ਗਿਆਨੀ ਗਿਆਨ ਸਿੰਘ

ਗਿਆਨੀ ਗਿਆਨ ਸਿੰਘ (15 ਅਪਰੈਲ 1822 - 24 ਸਤੰਬਰ 1921[1]) ਇੱਕ ਪੰਜਾਬੀ ਵਿਦਵਾਨ, ਖੋਜੀ, ਇਤਿਹਾਸਕਾਰ, ਵਾਰਤਕ ਲੇਖਕ ਅਤੇ ਕਵੀ ਸੀ।

ਜੀਵਨੀ

ਗਿਆਨ ਸਿੰਘ ਦਾ ਜਨਮ 1822 ਵਿੱਚ ਲੌਂਗੋਵਾਲ, ਜਿਲ੍ਹਾ ਸੰਗਰੂਰ ਵਿੱਚ ਹੋਇਆ ਸੀ। ਉਹ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਨ। ਉਸ ਦੇ ਪਿਤਾ ਦਾ ਨਾਮ ਭਾਗ ਸਿੰਘ ਅਤੇ ਮਾਤਾ ਦਾ ਦੇਸਾਂ ਸੀ। ਇਹ ਦੁੱਲਟ ਗੋਤ ਦੇ ਜੱਟ ਪ੍ਰਵਾਰ ਸੀ। ਡਾ. ਕਿਰਪਾਲ ਸਿੰਘ ਅਨੁਸਾਰ ਉਸ ਨੇ ਆਪਣੇ ਪਿੰਡ ਵਿੱਚ ਹੀ ਭਾਈ ਭੋਲਾ ਸਿੰਘ ਤੋਂ ਗੁਰਮੁਖੀ ਅਤੇ ਪੰਡਿਤ ਆਤਮਾ ਰਾਮ ਤੋਂ ਸੰਸਕ੍ਰਿਤ ਸਿੱਖੀ। ਬਚਪਨ ਵਿੱਚ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਗਿਆਨੀ ਜੀ ਦੀ ਆਵਾਜ਼ ਚੰਗੀ ਹੋਣ ਕਾਰਨ ਉਨ੍ਹਾਂ ਦਾ ਮਾਮਾ ਕਰਮ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸੂਬੇਦਾਰ ਸੀ, ਉਨ੍ਹਾਂ ਨੂੰ ਆਪਣੇ ਨਾਲ ਲਾਹੌਰ ਮਹਾਰਾਜੇ ਦੇ ਦਰਬਾਰ ਲੈ ਗਿਆ।

ਰਚਨਾਵਾਂ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya