ਗਾਗਰਗਾਗਰ ( Punjabi: ਗਾਗਰ ), ਇਕ ਧਾਤ ਦਾ ਘੜਾ ਹੈ, ਜਿਸ ਨੂੰ ਪਿਛਲੇ ਦਿਨਾਂ ਵਿਚ ਪਾਣੀ ਇਕੱਠਾ ਕਰਨ ਲਈ ਵਰਤਿਆ ਜਾਂਦਾ ਸੀ, ਇਸਨੂੰ ਪੰਜਾਬੀ ਲੋਕਾਂ ਵੱਲੋਂ ਗੀਤਾਂ ਅਤੇ ਨਾਚਾਂ ਵਿਚ ਸੰਗੀਤ ਦੇ ਸਾਧਨ ਵਜੋਂ ਵੀ ਵਰਤਿਆ ਜਾਂਦਾ ਹੈ। ਇਹ ਦੋਵੇਂ ਹੱਥਾਂ ਨਾਲ ਉਂਗਲਾਂ 'ਤੇ ਪਹਿਨਣ ਵਾਲੀਆਂ ਰਿੰਗਾਂ ਨਾਲ ਵਜਾਇਆ ਜਾਂਦਾ ਹੈ। ਇਹ ਦੂਜੇ ਸੰਗੀਤ ਸਾਧਨ ਘੜਾ ਨਾਲ ਮੇਲ ਖਾਂਦਾ ਹੈ, ਜੋ ਮਿੱਟੀ ਦਾ ਬਣਿਆ ਹੁੰਦਾ ਹੈ।[1] ਗਾਗਰ ਨੂੰ ਰਵਾਇਤੀ ਤੌਰ 'ਤੇ ਪੰਜਾਬ ਦੇ ਮਾਝਾ ਖੇਤਰ (ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ) ਵਿੱਚ ਦੁੱਧ ਵਿਕਰੇਤਾ ਵੱਲੋਂ ਦੁੱਧ ਦੇ ਕੰਟੇਨਰ ਵਜੋਂ ਵਰਤਿਆ ਜਾਂਦਾ ਹੈ। ਘੜੇ ਦੀ ਸ਼ਕਲ ਦੇ ਲੰਮੀ ਧੌਣ ਵਾਲੇ, ਤੰਗ ਮੂੰਹ ਵਾਲੇ, ਮੋਟੇ ਕੰਢਿਆਂ ਵਾਲੇ, ਕੜੇਦਾਰ ਥੱਲੇ ਵਾਲੇ ਪਿੱਤਲ ਦੇ ਬਰਤਨ ਨੂੰ ਗਾਗਰ ਕਹਿੰਦੇ ਹਨ। ਗਾਗਰਾਂ ਲੋਹੇ ਦੀਆਂ ਵੀ ਬਣਾਈਆਂ ਜਾਂਦੀਆਂ ਸਨ। ਕਈ ਗਾਗਰਾਂ ਉਪਰ ਮੀਨਾਕਾਰੀ ਵੀ ਕੀਤੀ ਹੁੰਦੀ ਸੀ। ਇਹ ਪਾਣੀ ਭਰਨ, ਪਾਣੀ ਢੋਣ ਦੇ ਕੰਮ ਆਉਂਦੀ ਸੀ। ਪਿੱਤਲ ਦੀ ਗਾਗਰ ਅਮੀਰ ਪਰਿਵਾਰਾਂ ਦਾ ਬਰਤਨ ਸੀ। ਉਹ ਆਪਣੀਆਂ ਲੜਕੀਆਂ ਨੂੰ ਹੋਰਾਂ ਬਰਤਨਾਂ ਦੇ ਨਾਲ ਦਾਜ ਵਿਚ ਗਾਗਰ ਵੀ ਦੇ ਦਿੰਦੇ ਸਨ। ਲੋਹੇ ਦੀ ਗਾਗਰ ਆਮ ਪਰਿਵਾਰ ਵਰਤਦੇ ਸਨ। ਗਰੀਬ ਪਰਿਵਾਰਾਂ ਲਈ ਮਿੱਟੀ ਦਾ ਘੜਾ ਹੀ ਗਾਗਰ ਦਾ ਬਦਲ ਸੀ। ਉਹ ਘੜੇ ਨੂੰ ਪਾਣੀ ਭਰਨ ਤੇ ਪਾਣੀ ਢੋਣ ਲਈ ਵਰਤਦੇ ਸਨ। ਹੁਣ ਗਾਗਰਾਂ ਬਣਾਉਣ ਦਾ ਰਿਵਾਜ ਬਹੁਤ ਹੀ ਘੱਟ ਗਿਆ ਹੈ। ਖਤਮ ਹੋਣ ਦੇ ਨੇੜੇ ਹੈ। ਜਿਨ੍ਹਾਂ ਪਰਿਵਾਰਾਂ ਕੋਲ ਗਾਗਰਾਂ ਪਈਆਂ ਹਨ, ਉਹ ਇਨ੍ਹਾਂ ਨੂੰ ਵਿਖਾਵੇ ਦੇ ਤੌਰ ’ਤੇ ਆਪਣੇ ਡਰਾਇੰਗ ਰੂਮਾਂ ਵਿਚ ਸਜਾ ਕੇ ਰੱਖਦੇ ਹਨ।[2] ![]() ![]() ਇਹ ਵੀ ਵੇਖੋਹਵਾਲੇ
|
Portal di Ensiklopedia Dunia