ਕ੍ਰਿਸ ਹੈਮਸਵਰਥ
ਕ੍ਰਿਸਟੋਫਰ ਹੈਮਸਵਰਥ (ਜਨਮ 11 ਅਗਸਤ 1983)[1] ਇੱਕ ਆਸਟਰੇਲੀਆਈ ਅਦਾਕਾਰ ਹੈ। ਉਹ ਆਸਟ੍ਰੇਲੀਅਨ ਟੀਵੀ ਸੀਰੀਜ਼ ਹੋਮ ਐਂਡ ਅਵੇ (2004-07) ਵਿੱਚੱ ਕਿਮ ਹਾਈਡ ਦੀ ਭੂਮਿਕਾ ਨਿਭਾਉਣ 'ਤੇ ਪ੍ਰਸਿੱਧ ਹੋਇਆ ਸੀ। ਉਸਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਥੋਰ (ਫ਼ਿਲਮ) ਵਿੱਚ ਕੰਮ ਕਰਨ 'ਤੇ ਸਫਲਤਾ ਪ੍ਰਾਪਤ ਹੋਈ। ਹੈਮਸਵਰਥ ਸਟਾਰ ਟ੍ਰੇਕ (2009), ਏ ਪਰਫੈਕਟ ਗੈਟਅਵੇ(2009), ਦੀ ਕੈਬਿਨ ਇਨ ਦੀ ਵੂਡਸ (2012), ਸਨੋਅ ਵ੍ਹਾਈਟ ਐਂ ਡ ਹੰਟਸਮੈਨ (2012), ਰੈੱਡ ਡਾਅਨ (2012) ਅਤੇ ਰਸ਼ (2013) ਵਿੱਚ ਵੀ ਪੇਸ਼ ਹੋਇਆ। ਮੁੱਢਲਾ ਜੀਵਨਹੈਮਸਵਰਥ ਦਾ ਜਨਮ ਮੈਲਬਰਨ[2] ਵਿਖੇ ਲਿਓਨੀ ਅਤੇ ਕਰੇਗ ਹੈਮਸਵਰਥ ਦੇ ਘਰ ਹੋਇਆ ਸੀ। ਉਸਦੀ ਮਾਤਾ ਇੱਕ ਅੰਗਰੇਜ਼ੀ ਅਧਿਆਪਕਾ ਅਤੇ ਪਿਤਾ ਸਮਾਜਕ-ਸੇਵਾ ਸਲਾਹਕਾਰ ਸੀ।[3][4] ਉਸਦਾ ਵੱਡਾ ਭਰਾ ਲਿਊਕ ਹੈਮਸਵਰਥ ਅਤੇ ਛੋਟਾ ਭਰਾ ਲਿਆਮ ਹੈਮਸਵਰਥ ਦੋਨੋਂ ਅਦਾਕਾਰ ਹਨ। ਉਸ ਨੇ ਹੈਥਮੋਂਟ ਕਾਲਜ ਤੋਂ ਹਾਈ ਸਕੂਲ ਦੀ ਪੜ੍ਹਾਈ ਕੀਤੀ।[2] ਨਿੱਜੀ ਜੀਵਨਹੈਮਸਵਰਥ ਨੇ 2010 ਦੀ ਸ਼ੁਰੂਆਤ ਵਿੱਚਂ ਸਪੇਨੀ ਅਦਾਕਾਰਾ ਏਲਸਾ ਪਾਟਕੇ ਨਾਲ ਡੇਟਿੰਗ ਸ਼ੁਰੂ ਕੀਤੀ[5] ਅਤੇ ਦੋਵਾਂ ਨੇ ਦਸੰਬਰ 2010 ਵਿੱਚ ਵਿਆਹ ਕਰਵਾ ਲਿਆ ਸੀ।[6] ਉਨ੍ਹਾਂ ਦੇ ਤਿੰਨ ਬੱਚੇ, ਧੀ (ਮਈ 2012)[7] ਅਤੇ ਦੋ ਜੁੜਵੇਂ ਪੁੱਤਰ (21 ਮਾਰਚ 2014)[8] ਹਨ। 2015 ਵਿੱਚ, ਉਹ ਆਪਣੇ ਪਰਿਵਾਰ ਨਾਲ ਲਾਸ ਏਂਜਲਸ ਤੋਂ ਆਪਣੇ ਜੱਦੀ ਆਸਟਰੇਲੀਆਈ ਸ਼ਹਿਰ ਬਾਇਰਨ ਬੇ ਆ ਗਿਆ ਸੀ ਕਿਉਂਕਿ ਹੁਣ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਸੰਯੁਕਤ ਰਾਜ ਵਿੱਚ ਰਹਿਣ ਦੀ ਲੋੜ ਨਹੀਂ ਹੈ।[9] ਫ਼ਿਲਮਾ
ਹਵਾਲੇ
|
Portal di Ensiklopedia Dunia