ਗੁਰਦੁਆਰਾ ਗੁਰੂ ਕਾ ਮਹਿਲਗੁਰਦੁਆਰਾ ਗੁਰੂ ਕੇ ਮਹਿਲ ਭਾਰਤ, ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਵਿੱਚ ਸਥਿਤ ਹੈ। ਇਹ ਗੁਰੂ ਘਰ ਸਿੱਖ ਧਰਮ ਦੇ ਪੰਜ ਗੁਰੂ ਸਾਹਿਬਾਨਾਂ ਦੀ ਚਰਨ ਛੂਹ ਪ੍ਰਾਪਤ ਹੈ।[1] ਇਤਿਹਾਸਇਸ ਜਗ੍ਹਾ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭੋਰਾ ਸਾਹਿਬ ਅਤੇ ਖੂਹ ਮੌਜੂਦ ਹੈ। ਇਸ ਜਗ੍ਹਾ ਉੱਪਰ ਸ਼੍ਰੀ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਆਏ। ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਹੁਕਮ ਦਿੱਤਾ ਕਿ ਇਸ ਜਗ੍ਹਾ ਉੱਪਰ ਆਪਣਾ ਘਰ ਬਣਾਉ ਅਤੇ ਨਵਾਂ ਨਗਰ ਵਸਾਉਣਾ ਕਰੋ। ਜਿਸ ਜਗ੍ਹਾ ਉੱਪਰ ਗੁਰੂ ਰਾਮਦਾਸ ਜੀ ਨੇ ਆਪਣਾ ਘਰ ਬਣਾਇਆ ਉਸ ਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ।[1] ਇਸ ਜਗ੍ਹਾ ਤੇ ਰਹਿੰਦਿਆ ਗੁਰੂ ਰਾਮਦਾਸ ਜੀ ਨੇ ਨਵਾਂ ਨਗਰ ਵਸਾਇਆ ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਗਿਆ। ਫਿਰ ਇਹ ਨਗਰ ਰਾਮਦਾਸਪੁਰ ਅਤੇ ਅਖੀਰ ਵਿੱਚ ਅਮ੍ਰਿਤਸਰ ਸਾਹਿਬ ਦੇ ਨਾਮ ਨਾਲ ਪ੍ਰ੍ਸਿੱਧ ਹੋਇਆ। ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਹਰਗੋਬਿੰਦ ਜੀ ਨੇ ਇਸ ਜਗ੍ਹਾ ਉੱਪਰ 58 ਸਾਲ ਰਹੇ। ਇਸ ਜਗ੍ਹਾ ਉੱਪਰ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਵਿਆਹ ਵੀ ਇਸ ਜਗ੍ਹਾ ਹੀ ਹੋਇਆ ਸੀ।[1] ਹਵਾਲੇ |
Portal di Ensiklopedia Dunia