ਗੀਤਾ ਬਸਰਾ
ਗੀਤਾ ਬਸਰਾ (ਜਨਮ 13 ਮਾਰਚ 1984) ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਸਦਾ ਵਿਆਹ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨਾਲ ਹੋਇਆ ਹੈ। ਮੁੱਢਲਾ ਜੀਵਨਬਸਰਾ ਦਾ ਜਨਮ ਇੰਗਲੈਂਡ ਦੇ ਦੱਖਣੀ ਤੱਟ ਉੱਤੇ ਪੋਰਟਸਮਾਊਥ ਵਿੱਚ ਪੰਜਾਬੀ ਭਾਰਤੀ ਮਾਪਿਆਂ ਕੋਲ ਹੋਇਆ ਸੀ, ਪਰ ਹੁਣ ਉਹ ਮੁੰਬਈ ਵਿੱਚ ਰਹਿੰਦੀ ਹੈ। ਉਸ ਦਾ ਇਕ ਛੋਟਾ ਭਰਾ ਹੈ ਜਿਸਦਾ ਨਾਂ ਰਾਹੁਲ ਹੈ। ਉਸ ਨੇ ਕਿਸ਼ੋਰ ਨਮਿਤ ਕਪੂਰ ਐਕਟਿੰਗ ਇੰਸਟੀਚਿਊਟ ਵਿੱਚ ਅਦਾਕਾਰੀ ਦੀ ਸਿਖਲਾਈ ਲਈ ਸੀ। ਕੈਰੀਅਰਗੀਤਾ ਨੂੰ 2006 ਵਿੱਚ ਪਹਿਲੀ ਵਾਰ ਅਭਿਨੇਤਾ ਇਮਰਾਨ ਹਾਸ਼ਮੀ ਨਾਲ ਫ਼ਿਲਮ "ਦਿਲ ਦੀਆ ਹੈ" ਵਿੱਚ ਦੇਖਿਆ ਗਿਆ ਸੀ। ਉਸ ਦੀ ਦੂਜੀ ਰਿਲੀਜ਼ ‘ਦਿ ਟਰੇਨ’ (2007) ਵੀ ਹਾਸ਼ਮੀ ਦੇ ਨਾਲ ਹੀ ਸੀ। ਉਸ ਨੇ ਰੋਮਾ ਦੀ ਭੂਮਿਕਾ ਨਿਭਾਈ, ਇੱਕ ਕੰਮਕਾਜੀ ਔਰਤ, ਜੋ ਕਿ ਇੱਕ ਵਿਆਹ ਤੋਂ ਬਾਹਰਲੇ ਰਿਸ਼ਤੇ ਵਿੱਚ ਫਸ ਜਾਂਦੀ ਹੈ। ਬਸਰਾ ਨੂੰ ਰਾਹੁਲ ਭੱਟ ਦੁਆਰਾ ਨਿਭਾਏ ਗਏ ਪੁਰਸ਼ ਨਾਇਕ ਦੇ ਪ੍ਰੇਮ 'ਚ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਗਈ ਅਤੇ ਸੁਕਸ਼ਿੰਦਰ ਸ਼ਿੰਦਾ ਅਤੇ ਰਾਹਤ ਫਤਿਹ ਅਲੀ ਖਾਨ ਦੇ ਗਾਣੇ "ਗੁਮ ਸੁਮ ਗੁਮ ਸੁਮ" ਦੇ ਸੰਗੀਤ ਵੀਡੀਓ ਵਿੱਚ ਵੀ ਵੇਖਿਆ ਗਿਆ ਸੀ। ਨਿੱਜੀ ਜੀਵਨਬਸਰਾ ਨੇ 29 ਅਕਤੂਬਰ 2015 ਨੂੰ ਪੰਜਾਬ, ਜਲੰਧਰ ਵਿਖੇ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇੱਕ ਧੀ, ਹਿਨਾਇਆ ਹੀਰ ਪਲਾਹਾ, ਹੈ ਜੋ ਕਿ 27 ਜੁਲਾਈ, 2016 ਨੂੰ ਪੋਰਟਸਮਾਊਥ, ਹੈਂਪਸ਼ਾਇਰ ਵਿੱਚ ਪੈਦਾ ਹੋਈ। ਫ਼ਿਲਮੋਗ੍ਰਾਫੀ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia