ਕੰਦਾਸਨ
ਕੰਦਾਸਨ (24 ਜੂਨ 1927 – 17 ਅਕਤੂਬਰ 1981) ਇੱਕ ਤਮਿਲ ਕਵੀ ਅਤੇ ਗੀਤਕਾਰ ਸੀ, ਜਿਸ ਨੂੰ ਤਮਿਲ ਭਾਸ਼ਾ ਦੇ ਸਭ ਤੋਂ ਮਹਾਨ ਅਤੇ ਸਭ ਤੋਂ ਮਹੱਤਵਪੂਰਣ ਪ੍ਰਾਰੰਭਿਕ ਲੇਖਕ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ। ਉਹ ਸਾਲ 1980 ਵਿੱਚ ਆਪਣੇ ਨਾਵਲ ਚੇਰਮਨ ਕਦਲੀ ਲਈ ਸਾਹਿਤ ਅਕਾਦਮੀ ਇਨਾਮ ਅਤੇ 1969 ਵਿੱਚ, ਕੁਜਹੰਥੈੱਕਾਗਾ ਫਿਲਮ ਵਿੱਚ ਸਭ ਤੋਂ ਵਧੀਆ ਗੀਤਕਾਰ ਦੇ ਰੂਪ ਵਿੱਚ ਰਾਸ਼ਟਰੀ ਫਿਲਮ ਇਨਾਮ ਪਾਉਣ ਵਾਲਾ ਪਹਿਲਾ ਗੀਤਕਾਰ ਸੀ। ਜ਼ਿੰਦਗੀਕੰਨਦਾਸਨ ਦਾ ਜਨਮ ਤਮਿਲਨਾਡੁ ਦੇ ਕਰਾਇਕੁਡੀ ਦੇ ਕੋਲ ਸਿਰੁਕੁਦਾਲਪੱਤੀ ਵਿੱਚ ਸਤੱਪਨ ਅਤੇ ਵਿਸਾਲਕਸ਼ੀ ਦੇ ਘਰ ਹੋਇਆ ਸੀ। ਉਹ ਆਪਣੇ ਮਾਪਿਆਂ ਦਾ 8 ਵਾਂ ਬੱਚਾ ਸੀ ਅਤੇ ਉਸ ਦੇ 10 ਭੈਣ-ਭਰਾ ਸਨ। ਉਸ ਦਾ ਮੂਲ ਨਾਮ ਮੁਥਿਆ ਸੀ। ਲੇਕਿਨ ਜਦੋਂ 16 ਅਕਤੂਬਰ 1981 ਨੂੰ 54 ਸਾਲ ਦੀ ਉਮਰ ਵਿੱਚ ਜਦੋਂ ਉਸ ਦਾ ਨਿਧਨ ਹੋਇਆ ਤਾਂ ਲੱਖਾਂ ਤਮਿਲਾਂ ਨੇ ਉਸ ਨੂੰ ਕੰਨਦਾਸਨ ਦੇ ਨਾਮ ਨਾਲ ਹੀ ਯਾਦ ਕੀਤਾ। ਦੁਨੀਆ ਭਰ ਦੇ ਤਮਿਲਾਂ ਲਈ ਉਹ ਆਪਣੀ ਕਵਿਤਾ ਸ਼ੈਲੀ ਦਾ ਪ੍ਰਤੀਕ ਸੀ। ਛੀਗੱਪੀ ਆਚੀ ਨੇ ਉਸਨੂੰ ਛੋਟੀ ਉਮਰ ਵਿੱਚ ਹੀ 7000 ਰੁਪਏ ਦੀ ਰਕਮ ਦੇ ਕੇ ਗੋਦ ਲਿਆ ਗਿਆ ਸੀ, ਜਿਸਨੇ ਉਸਨੂੰ ਪਾਲਿਆ ਅਤੇ ਸਕੂਲ ਸਿੱਖਿਆ ਦਿਵਾਈ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਸਿਰੀਕੁਦੱਲਪੱਟੀ ਅਤੇ ਅਮਰਾਵਤੀਪੁਦੂਰ ਵਿੱਚ 8 ਵੀਂ ਜਮਾਤ ਤਕ ਪੂਰੀ ਕੀਤੀ। ਸਕੂਲ ਛੱਡਣ ਤੋਂ ਬਾਅਦ ਉਸਨੇ ਇੱਕ ਤਾਮਿਲ ਮੈਗਜ਼ੀਨ ਵਿੱਚ ਇੱਕ ਸੰਪਾਦਕੀ ਅਹੁਦਾ ਸੰਭਾਲਣ ਤੋਂ ਪਹਿਲਾਂ ਤਿਰੁਵੋਟਟੀਅਰ ਵਿੱਚ ਇੱਕ ਨਿਜੀ ਕੰਪਨੀ ਵਿੱਚ ਕੰਮ ਕੀਤਾ ਜਿੱਥੇ ਪਹਿਲੀ ਵਾਰ ਉਸਨੇ ਕੰਨਦਾਸਨ ਦਾ ਉਪਨਾਮ ਰੱਖਿਆ। ਐਮਐਸਵੀ, ਜਿਸ ਨਾਲ ਉਸਨੇ ਆਪਣਾ ਜਨਮਦਿਨ ਸਾਂਝਾ ਸੀ, ਨਾਲ ਉਸਦੀ ਦੋਸਤੀ ਪ੍ਰਸਿੱਧ ਸੀ ਅਤੇ ਇਨ੍ਹਾਂ ਦੋਨਾਂ ਪ੍ਰਤਿਭਾਵਾਂ ਦੇ ਮੇਲ ਨੇ ਤਾਮਿਲ ਸਿਨੇਮਾ ਦੇ ਕੁਝ ਸਭ ਤੋਂ ਮਹੱਤਵਪੂਰਣ ਗੀਤਾਂ ਨੂੰ ਜਨਮ ਦਿੱਤਾ। ਨਾਸਤਿਕਤਾਮੁਥਿਆ ਇੱਕ ਕੱਟਰ ਨਾਸਤਿਕ ਅਤੇ ਨਾਸਤਿਕ ਦਰਵਿੜ ਅੰਦੋਲਨ ਦਾ ਸੰਗਰਾਮੀ ਸੀ। ਉਸ ਦਾ ਤਮਿਲ ਭਾਸ਼ਾ ਅਤੇ ਸੰਸਕ੍ਰਿਤੀ ਨਾਲ ਬਹੁਤ ਪਿਆਰ ਸੀ ਅਤੇ ਤਮਿਲ ਗਦ ਸਾਹਿਤ ਅਤੇ ਕਵਿਤਾ ਵਿੱਚ ਉਸ ਨੇ ਉੱਤਮ ਕੰਮ ਕੀਤਾ। ਉਸ ਨੇ ਇੱਕ ਵਾਰ ਆਂਡਾਲ ਦੁਆਰਾ ਰਚਿਤ ਤੀਰੁੱਪਵਾਈ ਪੜ੍ਹਿਆ ਅਤੇ ਪੜ੍ਹ ਕੇ ਹੈਰਾਨ ਹੋ ਗਿਆ। ਇਸਦਾ ਉਸ ਓੱਤੇ ਹਮੇਸ਼ਾ ਲਈ ਇੱਕ ਗਹਿਰਾ ਪ੍ਰਭਾਵ ਪਿਆ। ਅਤਿਅੰਤ ਆਤਮ ਨਿਰੀਖਣ ਦੇ ਬਾਅਦ, ਉਸ ਨੇ ਸਨਾਤਨ ਧਰਮ ਵਿੱਚ ਵਾਪਸ ਬਦਲਣ ਦਾ ਫੈਸਲਾ ਕੀਤਾ ਅਤੇ ਆਪਣਾ ਨਾਮ ਕੰਨਦਾਸਨ ਰੱਖਿਆ। ਹਿੰਦੂ ਧਰਮ ਦੇ ਗਹਨ ਗਿਆਨ - ਸਾਗਰ ਵਿੱਚ ਡੁੱਬ ਗਿਆ ਅਤੇ ਹਿੰਦੂ ਧਰਮ ਉੱਤੇ ਆਪਣੀ ਲੜੀ ਅਰਥਮੂਲ ਹਿੰਦੁ ਮਤੰ ਨਾਮ ਹੇਠ ਕਿਤਾਬਾਂ ਦੀ ਰਚਨਾ ਕੀਤੀ। ਉਸਦਾ ਜਨਮ ਤਾਮਿਲਨਾਡੂ ਦੇ ਕੈਰਕੁਡੀ ਦੇ ਨਜ਼ਦੀਕ, ਸਿਰੁਕੁਡਲਪੱਟੀ ਵਿੱਚ ਹੋਇਆ ਸੀ[1][2] ਗੀਤ ਲਿਖਣਾਤਾਮਿਲ ਸਭਿਆਚਾਰ ਵਿੱਚ ਕੰਨਦਾਸਨ ਦਾ ਸਭ ਤੋਂ ਵੱਡਾ ਯੋਗਦਾਨ ਉਸ ਦੀ ਗੀਤਕਾਰੀ ਹੈ। ਕੰਨਦਾਸਨ ਤੋਂ ਪਹਿਲਾਂ, ਕਈ ਗੀਤਕਾਰ ਪਪਨਸਮ ਸਿਵਨ, ਕੰਬਦਾਸਨ, ਵਿੰਧਨ, ਏ. ਮਾਰੂਤਾਕਾਸੀ, ਅਤੇ ਕੁ. ਮਾ. ਬਾਲਸੁਬਰਾਮਨੀਅਮ ਤਾਮਿਲ ਸੰਗੀਤ ਉਦਯੋਗ ਵਿੱਚ ਨਾਮਣਾ ਖੱਟ ਚੁੱਕੇ ਸਨ, ਪਰ ਕੰਨਦਾਸਨ ਦੇ ਆਉਣ ਤੋਂ ਬਾਅਦ, ਦ੍ਰਿਸ਼ ਬਦਲ ਗਿਆ। ਉਹ ਇੰਡਸਟਰੀ ਵਿੱਚ ਤੇਜ਼ੀ ਨਾਲ ਸਭ ਤੋਂ ਵੱਧ ਚਾਹਿਆ ਜਾਣ ਵਾਲਾ ਗੀਤਕਾਰ ਬਣ ਗਿਆ ਅਤੇ ਆਪਣੀ ਮੌਤ ਤਕ ਇਸ ਤਰ੍ਹਾਂ ਰਹੇ। ਕੰਨਦਾਸਨ ਇੰਨਾ ਮਸ਼ਹੂਰ ਸੀ ਕਿ ਦੂਜੇ ਸਮਕਾਲੀ ਕਵੀਆਂ ਦੁਆਰਾ ਲਿਖੇ ਕੁਝ ਗਾਣੇ ਕੰਨਦਾਸਨ ਦੁਆਰਾ ਲਿਖੇ ਗਏ ਸਮਝ ਲਏ ਜਾਂਦੇ ਸਨ। ਐਪਰ, ਉਸਦੀ ਮੌਤ ਤੋਂ ਬਾਅਦ ਫਿਲਮੀ ਗੀਤ ਬਹੁਤ ਲੰਬੇ ਪੰਧ ਪੈ ਗਏ ਹਨ, ਬਹੁਤ ਸਾਰੇ ਲੋਕ ਅਜੇ ਵੀ ਕੰਨਦਾਸਨ ਨੂੰ ਸਰਬੋਤਮ ਗੀਤਕਾਰ ਮੰਨਦੇ ਹਨ। ਮੌਤਕੰਨਦਾਸਨ ਦੀ ਮੌਤ 17 ਅਕਤੂਬਰ 1981 ਨੂੰ ਸ਼ਿਕਾਗੋ, ਸੰਯੁਕਤ ਰਾਜ ਵਿੱਚ ਹੋਈ, ਜਿਥੇ ਉਹ ਸ਼ਿਕਾਗੋ ਦੀ ਤਾਮਿਲ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਤਾਮਿਲ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਗਿਆ ਸੀ। ਆਪਣੀ ਮੌਤ ਦੇ ਸਮੇਂ ਉਹ ਸਿਰਫ 54 ਸਾਲਾਂ ਦੀ ਸੀ।[3] ਕੁਝ ਮਹੀਨਿਆਂ ਬਾਅਦ ਰਿਲੀਜ਼ ਹੋਈ ਫਿਲਮ 'ਮੂਨਦ੍ਰਮ ਪੀਰਾਈ' ਦਾ "ਕਨੇ ਕਲੇਮਨੇ" ਗਾਣਾ ਉਸਦਾ ਆਖਰੀ ਗਾਣਾ ਸੀ। ਹਵਾਲੇ
|
Portal di Ensiklopedia Dunia