਼ਨ ਦੇ ਦਾਖੇਲੇ ਦਾ ਪ੍ਰਤੀਕਾ ਮੰਨਿਆ ਜਾਂਦਾ ਹੈ।[7] ਹਵਾਲੇ
|
Portal di Ensiklopedia Dunia