ਗੁਲਸ਼ਨ ਨੰਦਾ

ਗੁਲਸ਼ਨ ਨੰਦਾ ਨੂੰ ਇੱਕ ਪ੍ਰਸਿੱਧ ਭਾਰਤੀ ਨਾਵਲਕਾਰ ਅਤੇ ਸਕਰੀਨ ਲੇਖਕ ਸੀ।[1][2] ਉਸ ਦੇ ਅਨੇਕ ਨਾਵਲਾਂ ਤੇ 1960ਵਿਆਂ ਅਤੇ 1970ਵਿਆਂ ਵਿੱਚ ਹਿੰਦੀ ਫ਼ਿਲਮਾਂ ਬਣੀਆਂ, ਜਿਹਨਾਂ ਵਿੱਚ ਇੱਕ ਦਰਜਨ ਤੋਂ ਵੱਧ ਉਸ ਜ਼ਮਾਨੇ ਵਿੱਚ ਬਹੁਤ ਹਿੱਟ ਵੀ ਹੋਈਆਂ - ਕਾਜਲ (1965), ਕਟੀ ਪਤੰਗ (1970), ਖਿਲੌਨਾ (1970), ਸ਼ਰਮੀਲੀ (1971) ਅਤੇ ਦਾਗ਼ (1973).[3][4] ਉਸ ਦੇ ਪਿਛੋਕੜ ਬਾਰੇ ਜ਼ਿਆਦਾ ਨਹੀਂ ਪਤਾ ਲੱਗਦਾ। ਲੇਖਕ ਬਣਨ ਤੋਂ ਪਹਿਲਾਂ ਉਹ ਦਿੱਲੀ ਵਿਖੇ ਇੱਕ ਐਨਕਾਂ ਦੀ ਦੁਕਾਨ ਤੇ ਕੰਮ ਕਰਦਾ ਸੀ। ਇੱਕ ਕਹਾਣੀਕਾਰ ਦੇ ਰੂਪ ਵਿੱਚ ਗੁਲਸ਼ਨ ਨੰਦਾ ਦਾ ਨਾਂਅ ਫ਼ਿਲਮੀ ਦੁਨੀਆ ਵਿੱਚ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਕਹਾਣੀ ਲਿਖਣ ਵਿੱਚ ਜੋ ਮੁਹਾਰਤ ਗੁਲਸ਼ਨ ਨੰਦਾ ਨੂੰ ਹਾਸਲ ਸੀ, ਉਹ ਤਜਰਬਾ ਤਾਂ ਸਲੀਮ ਜਾਵੇਦ ਕੋਲ ਵੀ ਨਹੀਂ ਸੀ। ਹਿੰਦੁਸਤਾਨੀ ਔਰਤ ਜੋ ਕਦੇ ਘੁੰਡ ਵਿੱਚ ਛੁਪੀ ਰਹਿੰਦੀ ਸੀ ਨੇ ਅੱਜ ਜੋ ਆਈਟਮ ਅਤੇ ਮਿਸ ਬਣਕੇ ਛਾ ਜਾਣ ਦਾ ਸਫ਼ਰ ਤੈਅ ਕੀਤਾ ਹੈ, ਉਸ ਸਫ਼ਰ ਦੀ ਰਫ਼ਤਾਰ ਨੂੰ ਸ਼ੁਰੂ ਵਿੱਚ ਗੁਲਸ਼ਨ ਨੰਦਾ ਨੇ ਹੀ ਡਰਾਈਵ ਕੀਤਾ ਸੀ। ਗੁਲਸ਼ਨ ਨੰਦਾ ਨੇ ਜਿਸ ਸਮੇਂ ਮਾਰਕੀਟ ਵਿੱਚ ਪ੍ਰਵੇਸ਼ ਕੀਤਾ, ਉਸ ਸਮੇਂ ਇੰਦਰਾ ਗਾਂਧੀ ਯੁੱਗ ਦਾ ਬੀਜ ਬੋਇਆ ਜਾ ਚੁੱਕਿਆ ਸੀ। ਸਾਡਾ ਮੁਲਕ ਆਜ਼ਾਦੀ ਤੋਂ ਬਾਅਦ ਨਵੇਂ ਰਾਹਾਂ ਵੱਲ ਪੈ ਰਿਹਾ ਸੀ। ਅਜਿਹੀ ਹਾਲਤ ਵਿੱਚ ਪਰੰਪਰਾਵਾਂ ਦੀ ਬੇੜੀ ਵਿੱਚ ਜਕੜੀ ਹੋਈ ਭਾਰਤੀ ਔਰਤ ਵੀ ਆਜ਼ਾਦ ਹੋਣ ਲਈ ਤੜਪ ਰਹੀ ਸੀ। ਇਸ ਸਮੇਂ ਤੱਕ ਲੋਕ ਕੁੜੀਆਂ ਨੂੰ ਪੜਾਉਣ ਲਈ ਤਵੱਜੋ ਦੇਣ ਲੱਗੇ ਸਨ। ਗੁਲਸ਼ਨ ਨੰਦਾ ਨੂੰ ਰਾਹ ਮਿਲ ਗਿਆ। ਗੁਲਸ਼ਨ ਨੰਦਾ ਦੇ ਚਵੱਨੀ ਛਾਪ ਮੰਨੇ ਜਾਂਦੇ ਨਾਵਲ ਕੁੜੀਆਂ ਅਤੇ ਮੁੰਡਿਆਂ ਦੇ ਬਸਤਿਆਂ ਵਿੱਚ ਛਿਪ ਕੇ ਬਿਸਤਰ ਤੱਕ ਪਹੁੰਚ ਗਏ। ਗੁਲਸ਼ਨ ਨੰਦਾ ਨੇ ਆਪਣੇ ਨਵੀਂ ਕਿਸਮ ਦੇ ਪਾਠਕਾਂ ਦੀ ਇਹ ਰਗ ਪਹਿਚਾਣ ਲਈ ਅਤੇ ਉਨ੍ਹਾਂ ਦੇ ਅਰਮਾਨਾਂ ਨੂੰ ਹਵਾ ਦੇਣ ਲਈ ਸੰਕੇਤਕ ਰੂਪ ਵਿੱਚ ਸੈਕਸ ਦੀ ਚਾਸ਼ਨੀ ਚੜ੍ਹਾ ਕੇ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ।

