ਗ਼ੁਲਾਮ ਰਸੂਲ ਆਲਮਪੁਰੀਮੌਲਵੀ ਗ਼ੁਲਾਮ ਰਸੂਲ ਆਲਮਪੁਰੀ (29 ਜਨਵਰੀ 1849 - 7 ਮਾਰਚ 1892[1]) ਪੰਜਾਬੀ ਦੇ ਮਸ਼ਹੂਰ ਸੂਫ਼ੀ ਸ਼ਾਇਰ ਅਤੇ ਕਿੱਸਾਕਾਰ ਸਨ। ਜੀਵਨ ਵੇਰਵੇਉਹ ਪਿੰਡ ਆਲਮ ਪੁਰ ਕੋਟਲਾ, ਜ਼ਿਲਾ ਹੁਸ਼ਿਆਰਪੁਰ (ਪੰਜਾਬ) ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਦਾ ਨਾਮ ਮੁਰਾਦ ਬਖ਼ਸ਼ ਸੀ।[2] ਮੌਲਵੀ ਸਾਹਿਬ ਸਿਰਫ ਛੇ ਮਹੀਨੇ ਦੇ ਹੋਏ ਸੀ ਕਿ ਉਨ੍ਹਾਂ ਦੀ ਮਾਤਾ ਮੋਹਤਰਮਾ ਰਹਿਮਤ ਬੀਬੀ ਦੀ ਮੌਤ ਹੋ ਗਈ। ਮੌਲਵੀ ਸਾਹਿਬ ਕੇਵਲ 12 ਸਾਲ ਦੇ ਸੀ, ਜਦ ਉਨ੍ਹਾਂ ਦੇ ਪਿਤਾ ਦੀ ਵੀ ਮੌਤ ਹੋ ਗਈ। ਧਾਰਮਿਕ ਪੜ੍ਹਾਈ ਵਾਲੀ ਰੁਚੀ ਉਨ੍ਹਾਂ ਨੂੰ ਵਿਰਸੇ ਵਿਚੋਂ ਮਿਲੀ। |ਮੌਲਵੀ ਗ਼ੁਲਾਮ ਰਸੂਲ ਨੇ ਪਹਿਲਾਂ ਆਪਣੇ ਪਿੰਡ ਦੀ ਮਸਜਿਦ ਵਿੱਚ ਅਤੇ ਫਿਰ ਦਿੱਲੀ ਅਤੇ ਜਲੰਧਰ ਤੋਂ ਵਿਦਿਆ ਹਾਸਿਲ ਕੀਤੀ ਅਤੇ ਉੱਚ ਕੋਟੀ ਦੇ ਵਿਦਵਾਨ ਬਣੇ। ਸ਼ੁਰੂ-ਸ਼ੁਰੂ ਵਿੱਚ ਅਧਿਆਪਕ ਰਹੇ ਬਾਅਦ ਵਿੱਚ ਹਕੀਮੀ (ਹਿਕਮਤ) ਦਾ ਕੰਮ ਸ਼ੁਰੂ ਕਰ ਲਿਆ| ਅਧਿਆਪਕ ਵਜੋਂਮੌਲਵੀ ਗ਼ੁਲਾਮ ਰਸੂਲ ਨੇ 1864 ਤੋਂ 1878 ਤੱਕ ਇਕ ਅਧਿਆਪਕ ਦੇ ਤੌਰ ਤੇ ਕੰਮ ਕੀਤਾ। ਸ਼ੁਰੂ ਵਿੱਚ ਮੀਰਪੁਰ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਲੱਗੇ. 1878 ਵਿਚ ਪਿੰਡ ਮਹੇਸਰ ਵਿੱਚ ਤਬਦੀਲ ਕਰ ਦਿੱਤਾ ਗਿਆ। ਉਥੇ 4 ਸਾਲ ਪੜ੍ਹਾਇਆ ਅਤੇ ਇਸ ਦੇ ਬਾਅਦ ਉਸ ਨੇ 1882 ਵਿੱਚ ਅਸਤੀਫਾ ਦੇਕੇ ਵਾਪਸ ਆਪਣੇ ਪਿੰਡ ਆਲਮਪੁਰ ਆ ਗਏ। ਰਚਨਾਵਾਂ
ਮੌਲਵੀ ਗ਼ੁਲਾਮ ਰਸੂਲ ਨੇ 15 ਸਾਲ ਦੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ ਉਰਦੂ,ਅਰਬੀ,ਫਾਰਸੀ, ਆਦਿ ਭਾਸ਼ਾਵਾਂ ਦੇ ਮਾਹਿਰ ਸਨ। ਪੰਜ ਗੰਜ ਵਿੱਚ ਪੰਜ ਸਹਿਰਫ਼ੀਆਂ ਹਨ-ਹਜ਼ਰਤ ਸਾਹਿਬ ਬਾਰੇ ਹਜ਼ਰਤ ਬਲਾਲ ਬਾਰੇ, ਸਿਹਰਫ਼ੀ ਸੱਮੀ ਪੰਨੂੰ ਦੀਆਂ ਆਦਿ [3] ਕਿੱਸਾ ਸੱਸੀ ਪੰਨੂੰਫਜ਼ਲ ਸ਼ਾਹ ਦੀ ਪਰਪਾਟੀ ਅਨੁਸਾਰ ਇਸਦੇ ਸਾਰੇ ਸਿਰਲੇਖ ਸ਼ੁੱਧ ਫ਼ਾਰਸੀ ਵਿੱਚ ਹਨ, ਤੇ ਬੋਲੀ ਵਿੱਚ ਅੱਧ-ਪਚੱਦੀ ਫ਼ਾਰਸੀ ਦੀ ਵਰਤੋਂ ਹੈ। ਫ਼ਾਰਸੀ ਕਵਿਤਾ ਦੇ ਅਧੀਨ ਹੀ ਅੰਲਕਾਰਾਂ ਵਿੱਚ ਫ਼ਾਰਸੀ ਦਾ ਰੰਗ ਹੈ। ਕਲਮ ਪਲਕਾਂ ਸਿਆਹੀ ਅਸੂਆ ਦੀ ਕਹੂੰ ਅਵਲ ਤਿਆਰੀ ਇਸ ਬਿਆਨ ਦੀ ਜੇਰਦਵਾਨ ਦਰਦ ਸੇ ਚਸ਼ਮ ਸਿਤਾਰਾ ਕਰੇ ਬੁਲਬੁਲ ਗਰੀਬਬਾਨ ਪਾਰਾ ਪਾਰਾ[4] ਅਤਿੰਮ ਜੀਵਨਮੌਲਵੀ ਗ਼ੁਲਾਮ ਰਸੂਲ 42 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਦੁਨੀਆਂ ਤੋਂ ਵਿਦਾ ਹੋਏ| ਇਹੀ ਤਾਰੀਖ਼ ਆਪ ਦੀ ਮਜ਼ਾਰ ਉੱਤੇ ਲਿਖੀ ਹੋਈ ਹੈ।[5] ਹਵਾਲੇ
|
Portal di Ensiklopedia Dunia