ਖੇਤਰ ਅਧਿਐਨਖੇਤਰ ਅਧਿਐਨ (ਖੇਤਰੀ ਅਧਿਐਨ ਵੀ) ਵਿਸ਼ੇਸ਼ ਭੂਗੋਲਿਕ, ਰਾਸ਼ਟਰੀ / ਸੰਘੀ ਜਾਂ ਸਭਿਆਚਾਰਕ ਖੇਤਰਾਂ ਨਾਲ ਸਬੰਧਤ ਖੋਜ ਅਤੇ ਵਜ਼ੀਫੇ ਦੇ ਅੰਤਰ-ਅਨੁਸ਼ਾਸਨੀ ਖੇਤਰ ਹਨ1 ਇਹ ਸ਼ਬਦ ਮੁੱਖ ਤੌਰ ਤੇ ਉਨ੍ਹਾਂ ਵਿਸ਼ਿਆਂ ਲਈ ਇੱਕ ਆਮ ਵਰਣਨ ਦੇ ਤੌਰ ਤੇ ਮੌਜੂਦ ਹੈ, ਜਿਨ੍ਹਾਂ ਵਿੱਚ ਵਿਦਵਤਾ ਦੇ ਅਭਿਆਸ ਵਿੱਚ, ਖੋਜ ਦੇ ਬਹੁਤ ਸਾਰੇ ਵਿਭਿੰਨ ਖੇਤਰ, ਸਮਾਜਕ ਵਿਗਿਆਨ ਅਤੇ ਮਨੁੱਖਤਾ ਦੋਨੋਂ ਸ਼ਾਮਲ ਹੁੰਦੇ ਹਨ। ਆਮ ਖੇਤਰ ਅਧਿਐਨ ਪ੍ਰੋਗਰਾਮਾਂ ਵਿੱਚ ਅੰਤਰਰਾਸ਼ਟਰੀ ਸੰਬੰਧ, ਰਣਨੀਤਕ ਅਧਿਐਨ, ਇਤਿਹਾਸ, ਰਾਜਨੀਤੀ ਵਿਗਿਆਨ, ਰਾਜਨੀਤਿਕ ਆਰਥਿਕਤਾ, ਸਭਿਆਚਾਰਕ ਅਧਿਐਨ, ਭਾਸ਼ਾਵਾਂ, ਭੂਗੋਲ, ਸਾਹਿਤ ਅਤੇ ਹੋਰ ਸੰਬੰਧਤ ਵਿਸ਼ੇ ਸ਼ਾਮਲ ਹੁੰਦੇ ਹਨ। ਸਭਿਆਚਾਰਕ ਅਧਿਐਨਾਂ ਦੇ ਵਿਪਰੀਤ, ਖੇਤਰ ਅਧਿਐਨਾਂ ਵਿੱਚ ਅਕਸਰ ਡਾਇਸਪੋਰਾ ਅਤੇ ਖੇਤਰ ਤੋਂ ਪਰਵਾਸ ਸ਼ਾਮਲ ਹੁੰਦੇ ਹਨ। ਇਤਿਹਾਸਅੰਤਰ-ਅਨੁਸ਼ਾਸਨੀ ਖੇਤਰ ਅਧਿਐਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਅਤੇ ਪੱਛਮੀ ਵਿਦਵਾਨੀ ਵਿੱਚ ਵਧੇਰੇ ਹੀ ਵਧੇਰੇ ਆਮ ਹੁੰਦੇ ਜਾ ਰਹੇ ਹਨ। ਉਸ ਯੁੱਧ ਤੋਂ ਪਹਿਲਾਂ ਅਮਰੀਕੀ ਯੂਨੀਵਰਸਿਟੀਆਂ ਵਿੱਚ ਕੁਝ ਕੁ ਫੈਕਲਟੀਆਂ ਸਨ ਜਿਨ੍ਹਾਂ ਨੇ ਗੈਰ-ਪੱਛਮੀ ਸੰਸਾਰ ਬਾਰੇ ਪੜ੍ਹਾਇਆ ਜਾਂ ਖੋਜ ਕੀਤੀ। ਵਿਦੇਸ਼ੀ-ਖੇਤਰ ਅਧਿਐਨ ਅਸਲ ਵਿੱਚ ਮੌਜੂਦ ਨਹੀਂ ਸਨ। ਯੁੱਧ ਤੋਂ ਬਾਅਦ, ਉਦਾਰਵਾਦੀ ਅਤੇ ਰੂੜ੍ਹੀਵਾਦੀ, ਉਭਰ ਰਹੇ ਸ਼ੀਤ ਯੁੱਧ ਦੇ ਸੰਦਰਭ ਵਿੱਚ ਸੋਵੀਅਤ ਯੂਨੀਅਨ ਅਤੇ ਚੀਨ ਵੱਲੋਂ ਸਮਝੇ ਗਏ ਬਾਹਰੀ ਖਤਰਿਆਂ, ਅਤੇ ਨਾਲ ਹੀ ਅਫਰੀਕਾ ਅਤੇ ਏਸ਼ੀਆ ਦੇ ਬਸਤੀਵਾਦ ਦੇ ਜੂਲੇ ਹੇਠੋਂ ਨਿਕਲਣ ਦੇ ਨਤੀਜਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਦੀ ਅਮਰੀਕਾ ਦੀ ਯੋਗਤਾ ਬਾਰੇ ਚਿੰਤਤ ਸਨ। ਇਸ ਪ੍ਰਸੰਗ ਵਿੱਚ, ਫੋਰਡ ਫਾਊਂਡੇਸ਼ਨ, ਰੌਕੇਫੈਲਰ ਫਾਉਂਡੇਸ਼ਨ ਅਤੇ ਨਿ ਊਯਾਰਕ ਦੀ ਕਾਰਨੇਗੀ ਕਾਰਪੋਰੇਸ਼ਨ ਨੇ ਅਨੇਕ ਮੀਟਿੰਗਾਂ ਦਾ ਆਯੋਜਨ ਕੀਤਾ ਅਤੇ ਇਸ ਗਿਆਨ-ਖਸਾਰੇ ਨੂੰ ਦੂਰ ਕਰਨ ਲਈ ਇੱਕ ਵਿਆਪਕ ਸਹਿਮਤੀ ਤੇ ਪਹੁੰਚੇ ਕਿ ਯੂਐਸ ਨੂੰ ਅੰਤਰਰਾਸ਼ਟਰੀ ਅਧਿਐਨਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਇਸ ਲਈ, ਇਸ ਫੀਲਡ ਦੀਆਂ ਬੁਨਿਆਦਾਂ ਅਮਰੀਕਾ ਵਿੱਚ ਪੱਕੇ ਤੌਰ ਤੇ ਜੜ੍ਹੀਆਂ ਹਨ। ਹਿੱਸਾ ਲੈਣ ਵਾਲਿਆਂ ਨੇ ਦਲੀਲ ਦਿੱਤੀ ਕਿ ਅੰਤਰਰਾਸ਼ਟਰੀ ਤੌਰ ਤੇ ਰੁਚੀ ਲੈਣ ਵਾਲੇ ਰਾਜਨੀਤਿਕ ਵਿਗਿਆਨੀਆਂ ਅਤੇ ਅਰਥਸ਼ਾਸਤਰੀਆਂ ਦਾ ਇੱਕ ਵੱਡਾ ਬੌਧਿਕ-ਟਰਸਟ ਇੱਕ ਮਹੱਤਵਪੂਰਨ ਰਾਸ਼ਟਰੀ ਤਰਜੀਹ ਸੀ। ਐਪਰ ਦੋ ਧੜਿਆਂ ਵਿੱਚ ਇੱਕ ਕੇਂਦਰੀ ਤਣਾਅ ਸੀ। ਇੱਕ ਧੜਾ ਉਨ੍ਹਾਂ ਲੋਕਾਂ ਦਾ ਸੀ ਜੋ ਜ਼ੋਰ ਨਾਲ ਮਹਿਸੂਸ ਕਰਦੇ ਸਨ ਕਿ, ਪੱਛਮੀ ਮਾਡਲਾਂ ਨੂੰ ਲਾਗੂ ਕਰਨ ਦੀ ਬਜਾਏ, ਸਮਾਜ ਵਿਗਿਆਨੀਆਂ ਨੂੰ ਮਾਨਵਵਾਦੀਆਂ ਨਾਲ ਮਿਲ ਕੇ ਕੰਮ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਦੇ ਸਭਿਆਚਾਰਕ ਅਤੇ ਇਤਿਹਾਸਕ ਪ੍ਰਸੰਗ-ਯੁਕਤ ਗਿਆਨ ਦਾ ਵਿਕਾਸ ਕਰਨਾ ਚਾਹੀਦਾ ਹੈ, ਅਤੇ ਦੂਜਾ ਧੜਾ ਉਨ੍ਹਾਂ ਲੋਕਾਂ ਦਾ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਸਮਾਜਿਕ ਵਿਗਿਆਨੀਆਂ ਨੂੰ ਵੱਡੇ ਪੈਮਾਨੇ ਦੀ ਮੈਕਰੋਹਿਸਟੋਰੀਕਲ ਸਿਧਾਂਤ ਸੂਤਰਬੱਧ ਕਰਨੇ ਚਾਹੀਦੇ ਹਨ ਜੋ ਕਿ ਵੱਖ ਵੱਖ ਭੂਗੋਲਕ ਖੇਤਰਾਂ ਦੇ ਪਧਰ ਤੇ ਤਬਦੀਲੀ ਅਤੇ ਵਿਕਾਸ ਦੇ ਪੈਟਰਨਾਂ ਦੇ ਵਿਚਕਾਰ ਸੰਬੰਧ ਬਣਾ ਸਕਦੇ ਹੋਣ। ਪਹਿਲੇ ਧੜੇ ਵਾਲੇ ਖੇਤਰ-ਅਧਿਐਨ ਦੇ ਐਡਵੋਕੇਟ ਬਣੇ,ਅਤੇ ਦੂਜੇ ਵਾਲੇ ਆਧੁਨਿਕੀਕਰਨ ਦੇ ਸਿਧਾਂਤ ਦੇ ਸਮਰਥਕ। ਫੋਰਡ ਫਾਉਂਡੇਸ਼ਨ ਆਖਰਕਾਰ ਸੰਯੁਕਤ ਰਾਜ ਵਿੱਚ ਖੇਤਰ-ਅਧਿਐਨ ਪ੍ਰੋਗਰਾਮਾਂ ਨੂੰ ਬਣਾਉਣ ਵਿੱਚ ਪ੍ਰਮੁੱਖ ਖਿਡਾਰੀ ਬਣ ਗਿਆ।[1] ਹਵਾਲੇ
|
Portal di Ensiklopedia Dunia