ਗੁਆਤੇਮਾਲਾ ਦਾ ਗਣਰਾਜ República de Guatemala |
---|
|
ਮਾਟੋ: "El País de la Eterna Primavera" "ਸਦੀਵੀ ਬਸੰਤ ਦੀ ਧਰਤੀ"[1] |
ਐਨਥਮ: Himno Nacional de Guatemala ਗੁਆਤੇਮਾਲਾ ਦਾ ਰਾਸ਼ਟਰੀ ਗੀਤ
|
 |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਗੁਆਤੇਮਾਲਾ ਸ਼ਹਿਰ |
---|
ਅਧਿਕਾਰਤ ਭਾਸ਼ਾਵਾਂ | ਸਪੇਨੀ |
---|
ਨਸਲੀ ਸਮੂਹ (2001) | ਮੇਸਤੀਸੋ+ਯੂਰਪੀ 59.4% ਕ'ਈਚੇ 9.1% ਕਾਕਚੀਕੇਲ 8.4% ਮਾਮ 7.9% ਕ'ਏਕਚੀ 6.3% ਹੋਰ ਮਾਇਆਈ 8.6% ਸਥਾਨਕ ਗ਼ੈਰ-ਮਾਇਆਈ 0.2% ਹੋਰ 0.1% |
---|
ਵਸਨੀਕੀ ਨਾਮ | ਗੁਆਤੇਮਾਲਾਈ |
---|
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ |
---|
|
• ਰਾਸ਼ਟਰਪਤੀ | ਓਤੋ ਪੇਰੇਜ਼ ਮੋਲੀਨਾ |
---|
• ਉਪ-ਰਾਸ਼ਟਰਪਤੀ | ਰੋਕਸਾਨਾ ਬਾਲਦੇਤੀ |
---|
|
ਵਿਧਾਨਪਾਲਿਕਾ | ਗਣਰਾਜ ਦੀ ਕਾਂਗਰਸ |
---|
|
|
• ਘੋਸ਼ਣਾ | 15 ਸਤੰਬਰ 1821 |
---|
• ਪੁਨਰ-ਸਥਾਪਨਾ | 1 ਜੁਲਾਈ 1823 |
---|
• ਵਰਤਮਾਨ ਸੰਵਿਧਾਨ | 31 ਮਈ 1985 |
---|
|
|
• ਕੁੱਲ | 108,889 km2 (42,042 sq mi) (107ਵਾਂ) |
---|
• ਜਲ (%) | 0.4 |
---|
|
• ਜੁਲਾਈ 2011 ਅਨੁਮਾਨ | 13,824,463 (69ਵਾਂ) |
---|
• ਜੁਲਾਈ 2007 ਜਨਗਣਨਾ | 12,728,111 |
---|
• ਘਣਤਾ | 129/km2 (334.1/sq mi) (85ਵਾਂ) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $74.709 ਬਿਲੀਅਨ[2] |
---|
• ਪ੍ਰਤੀ ਵਿਅਕਤੀ | $5,069[2] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $46.897 ਬਿਲੀਅਨ[2] |
---|
• ਪ੍ਰਤੀ ਵਿਅਕਤੀ | $3,182[2] |
---|
ਗਿਨੀ (2007) | 55.1 ਉੱਚ |
---|
ਐੱਚਡੀਆਈ (2011) | 0.574[3] Error: Invalid HDI value · 131ਵਾਂ |
---|
ਮੁਦਰਾ | ਕੇਤਸਾਲ (GTQ) |
---|
ਸਮਾਂ ਖੇਤਰ | UTC−6 (ਮੱਧ-ਵਕਤ ਜੋਨ) |
---|
ਡਰਾਈਵਿੰਗ ਸਾਈਡ | ਸੱਜੇ |
---|
ਕਾਲਿੰਗ ਕੋਡ | +502 |
---|
ਇੰਟਰਨੈੱਟ ਟੀਐਲਡੀ | .gt |
---|
ਗੁਆਤੇਮਾਲਾ, ਅਧਿਕਾਰਕ ਤੌਰ ਉੱਤੇ ਗੁਆਤੇਮਾਲਾ ਦਾ ਗਣਰਾਜ (Spanish: República de Guatemala ਰੇਪੂਬਲਿਕਾ ਦੇ ਗੁਆਤੇਮਾਲਾ), ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਮੈਕਸੀਕੋ, ਦੱਖਣ-ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਉੱਤਰ-ਪੂਰਬ ਵੱਲ ਬੇਲੀਜ਼, ਪੂਰਬ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ-ਪੂਰਬ ਵੱਲ ਹਾਂਡਰਸ ਅਤੇ ਏਲ ਸਾਲਵਾਡੋਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 108,890 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 13,276,517 ਹੈ।
ਨਿਰੁਕਤੀ
"ਗੁਆਤੇਮਾਲਾ" ਨਾਂ ਨਹੂਆਤਲ ਭਾਸ਼ਾ ਦੇ Cuauhtēmallān, "ਬਹੁਤ ਸਾਰੇ ਰੁੱਖਾਂ ਦੀ ਥਾਂ" ਤੋਂ ਆਇਆ ਹੈ, ਜੋ ਕਿ ਕ'ਈਚੇ ਮਾਇਆਈ K'iche' , "ਬਹੁਤ ਸਾਰੇ ਰੁੱਖ" ਦਾ ਤਰਜਮਾ ਹੈ।[4][5]
ਇਸ ਇਲਾਕੇ ਨੂੰ ਇਹ ਨਾਂ ਉਹਨਾਂ ਤਲਾਕਸਕਾਲਤਿਕਾਈ ਸਿਪਾਹੀਆਂ ਵੱਲੋਂ ਦਿੱਤਾ ਗਿਆ ਸੀ ਜੋ ਇੱਥੇ ਸਪੇਨੀ ਫ਼ਤਿਹ ਪੇਦਰੋ ਦੇ ਆਲਵਾਰਾਦੋ ਨਾਲ ਆਏ ਸਨ।
ਸਰਕਾਰ-ਪ੍ਰਣਾਲੀ
ਸਿਆਸਤ
ਗੁਆਤੇਮਾਲਾ ਸੰਵਿਧਾਨਕ ਲੋਕਤੰਤਰੀ ਗਣਰਾਜ ਹੈ ਜਿੱਥੇ ਇਸ ਦਾ ਰਾਸ਼ਟਰਪਤੀ ਮੁਲਕ ਅਤੇ ਸਰਕਾਰ ਦੋਵਾਂ ਦਾ ਮੁਖੀ ਹੈ ਅਤੇ ਜਿੱਥੇ ਬਹੁ-ਪਾਰਟੀਵਾਦ ਪ੍ਰਚੱਲਤ ਹੈ। ਪ੍ਰਬੰਧਕੀ ਤਾਕਤਾਂ ਸਰਕਾਰ ਦੇ ਹੱਥ ਹਨ। ਵਿਧਾਨਕ ਤਾਕਤਾਂ ਸਰਕਾਰ ਅਤੇ ਗਣਰਾਜ ਦੀ ਕਾਂਗਰਸ ਦੋਹਾਂ ਕੋਲ ਹਨ। ਨਿਆਂ-ਵਿਭਾਗ, ਪ੍ਰਬੰਧਕੀ ਵਿਭਾਗ ਅਤੇ ਵਿਧਾਨਕ ਵਿਭਾਗ ਤੋਂ ਮੁਕਤ ਹੈ।
