ਗੁਰਦੁਆਰਾ ਫ਼ਤਹਿਗੜ੍ਹ ਸਾਹਿਬ

ਗੁਰਦੁਆਰਾ ਫਤਹਿਗੜ੍ਹ ਸਾਹਿਬ, ਪੰਜਾਬ

ਗੁਰਦੁਆਰਾ ਫਤਹਿਗੜ੍ਹ ਸਾਹਿਬ[1] ਭਾਰਤੀ ਪੰਜਾਬ ਦੇ ਸ਼ਹਿਰ ਫਤਹਿਗੜ੍ ਸਾਹਿਬ ਵਿੱਚ ਸਥਿਤ ਇੱਕ ਸਿੱਖ ਗੁਰਦੁਆਰਾ ਹੈ। ਇਹ 1710 ਵਿੱਚ ਬੰਦਾ ਬਹਾਦਰ ਦੀ ਅਗਵਾਈ ਹੇਠ ਸ਼ਹਿਰ ਉੱਤੇ ਫ਼ਤਿਹ ਦੀ ਨਿਸ਼ਾਨੀ ਹੈ।[2] ਸਿੱਖਾਂ ਨੇ ਇਸਤੇ ਕਬਜ਼ਾ ਕਰ ਲਿਆ ਅਤੇ ਫ਼ਿਰੋਜ ਸ਼ਾਹ ਤੁਗਲਕ ਦਾ ਬਣਵਾਇਆ ਕਿਲਾ ਮਲੀਆਮੇਟ ਕਰ ਦਿੱਤਾ।[3]

ਇਤਿਹਾਸ

ਗੁਰੂ ਗੋਬਿੰਦ ਸਿੰਘ ਦੇ ਛੋਟੇ ਪੁੱਤਰਾਂ ਦੀ ਸ਼ਹਾਦਤ, ਜਿਨ੍ਹਾਂ ਨੂੰ  1704 ਵਿੱਚ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਨ ਨੇ ਕੰਧਾਂ ਵਿੱਚ ਜ਼ਿੰਦਾ ਚਿਣਵਾ ਦਿੱਤਾ ਸੀ, ਨੂੰ ਮਨਾਉਣ ਲਈ ਇੱਕ ਸ਼ਾਨਦਾਰ ਗੁਰਦੁਆਰੇ ਦਾ ਨਿਰਮਾਣ ਕੀਤਾ ਗਿਆ।

ਮੁੱਖ ਗੁਰਦੁਆਰਾ ਕੰਪਲੈਕਸ

ਗੁਰਦੁਆਰਾ ਫਤਹਿਗੜ੍ਹ ਸਾਹਿਬ, ਪੰਜਾਬ, ਭਾਰਤ ਵਿਖੇ ਸਰੋਵਰ

ਫਤਹਿਗੜ੍ਹ ਸਾਹਿਬ ਦੇ ਮੁੱਖ ਕੰਪਲੈਕਸ ਵਿੱਚ ਕਈ ਗੁਰਦੁਆਰੇ ਸਥਿਤ ਹਨ।

ਗੁਰਦੁਆਰਾ ਭੋਰਾ ਸਾਹਿਬ

ਇਤਿਹਾਸਕ ਕੰਧ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਪੁੱਤਰ ਜ਼ਿੰਦਾ ਚਿਣਵਾ ਦਿੱਤੇ ਗਏ ਸੀ ਇਸ ਸਥਾਨ ਵਿੱਚ ਸੰਭਾਲੀ ਗਈ ਹੈ। ਇਸਨੂੰ ਗੁਰਦੁਆਰਾ ਭੋਰਾ ਸਾਹਿਬ ਕਿਹਾ ਜਾਂਦਾ ਹੈ।

