ਗਿਆਨੀ ਹਰੀ ਸਿੰਘ ਦਿਲਬਰਗਿਆਨੀ ਹਰੀ ਸਿੰਘ ਦਿਲਬਰ ( 1 ਜੂਨ 1914 - 10 ਨਵੰਬਰ 1998)[1] ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਸੀ। ਸ਼ੁਰੂਆਤੀ ਜੀਵਨਹਰੀ ਸਿੰਘ ਦਿਲਬਰ ਦਾ ਜਨਮ 1 ਜੂਨ 1914 ਈ. ਨੂੰ ਸ. ਇੰਦਰ ਸਿੰਘ ਦੇ ਘਰ ਮਾਤਾ ਅਤਰ ਕੌਰ ਦੀ ਕੁੱਖੋਂ ਪਿੰਡ ਲਲਤੋਂ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 1934 ਵਿਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਅਧਿਆਪਨ ਦਾ ਕਿੱਤਾ ਕਰਦਿਆਂ 1971 ਵਿਚ ਸੇਵਾਮੁਕਤ ਹੋਇਆ। ਪਹਿਲਾਂ ਉਹਨੇ ਖਾਲਸਾ ਸਕੂਲਾਂ ਵਿਚ ਸੇਵਾ ਕੀਤੀ ਤੇ ਪਿੱਛੋਂ ਸਰਕਾਰੀ ਨੌਕਰੀ ਵਿਚ ਆ ਗਿਆ। ਉਸ ਵੱਲੋਂ ਕੀਤੀ ਨੌਕਰੀ ਦਾ ਵੇਰਵਾ ਇਸ ਪ੍ਰਕਾਰ ਹੈ : ਖਾਲਸਾ ਮਿਡਲ ਸਕੂਲ ਕਟਾਣੀ, ਖਾਲਸਾ ਮਿਡਲ ਸਕੂਲ ਗਿੱਲ, ਸਰਕਾਰੀ ਹਾਈ ਸਕੂਲ ਢੰਡਾਰੀ, ਬੱਦੋਵਾਲ ਅਤੇ ਲਲਤੋਂ ਕਲਾਂ। ਇਹ ਸੇਵਾ ਉਹਨੇ 1939 ਵਿਚ ਸ਼ੁਰੂ ਕੀਤੀ ਸੀ ਅਤੇ ਸਾਰਾ ਸਮਾਂ ਜ਼ਿਲ੍ਹਾ ਲੁਧਿਆਣਾ ਵਿਚ ਹੀ ਨੌਕਰੀ ਕੀਤੀ ਅਤੇ ਆਖ਼ਰਕਾਰ ਆਪਣੇ ਜੱਦੀ ਪਿੰਡਾਂ ਦੀ ਰਿਟਾਇਰ ਹੋਇਆ। 25 ਕੁ ਸਾਲ ਦੀ ਉਮਰ ਵਿਚ ਬੀਬੀ ਜਗੀਰ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਹਦੇ ਘਰ ਦੋ ਬੱਚਿਆਂ ਨੇ ਜਨਮ ਲਿਆ : ਇਕ ਲੜਕੀ ਪਰਮਦੀਪ ਸੰਧੂ (1941) ਅਤੇ ਇਕ ਲੜਕਾ ਜਗਮੀਤ ਸਿੰਘ ਗਰੇਵਾਲ (1948) | ਦਿਲਬਰ ਨੇ ਲੰਮਾਂ ਸਮਾਂ ਆਪਣੇ ਪਿੰਡ ਲਲਤੋਂ ਕਲਾਂ ਹੀ ਰਿਹਾਇਸ਼ ਰੱਖੀ, ਕੁਝ ਸਮਾਂ ਉਹ ਬਸੀ ਜਲਾਲ (ਹੁਸ਼ਿਆਰਪੁਰ) ਵਿਖੇ ਵੀ ਰਹਿੰਦਾ ਰਿਹਾ। ਰਚਨਾਵਾਂਦਿਲਬਰ ਨੇ ਕਵਿਤਾ, ਕਹਾਣੀ, ਨਾਵਲ, ਰੇਖਾ-ਚਿੱਤਰ ਅਤੇ ਸਵੈਜੀਵਨੀ ਦੇ ਖੇਤਰ ਵਿਚ 31 ਪੁਸਤਕਾਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ, ਜਿਨ੍ਹਾਂ ਦਾ ਸਮੁੱਚਾ ਵੇਰਵਾ ਹੇਠ ਲਿਖੇ ਅਨੁਸਾਰ ਹੈ:[2] ਕਵਿਤਾ
ਨਾਵਲ
ਨਾਟਕ
ਕਹਾਣੀ ਸੰਗ੍ਰਹਿ
ਰੇਖਾ ਚਿੱਤਰ
ਹਵਾਲੇ
|
Portal di Ensiklopedia Dunia