ਗਰਾਸੀਆ ਦੇਲੇਦਾ
ਗਰਾਸੀਆ ਦੇਲੇਦਾ (ਇਤਾਲਵੀ ਉਚਾਰਨ: [ˈɡrattsja deˈlɛdda]; 27 ਸਤੰਬਰ 1871 – 15 ਅਗਸਤ 1936) ਇੱਕ ਇਤਾਲਵੀ ਲੇਖਿਕਾ ਸੀ ਜਿਸਨੂੰ 1926 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਇਹ ਨੋਬਲ ਇਨਾਮ ਜਿੱਤਣ ਵਾਲੀ ਪਹਿਲੀ ਇਤਾਲਵੀ ਔਰਤ ਸੀ।[2] ਜੀਵਨਇਸਦਾ ਜਨਮ ਨੂਓਰੋ, ਸਾਰਦੀਨੀਆ ਵਿਖੇ ਇੱਕ ਮੱਧ-ਵਰਗੀ ਪਰਿਵਾਰ ਵਿੱਚ ਹੋਇਆ। ਛੋਟੇ ਹੁੰਦੇ ਉਸਨੇ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਉਸ ਲਈ ਨਿੱਜੀ ਅਧਿਆਪਕ ਰੱਖਿਆ ਗਿਆ। ਫਿਰ ਉਸਨੇ ਆਪਣੇ ਆਪ ਸਾਹਿਤ ਦਾ ਅਧਿਐਨ ਸ਼ੁਰੂ ਕਰ ਦਿੱਤਾ। ਸਾਰਦੀਨੀਆ ਦੇ ਕਿਸਾਨਾਂ ਦੇ ਸੰਘਰਸ਼ਾਂ ਤੋਂ ਪ੍ਰਭਾਵਿਤ ਹੋਕੇ ਇਸਨੇ ਛੋਟੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸਦਾ ਪਹਿਲਾਂ ਨਾਵਲ ਸਾਰਦੀਨੀਆ ਦੇ ਫੁੱਲ(Fiori di Sardegna). 1892 ਵਿੱਚ ਪ੍ਰਕਾਸ਼ਿਤ ਹੋਇਆ। ਇਸਦਾ ਪਰਿਵਾਰ ਇਸਦੀ ਲਿੱਖਣ ਦੀ ਇੱਛਾ ਦੇ ਖਿਲਾਫ ਸੀ ਕਿਉਂਕਿ ਇਹ ਪਿਤਪੁਰਖੀ ਢਾਂਚੇ ਦੇ ਨਿਯਮਾਂ ਦੇ ਖਿਲਾਫ ਸੀ।[3] ਸ਼ਾਇਦ ਇਸ ਕਰਕੇ ਹੀ ਉਸਨੇ ਓਰੀਐਂਤ ਦੀ ਸਤੇਲਾ (Stella d’Oriente) ਨਾਂ ਦਾ ਨਾਵਲ ਇਲੀਆ ਦੀ ਸੰਤ-ਇਸਮਾਇਲ ਤਖਲਸ ਹੇਠ ਪ੍ਰਕਾਸ਼ਿਤ ਕੀਤਾ।[3] ਇਸਦੀਆਂ ਲਿਖਤਾਂ ਵਿੱਚ ਜ਼ਿੰਦਗੀ ਦੀਆਂ ਕਠਨਾਈਆਂ ਉੱਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਸਦੀਆਂ ਲਿਖਤਾਂ ਵਿੱਚ ਕਲਪਨਾ ਦੇ ਨਾਲ-ਨਾਲ ਸਵੈਜੀਵਨੀ ਦੇ ਤੱਤ ਵੀ ਸ਼ਾਮਲ ਹਨ। ਰਚਨਾਵਾਂ ਦੀ ਸੂਚੀ[4]
ਹਵਾਲੇ
|
Portal di Ensiklopedia Dunia