ਗਾਜਰ ਘਾਹ
ਗਾਜਰ ਘਾਹ ਇੱਕ ਗਾਜਰ ਜਿਹਾ ਦਿਖਣ ਵਾਲਾ ਅਤੇ ਖੁੱਲ੍ਹੇ ਥਾਵਾਂ ਉੱਤੇ ਪਾਇਆ ਜਾਣ ਵਾਲਾ ਮੁੱਖ ਨਦੀਨ ਹੈ। ਜਿਸਦਾ ਵਿਗਿਆਨਿਕ ਨਾਂਅ 'ਪਾਰਥੇਨਿਅਮ ਹਿਮਟੋਫੋਰਸ' ਹੈ। ਇਸ ਨਦੀਨ ਦਾ ਮੂਲ ਜਨਮ ਸਥਾਨ ਵੈਸਟ ਇੰਡੀਜ਼ ਅਤੇ ਉੱਤਰੀ ਅਮਰੀਕਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਸਭ ਤੋਂ ਪਹਿਲਾਂ ਇਹ ਘਾਹ ਸੰਨ 1956 ਵਿੱਚ ਪੂਨਾ ਵਿੱਚ ਦੇਖਿਆ ਗਿਆ। ਅੱਜ ਪੂਰੇ ਭਾਰਤ ਵਿੱਚ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਗਾਜਰ ਘਾਹ ਦੇ ਹੋਰ ਨਾਮ ਪਾਰਥੀਨੀਅਮ, ਸਫੈਦ ਟੋਪੀ, ਕਾਂਗਰਸ ਘਾਹ, ਗੰਦੀ ਬੂਟੀ, ਚੱਤਕ ਚਾਂਦਨੀ ਆਦਿ ਵੀ ਹਨ। ਇਹ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਇਹ ਖਾਲੀ ਥਾਂਵਾਂ, ਸੜਕਾਂ ਦੇ ਆਲੇ-ਦੁਆਲੇ, ਨਹਿਰਾਂ ਦੀਆਂ ਪਟੜੀਆਂ, ਰੇਲ ਦੀਆਂ ਲਾਈਨਾਂ ਦੇ ਦੁਆਲੇ, ਰਿਹਾਇਸ਼ੀ ਕਾਲੋਨੀਆਂ, ਸ਼ਾਮਲਾਟ ਜ਼ਮੀਨਾਂ, ਪੱਕੀਆਂ ਵੱਟਾਂ ਅਤੇ ਹੋਰ ਖੁੱਲ੍ਹੀਆਂ ਥਾਂਵਾਂ ਵਿੱਚ ਪਾਇਆ ਜਾਂਦਾ ਹੈ। ਇਹ ਨਦੀਨ ਜੋ ਕਿ ਸਿਰਫ਼ ਖਾਲੀ ਥਾਵਾਂ ਉੱਤੇ ਹੀ ਉੱਗਦਾ ਸੀ।[2] ਪਛਾਣਗਾਜਰ ਘਾਹ ਡੂੰਘੀਆਂ ਜੜ੍ਹਾਂ, ਸਿੱਧੇ ਅਤੇ ਸਖ਼ਤ ਤਣੇ ਵਾਲਾ, ਤੇਜ਼ੀ ਨਾਲ ਵਧਣ ਵਾਲਾ ਬੂਟਾ ਹੈ, ਜਿਸਦੀ ਔਸਤਨ ਉੱਚਾਈ 3 ਤੋਂ 4 ਫੁੱਟ ਹੁੰਦੀ ਹੈ। ਇਸ ਦੇ ਪੱਤੇ ਗਾਜਰ ਦੇ ਪੱਤਿਆਂ ਵਾਂਗ ਚੀਰਵੇਂ ਹੁੰਦੇ ਹਨ ਅਤੇ ਬੂਟੇ ਨੂੰ ਚਿੱਟੇ ਰੰਗ ਦੇ ਫੁੱਲ ਬਹੁਤ ਗਿਣਤੀ ਵਿੱਚ ਆਉਂਦੇ ਹਨ। ਇਸ ਦੇ ਬੀਜ ਬਹੁਤ ਬਰੀਕ ਅਤੇ ਹਲਕੇ ਹੁੰਦੇ ਹਨ। ਇਹ ਨਦੀਨ ਫ਼ਰਵਰੀ ਵਿੱਚ ਉੱਗਣਾ ਸ਼ੂਰੁ ਹੁੰਦਾ ਹੈ ਅਤੇ ਬਰਸਾਤਾਂ ਦੇ ਅਧਾਰ ਤੇ ਇੱਕ ਸਾਲ ਵਿੱਚ ਤਕਰੀਬਨ ਚਾਰ ਤੋਂ ਪੰਜ ਵਾਰੀ ਉਗੱਦਾ ਹੈ। ਗਾਜਰ ਘਾਹ ਨੂੰ ਪਾਣੀ ਦੀ ਲੋੜ ਬਹੁਤ ਘੱਟ ਹੈ। ਇਸ ਲਈ ਇਹ ਬਰਾਨੀ ਹਾਲਤਾਂ ਵਿੱਚ ਵੀ ਉੱਗ ਜਾਂਦਾ ਹੈ ਅਤੇ ਬੀਜ ਬਣਾ ਲੈਂਦਾ ਹੈ। ਗਾਜਰ ਘਾਹ ਦਾ ਇੱਕ ਬੂਟਾ 5000 ਤੋਂ 25000 ਬੀਜ ਪੈਦਾ ਕਰ ਸਕਦਾ ਹੈ ਜਿਹੜੇ ਕਿ ਹਵਾ ਜਾਂ ਪਾਣੀ, ਖਾਦਾਂ ਨਾਲ ਰਲ ਕੇ, ਰੇਲਾਂ ਜਾਂ ਗੱਡੀਆਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦੇ ਹਨ ਅਤੇ ਜ਼ਮੀਨ ਅੰਦਰ ਥੋੜ੍ਹੀ ਨਮੀ ਮਿਲਣ ਨਾਲ ਹੀ ਉੱਗ ਪੈਂਦੇ ਹਨ। ਗਾਜਰ ਘਾਹ ਆਪਣੇ ਟੁੱਟੇ ਅਤੇ ਕੱਟੇ ਹੋਏ ਹਿੱਸਿਆਂ ਨਾਲ ਵੀ ਵਧ-ਫੁੱਲ ਸਕਦਾ ਹੈ। ਬਹੁਤ ਜ਼ਿਆਦਾ ਠੰਡ ਪੈਣ ਸਮੇਂ ਇਸ ਦੇ ਪੱਤੇ ਸੁੱਕ ਜਾਂਦੇ ਹਨ ਪਰੰਤੂ ਤਣਾ ਅਤੇ ਜੜ੍ਹ ਹਰੇ ਹੀ ਰਹਿੰਦੇ ਹਨ ਜੋ ਬਹਾਰ ਰੁੱਤ ਦੇ ਆਉਣ ਨਾਲ ਫਿਰ ਵਧਣਾ ਸ਼ੁਰੂ ਕਰ ਦਿੰਦੇ ਹਨ। ਛਾਂ ਵਾਲੀ ਜਗ੍ਹਾ ਉੱਤੇ ਭਾਵੇਂ ਇਸ ਦਾ ਵਾਧਾ ਰੁੱਕ ਜਾਂਦਾ ਹੈ ਪਰੰਤੂ ਬੂਟਾ ਹਰਾ ਹੀ ਰਹਿੰਦਾ ਹੈ। ਨੁਕਸ਼ਾਨ
ਹਵਾਲੇ
|
Portal di Ensiklopedia Dunia