ਗਾਂਧੀਵਾਦਗਾਂਧੀਵਾਦ ਉਹਨਾਂ ਵਿਚਾਰਾਂ ਅਤੇ ਅਸੂਲਾਂ ਦੀ ਪ੍ਰਣਾਲੀ ਹੈ ਜਿਸ ਤੋਂ ਮਹਾਤਮਾ ਗਾਂਧੀ ਦੀ ਪ੍ਰੇਰਨਾ, ਦ੍ਰਿਸ਼ਟੀ, ਅਤੇ ਜੀਵਨ ਕੰਮ ਦਾ ਅਨੁਮਾਨ ਹੁੰਦਾ ਖਾਸ ਕਰ ਇਹ ਅਹਿਸਾਮਈ ਸੰਘਰਸ਼ ਬਾਰੇ ਗਾਂਧੀ ਦੇ ਯੋਗਦਾਨ ਨਾਲ ਜੁੜੀ ਪ੍ਰਣਾਲੀ ਹੈ। ਗਾਂਧੀਵਾਦ ਇਸ ਤਥ ਨਾਲ ਵੀ ਜੁੜਿਆ ਹੈ ਕਿ ਦੁਨੀਆ ਭਰ ਵਿੱਚ ਗਾਂਧੀ ਦੇ ਵਿਚਾਰਾਂ ਅਤੇ ਪ੍ਰਾਕਸਿਸ ਨੂੰ ਕਿਵੇਂ ਸਮਝਿਆ ਅਤੇ ਖੁਦ ਆਪਣਾ ਭਵਿੱਖ ਬਣਾਉਣ ਲਈ ਰਹਿਨੁਮਾਈ ਵਾਸਤੇ ਕਿਵੇਂ ਵਰਤੋਂ ਵਿੱਚ ਲਿਆਂਦਾ ਗਿਆ। ਗਾਂਧੀਵਾਦ ਅਨੁਸਾਰ ਅਹਿੰਸਾ ਨਿਸ਼ਚੇ ਦਾ ਦਰਜਾ ਰਖਦੀ ਹੈ। ਸੱਚ (ਪਰਮਾਤਮਾ) ਨੂੰ ਕੇਵਲ ਪਿਆਰ ਅਤੇ ਅਹਿੰਸਾ ਰਾਹੀਂ ਹੀ ਪਾਇਆ ਜਾ ਸਕਦਾ ਹੈ। ਜਿਵੇਂ 1931 ਵਿੱਚ ਗਾਂਧੀ ਜੀ ਨੇ ‘ਯੰਗ ਇੰਡੀਆ’ (ਜਿਸਦਾ ਸੰਪਾਦਨ ਉਹ ਪਿਛਲੇ ਦੋ ਦਹਾਕਿਆਂ ਤੋਂ ਕਰਦੇ ਆ ਰਹੇ ਸਨ) ਵਿੱਚ ਲਿਖਿਆ ਸੀ, “ਪਹਿਲਾਂ ਮੈਂ ਇਸ ਸਿੱਟੇ ਤੇ ਪੁੱਜਾ ਸਾਂ ਕਿ ਪਰਮਾਤਮਾ ਸੱਚ ਹੈ। ਪਰ ਦੋ ਸਾਲ ਹੋਏ, ਮੈਂ ਇੱਕ ਕਦਮ ਹੋਰ ਅੱਗੇ ਵਧਿਆ ਤੇ ਕਿਹਾ ਕਿ ਸੱਚ ਹੀ ਪਰਮਾਤਮਾ ਹੈ। ਤੁਸੀਂ ਇਹਨਾਂ ਦੋਹਾਂ ਕਥਨਾਂ ਵਿਚਲੇ ਬੜੇ ਸੂਖਮ ਜਿਹੇ ਫ਼ਰਕ ਨੂੰ ਦੇਖ ਰਹੇ ਹੋਵੇਗਾ।”[1] ਹਵਾਲੇ
|
Portal di Ensiklopedia Dunia