ਓਤੋ ਪੇਰੇਸ ਮੋਲੀਨਾ ਗੁਆਤੇਮਾਲਾ ਦੇ ਵਰਤਮਾਨ ਰਾਸ਼ਟਰਪਤੀ ਹਨ।
ਤਸਵੀਰਾਂ
-
ਐਟੀਟਲਨ ਝੀਲ ਵਿੱਚ ਮੱਛੀ ਫੜਨ ਵਾਲੇ
-
ਹੱਥ ਅਤੇ ਧਾਗੇ ਨੀਲੇ
-
ਜੈਗੁਆਰ ਡਾਂਸਰਸ
-
ਮਯਾਨ ਮੈਮ ਕਵੀਨ ਤਸਵੀਰ
-
ਗੁਆਟੇਮਾਲਾ ਦੇ ਲੋਕ ਨਾਚ ਸੱਭਿਆਚਾਰਕ ਅਤੇ ਧਾਰਮਿਕ ਸਮਕਾਲੀਨਤਾ ਦਾ ਇਕ ਜ਼ਾਹਰ ਕਰਨ ਦਾ ਜ਼ਰੀਆ ਹਨ, ਫਤਹਿ ਜਾਂ ਕਲੋਨੀ ਦੇ ਦ੍ਰਿਸ਼ਾਂ ਦੀ ਪ੍ਰਸਿੱਧ ਪ੍ਰਤੀਨਿਧਤਾ, ਪੂਰੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਦਾ ਹਿੱਸਾ ਹਨ।
-
ਬੀਵਰ ਔਰਤਾਂ ਦੀ ਤਸਵੀਰ
-
ਵਿਚਾਰ ਵਟਾਂਦਰੇ ਵਾਲੀਆਂ ਔਰਤਾਂ
ਵਿਭਾਗ ਅਤੇ ਨਗਰਪਾਲਿਕਾਵਾਂ
ਗੁਆਤੇਮਾਲਾ ਦੇ ਅੰਦਰੂਨੀ ਵਿਭਾਗ
ਗੁਆਤੇਮਾਲਾ ਦਾ ਇੱਕ ਨਕਸ਼ਾ
ਗੁਆਤੇਮਾਲਾ ਨੂੰ 22 ਵਿਭਾਗਾਂ (departamentos) ਅਤੇ ਅੱਗੋਂ 334 ਨਗਰਪਾਲਿਕਾਵਾਂ (municipios) ਵਿੱਚ ਵੰਡਿਆ ਹੋਇਆ ਹੈ।
ਇਹ ਵਿਭਾਗ ਹਨ:
ਆਲਤਾ ਬੇਰਾਪਾਸ
- ਬਾਹਾ ਬੇਰਾਪਾਸ
ਚੀਮਾਲਤੇਨਾਂਗੋ
ਚੀਕੀਮਾਲਾ
- ਪੇਤੇਨ
ਏਲ ਪ੍ਰੋਗ੍ਰੇਸੋ
ਏਲ ਕੀਚੇ
ਏਸਕੁਇੰਤਲਾ
ਗੁਆਤੇਮਾਲਾ
ਊਏਊਏਤੇਨਾਂਗੋ
ਈਸਾਵਾਲ
ਹਾਲਾਪਾ
ਹੁਤੀਆਪਾ
ਕੇਤਸਾਲਤੇਨਾਂਗੋ
ਰੇਤਾਲੂਲੇਊ
ਸਾਕਾਤੇਪੇਕੇਸ
ਸਾਨ ਮਾਰਕੋਸ
ਸਾਂਤਾ ਰੋਸਾ
ਸੋਲੋਲਾ
ਸੂਚੀਤੇਪੇਕੇਸ
ਤੋਤੋਨੀਕਾਪਾਨ
ਸਾਕਾਪਾ
|
ਗੁਆਤੇਮਾਲਾ ਬਹੁਤ ਹੀ ਕੇਂਦਰਤ ਹੈ। ਢੋਆ-ਢੁਆਈ, ਸੰਚਾਰ, ਕਾਰੋਬਾਰ, ਸਿਆਸਤ ਅਤੇ ਜਿਆਦਾਤਰ ਪ੍ਰਮੁੱਖ ਸ਼ਹਿਰੀ ਕੰਮ-ਕਾਜ ਗੁਆਤੇਮਾਲਾ ਸ਼ਹਿਰ ਵਿੱਚ ਹੀ ਹੁੰਦੇ ਹਨ। ਇਸ ਸ਼ਹਿਰ ਦੀ ਅਬਾਦੀ ਨਗਰ-ਸੀਮਾਵਾਂ ਅੰਦਰ 20 ਲੱਖ ਹੈ ਅਤੇ ਸ਼ਹਿਰੀ ਖੇਤਰ ਦੇ ਅੰਦਰ 50 ਲੱਖ ਤੋਂ ਵੱਧ ਹੈ। ਇਹ ਦੇਸ਼ ਦੀ ਅਬਾਦੀ (140 ਲੱਖ) ਦਾ ਇੱਕ ਅਹਿਮ ਹਿੱਸਾ ਹੈ।
ਬਾਹਰੀ ਕੜੀਆਂ
ਵਿਕੀਮੀਡੀਆ ਕਾਮਨਜ਼ ਉੱਤੇ
ਗੁਆਤੇਮਾਲਾ ਨਾਲ ਸਬੰਧਤ ਮੀਡੀਆ ਹੈ।
ਹਵਾਲੇ