ਖਿਜ਼ਰ ਹਿਆਤ ਟਿਵਾਣਾ![]() ਲੈਫਟੀਨੇਂਟ -ਕਰਨਲ ਸਰ ਮਲਿਕ ਖਿਜ਼ਰ ਹਿਆਤ ਟਿਵਾਣਾ (1900-1975), KCSI, OBE (ਨਸਤਾਲੀਕ ਲਿਪੀ: نواب ملک خضرحیات تیوانہ)1942-47 ਦੌਰਾਨ ਪੰਜਾਬ ਯੂਨੀਅਨਿਸਟ ਪਾਰਟੀ ਪੰਜਾਬ ਦੇ ਪ੍ਰੀਮੀਅਰ ਰਹੇ। ਮਲਿਕ ਖਿਜ਼ਰ ਹਿਆਤ ਜੀ ਦੇ ਪਿਤਾ ਮੇਜਰ ਜਨਰਲ ਸਰ ਮਲਿਕ ਉਮਰ ਹਯਾਤ ਖਾਨ ਟਿਵਾਣਾ ਸਨ (1875–1944),ਜਿਹਨਾ ਨੇ 1924-1934 ਦੌਰਾਨ ਭਾਰਤ ਦੇ ਰਾਜ ਸਕਤਰ ਦੀ ਕੋਂਸਲ ਦੇ ਮੈਂਬਰ ਵਜੋਂ ਸੇਵਾ ਨਿਭਾਈ ਅਤੇ ਜਾਰਜ 5 ਵੇਂ ਅਤੇ ਜਾਰਜ 6 ਵੇਂ ਦੇ ਆਨਰੇਰੀ ਏਡ -ਡੀ ਕੈੰਪ ਦੇ ਤੋਰ ਤੇ ਕਾਰਜ ਕੀਤਾ। ਮੁਢਲਾ ਜੀਵਨਮਲਿਕ ਖਿਜ਼ਰ ਹਿਯਾਤ ਟਿਵਾਣਾ ਨੇ ਆਪਣੇ ਪਿਤਾ ਵਾਂਗ ਐਚਿਸਨ ਕਾਲਜ ਲਾਹੌਰ (Aitchison) ਤੋਂ ਵਿਦਿਆ ਹਾਸਿਲ ਕੀਤੀ।ਉਹਨਾਂ ਨੇ 16 ਸਾਲ ਦੀ ਉਮਰ ਵਿੱਚ ਆਪਣੇ ਆਪ ਨੂ ਜੰਗ ਸੇਵਾ ਲਈ ਅਰਪਿਤ ਕੀਤਾ। ਉਹਨਾਂ ਨੂ 17 ਅਪ੍ਰੈਲ 1918 ਨੂ ਭਾਰਤੀ ਥਲ ਸੈਨਾ ਦੇ 17 ਵੇਂ ਦਸਤੇ ਵਿੱਚ ਕਚੇ ਤੌਰ 'ਤੇ ਭਾਰਤੀ ਕੀਤਾ ਗਿਆ।[1] ਉਹ 21 ਨਵੰਬਰ 1919 ਨੂੰ ਦੂਜੇ ਦਰਜੇ ਦਾ ਲੈਫਟੀਨੇਂਟ ਬਣਿਆ।[2] ਉਹ 1937 ਵਿੱਚ ਪੰਜਾਬ ਅਸੈਬਲੀ ਦੇ ਮੈਂਬਰ ਚੁਣੇ ਗਏ ਅਤੇ ਸਰ ਸਿਕੰਦਰ ਹਯਾਤ,ਜਿਨਾ ਦੀ ਅਗਵਾਈ ਅਧੀਨ ਯੂਨੀਅਨਿਸਟ ਮੁਸਲਿਮ ਲੀਗ ਨੇ ਚੋਂਣ ਲੜੀ ਸੀ, ਦੀ ਕੈਬਨਿਟ ਵਿੱਚ ਬਤੋਰ ਲੋਕ ਨਿਰਮਾਣ ਮੰਤਰੀ ਅਹੁਦਾ ਪ੍ਰਾਪਤ ਕੀਤਾ। ਉਹਨਾ ਨੇ 2 ਮਾਰਚ 1947 ਨੂ ਪ੍ਰੀਮੀਅਰ ਦੀ ਪਦਵੀ ਤੋਂ ਅਸਤੀਫਾ ਦੇ ਦਿੱਤਾ। ਭਾਂਵੇਂ ਉਹ ਆਜ਼ਾਦੀ ਤੱਕ ਸ਼ਿਮਲਾ ਵਿਖੇ ਹੀ ਰਹੇ ਪਰ ਉਹਨਾਂ ਰਾਜਨੀਤੀ ਵਿੱਚ ਸਰਗਰਮ ਰੂਪ ਵਿੱਚ ਹਿੱਸਾ ਲੈਣਾ ਛੱਡ ਦਿੱਤਾ ਅਤੇ 1949 ਨੂ ਉਹ ਪਾਕਿਸਤਾਨ ਚਲੇ ਗਏ।ਅਸਲ ਵਿੱਚ ਉਹ ਅੰਦਰੂਨੀ ਤੋਰ ਤੇ ਦੇਸ ਅਤੇ ਪੰਜਾਬ ਦੀ ਵੰਡ ਕਰਨ ਦੇ ਹੱਕ ਵਿੱਚ ਨਹੀਂ ਸਨ। ਹਵਾਲੇਇਹ ਵੀ ਵੇਖੋ |
Portal di Ensiklopedia Dunia