ਗੁਰਦੁਆਰਾ ਬੁਰਜ ਮਾਤਾ ਗੁਜਰੀ

ਇਸ ਥਾਂ ਤੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ, ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਦੋ ਛੋਟੇ ਪੁੱਤਰ,  ਅਤੇ ਉਹਨਾ ਦੇ ਮਾਤਾ ਜੀ ਨੂੰ ਇਥੇ ਕੈਦ ਰੱਖਿਆ ਗਿਆ ਸੀ। ਇਹ ਕਿਲਾ ਠੰਡਾ ਬੁਰਜ ਦੇ ਤੌਰ ਤੇ ਜਾਣਿਆ ਜਾਂਦਾ ਹੈ। ਗਰਮੀਆਂ ਦੌਰਾਨ ਇਹ ਜਗ੍ਹਾ ਠੰਡੀ ਰਹਿੰਦੀ. ਪਰ ਗੁਰੂ ਦੇ ਪੁੱਤਰਾਂ ਅਤੇ ਉਸ ਦੀ ਮਾਤਾ ਨੂੰ ਬਹੁਤ ਸਰਦੀ ਦੇ ਮੌਸਮ ਵਿੱਚ ਸਜ਼ਾ ਵਜੋਂ ਇੱਥੇ ਰੱਖਿਆ ਗਿਆ ਸੀ। ਇਸ ਨੂੰ ਸੀ ਇਸ ਸਥਾਨ ਤੇ  ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਢੇਰੀ ਹੋ ਗਈ ਸੀ। ਬਾਅਦ ਵਿੱਚ ਇਥੇ ਗੁਰਦੁਆਰਾ ਬੁਰਜ ਮਾਤਾ ਗੁਜਰੀ ਦਾ ਨਿਰਮਾਣ ਕੀਤਾ ਗਿਆ ਸੀ।

ਗੁਰਦੁਆਰਾ ਸ਼ਹੀਦ ਗੰਜ

ਬੰਦਾ ਬਹਾਦਰ ਦੀ ਅਗਵਾਈ ਵਿੱਚ ਮੁਗਲ ਫ਼ੌਜ ਨਾਲ ਲੜਦੇ ਜੋ ਬਹਾਦਰ ਸਿੱਖ ਮਾਰੇ ਗਏ ਸਨ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਬਣਾਇਆ ਗਿਆ। ਉਨ੍ਹਾਂ ਸਿੰਘਾਂ ਦਾ ਸਸਕਾਰ ਇੱਥੇ ਕੀਤਾ ਗਿਆ ਸੀ।

ਟੋਡਰ ਮੱਲ ਜੈਨ ਹਾਲ

ਸੇਠ ਟੋਡਰ ਮੱਲ, ਜਿਸਨੇ ਸੋਨੇ ਦੇ ਸਿੱਕੇ ਭੁਗਤਾਨ ਕਰਕੇ ਸ਼ਹੀਦ ਬੱਚਿਆਂ ਦੇ ਸਸਕਾਰ ਲਈ ਜ਼ਮੀਨ ਖਰੀਦੀ ਸੀ, ਦੀ ਯਾਦ ਵਿੱਚ ਇੱਕ ਬਹੁਤ ਵੱਡਾ ਹਾਲ ਮੁੱਖ ਗੁਰਦੁਆਰੇ ਦੇ ਮਗਰਲੇ ਪਾਸੇ ਸਥਿਤ ਹੈ। 

ਸਰੋਵਰ

ਕੰਪਲੈਕਸ ਵਿੱਚ ਇੱਕ ਵੱਡਾ ਸਰੋਵਰ ਵੀ ਵਿੱਚ ਸਥਿਤ ਹੈ।

ਸ਼ਹੀਦੀ ਜੋੜ ਮੇਲਾ

ਇੱਥੇ ਦਸੰਬਰ ਦੇ ਮਹੀਨੇ ਵਿੱਚ ਹਰ ਸਾਲ ਇੱਕ ਇਤਿਹਾਸਕ ਸ਼ਹੀਦੀ ਜੋੜ ਮੇਲਾ

ਆਯੋਜਿਤ ਕੀਤਾ ਜਾਂਦਾ ਹੈ ਸ਼ਹੀਦੀ ਜੋੜ ਮੇਲਾ ਜਦੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਥੇ ਜੁੜਦੀਆਂ ਹਨ।

ਫੋਟੋ ਗੈਲਰੀ

ਹਵਾਲੇ

  1. "FATEHGAṚH SĀHIB GURDWĀRĀ". eos.learnpunjabi.org. Retrieved 2019-07-20.
  2. "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2016-05-30.
  3. http://fatehgarhsahib.nic.in/html/shrines.htm
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya