ਖ਼ਦੀਜਾ ਮਸਤੂਰ
ਖ਼ਦੀਜਾ ਮਸਤੂਰ (Urdu: خدیجہ مستور; Xadījah Mastūr) (11 ਦਸੰਬਰ 1927 – 25 ਜੁਲਾਈ 1982)[1] ਪਾਕਿਸਤਾਨੀ ਲੇਖਿਕਾ ਸੀ। ਉਸ ਨੇ ਨਿੱਕੀ ਕਹਾਣੀਆਂ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ।[2] ਉਸਦੇ ਨਾਵਲ ਆਂਗਨ ਦੀ ਉਰਦੂ ਵਿੱਚ ਇੱਕ ਸਾਹਿਤਕ ਇਤਿਹਾਸ ਦੇ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਹੈ। ਉਸ ਛੋਟੀ ਭੈਣ ਹਾਜਰਾ ਮਸਰੂਰ ਵੀ ਇੱਕ ਕੁਸ਼ਲ ਕਹਾਣੀ ਲੇਖਕ ਹੈ।[3] ਨਿੱਜੀ ਜ਼ਿੰਦਗੀਖ਼ਦੀਜਾ ਮਸਤੂਰ ਦਾ ਜਨਮ 11 ਦਸੰਬਰ, 1927 ਨੂੰ ਬਰੇਲੀ, ਭਾਰਤ ਵਿੱਚ ਹੋਇਆ ਸੀ। ਉਸ ਦਾ ਪਿਤਾ ਡਾ ਤਾਹੂਰ ਅਹਿਮਦ ਖਾਨ ਬਰਤਾਨਵੀ ਫੌਜ ਵਿੱਚ ਡਾਕਟਰ ਸੀ। ਮੁਲਾਜ਼ਮ ਹੋਣ ਕਰਕੇ ਮੁਖਤਲਿਫ਼ ਸ਼ਹਿਰਾਂ ਅਤੇ ਕਸਬਿਆਂ ਵਿੱਚ ਉਸ ਦਾ ਤਬਾਦਲਾ ਹੁੰਦਾ ਰਿਹਾ ਜਿਸ ਕਾਰਨ ਉਹ ਠੀਕ ਮਾਅਨਿਆਂ ਵਿੱਚ ਬੱਚੀਆਂ ਦੀ ਪੜ੍ਹਾਈ ਲਿਖਾਈ ਤੇ ਧਿਆਨ ਨਾ ਦੇ ਸਕੇ। ਖ਼ਦੀਜਾ ਦੀ ਮਾਂ ਦਾ ਨਾਮ ਅਨਵਰ ਜਹਾਂ ਸੀ। ਉਹ ਇੱਕ ਪੜ੍ਹੀ ਲਿਖੀ ਔਰਤ ਸੀ, ਉਸ ਦੇ ਲੇਖ ਔਰਤਾਂ ਦੇ ਵੱਖ ਵੱਖ ਰਿਸਾਲਿਆਂ ਵਿੱਚ ਅਕਸਰ ਛੁਪਦੇ ਰਹਿੰਦੇ ਸਨ। ਇਸ ਦੀ ਵੇਖਾ ਵੇਖੀ ਬੱਚੀਆਂ ਵਿੱਚ ਵੀ ਅਦਬੀ ਰੁਝਾਨ ਪੈਦਾ ਹੋਏ। ਛੋਟੀ ਉਮਰ ਵਿੱਚ ਹੀ ਖ਼ਦੀਜਾ ਦੇ ਬਾਪ ਦੀ ਦਿਲ ਦਾ ਦੌਰਾ ਪੈਣ ਦੇ ਬਾਅਦ ਮੌਤ ਹੋ ਗਈ, ਜਿਸ ਕਰਕੇ ਉਹਨਾਂ ਦੇ ਖ਼ਾਨਦਾਨ ਨੂੰ ਬੇਹੱਦ ਮੁਸ਼ਕਿਲਾਂ ਪੇਸ਼ ਆਈਆਂ। ਪਰਿਵਾਰ ਕੁੱਝ ਅਰਸਾ ਬੰਬਈ ਵਿੱਚ ਰਿਹਾ। ਭਾਰਤ ਦੀ ਤਕਸੀਮ ਦੇ ਬਾਅਦ ਉਹ ਅਤੇ ਉਸ ਦੀ ਭੈਣ ਹਾਰਜਾ ਮਸਰੂਰ ਲਾਹੌਰ, ਪਾਕਿਸਤਾਨ ਚਲੇ ਗਈਆਂ ਤੇ ਉਥੇ ਸੈਟਲ ਹੋ ਗਈਆਂ ਸਨ।[4] 1950 ਵਿੱਚ ਖ਼ਦੀਜਾ ਦਾ ਵਿਆਹ ਮਸ਼ਹੂਰ ਅਫ਼ਸਾਨਾ ਨਿਗਾਰ ਅਹਿਮਦ ਨਦੀਮ ਕਾਸਿਮੀ ਦੇ ਭਾਣਜੇ ਜ਼ਹੀਰ ਬਾਬਰ ਨਾਲ ਹੋਇਆ ਜੋ ਪੱਤਰਕਾਰੀ ਦੇ ਪੇਸ਼ੇ ਨਾਲ ਜੁੜਿਆ ਹੋਇਆ ਸੀ। ਖ਼ਦੀਜਾ ਨੇ ਵਿਆਹ ਦੇ ਬਾਅਦ ਬਹੁਤ ਸ਼ਾਂਤਮਈ ਜਿੰਦਗੀ ਗੁਜ਼ਾਰੀ। ਦੋਨਾਂ ਪਤੀ ਪਤਨੀ ਵਿੱਚ ਬੇਹੱਦ ਮੁਹੱਬਤ ਸੀ। ਦੋਨੋਂ ਇੱਕ ਦੂਜੇ ਦਾ ਬੇਹੱਦ ਖਿਆਲ ਰੱਖਦੇ ਸਨ। ਖ਼ਦੀਜਾ ਦੀ ਮੌਤ ਲੰਦਨ ਵਿੱਚ 25 ਜੁਲਾਈ 1982 ਨੂੰ ਹੋਈ ਅਤੇ ਉਹਨਾਂ ਨੂੰ ਲਹੌਰ ਵਿੱਚ ਦਫ਼ਨ ਕੀਤਾ ਗਿਆ। ਸਾਹਿਤਕ ਸਫ਼ਰਖ਼ਦੀਜਾ ਨੇ 1942 ਵਿੱਚ ਨਿੱਕੀ ਕਹਾਣੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੇ ਪੰਜ ਕਹਾਣੀ ਸੰਗ੍ਰਹਿ ਅਤੇ ਦੋ ਨਾਵਲ ਪ੍ਰਕਾਸ਼ਿਤ ਕੀਤੇ।[5] ਉਸ ਦੀਆਂ ਕਹਾਣੀਆਂ ਸਮਾਜਿਕ ਅਤੇ ਨੈਤਿਕ ਅਤੇ ਸਿਆਸੀ ਕਦਰਾਂ ਕੀਮਤਾਂ ਤੇ ਆਧਾਰਿਤ ਹਨ। ਰਚਨਾ ਪ੍ਰਕਿਰਿਆ ਦੇ ਦੌਰਾਨ ਉਸ ਦੇ ਅੱਗੇ ਕੋਈ ਵੀ ਮਾਡਲ ਨਹੀਂ ਹੁੰਦਾ। ਉਹ ਆਪਣੇ ਆਲੇ-ਦੁਆਲੇ ਦੇਖਦੀ ਹੈ ਅਤੇ ਆਪਣੇ ਅਨੁਭਵ ਲਿਖ ਦਿੰਦੀ ਹੈ।[6]ਬਹਾਉੱਦੀਨ ਜ਼ਕਰੀਆ ਯੂਨੀਵਰਸਿਟੀ, ਮੁਲਤਾਨ ਦੇ ਇੱਕ ਵਿਦਿਆਰਥੀ ਦੁਆਰਾ ਖ਼ਦੀਜਾ ਬਾਰੇ ਅਤੇ ਉਸ ਦੇ ਸਾਹਿਤਕ ਦੇ ਕੰਮ ਬਾਰੇ ਪੀ ਐੱਚ ਡੀ ਦਾ ਥੀਸਸ ਵੀ ਲਿਖਿਆ ਗਿਆ ਹੈ।[7] ਇੱਕ ਅਖਬਾਰ ਲਿਖਦਾ ਹੈ;
ਪੁਸਤਕ ਸੂਚੀਨਾਵਲ ਨਿੱਕੀਆਂ ਕਹਾਣੀਆਂ ਇਹ ਵੀ ਦੇਖੋਹਵਾਲੇ
|
Portal di Ensiklopedia Dunia