ਗੁਲਸ਼ਨ ਨੰਦਾ ਦੀ ਵੱਧ ਰਹੀ ਲੋਕਪ੍ਰਿਅਤਾ ਨੇ ਫ਼ਿਲਮੀ ਦੁਨੀਆ ਤੱਕ ਹਿਲਾ ਦਿੱਤੀ ਕਿਉਂ ਕਿ ਹੁਣ ਲੋਕਾਂ ਦੀ ਦਿਲਚਸਪੀ ਫ਼ਿਲਮਾਂ ਵਿੱਚ ਘੱਟ ਰਹੀ ਸੀ ਅਤੇ ਗੁਲਸ਼ਨ ਨੰਦਾ ਦੇ ਨਾਵਲਾਂ ਵਿੱਚ ਵੱਧ ਰਹੀ ਸੀ। ਲੋਕ ਜੈਮਿਨੀ ਏ. ਵੀ. ਐੱਮ. ਵਰਗੀਆਂ ਸੰਸਥਾਵਾਂ ਵੱਲੋਂ ਬਣਾਈਆਂ ਜਾ ਰਹੀਆਂ ਪ੍ਰਾਰੰਪਿਕ ਅਤੇ ਠੋਸ ਪਰਿਵਾਰ ਵਾਦੀ ਫ਼ਿਲਮਾਂ ਤੋਂ ਊਬ ਰਹੇ ਸਨ। ਅਜਿਹੀ ਹਾਲਤ ਵਿੱਚ ਫ਼ਿਲਮਕਾਰ ਪੰਨਾ ਲਾਲ ਮਹੇਸ਼ਵਰੀ (ਨਾਨਕ ਨਾਮ ਜਹਾਜ਼  ਹੈ ਫੇਮ) ਨੇ ਪਹਿਲ ਕੀਤੀ ਅਤੇ ਗੁਲਸ਼ਨ ਨੰਦਾ ਦੇ ਨਾਵਲ ‘ਮਾਧਵੀ’ ਦੇ ਅਧਿਕਾਰ ਖਰੀਦ ਕੇ ‘ਕਾਜਲ’ ਵਰਗੀ ਸੁਪਰਹਿੱਟ ਫ਼ਿਲਮ ਬਣਾਈ।

ਇਸ ਤੋਂ ਬਾਅਦ ਤਾਂ ਜਿਵੇਂ ਸੁਪਰਹਿੱਟ ਫ਼ਿਲਮਾਂ ਦੀ ਝੜੀ ਹੀ ਲੱਗ ਗਈ। ਸਾਵਨ ਕੀ ਘਟਾ, ਪੱਥਰ ਕੇ ਸਨਮ, ਨੀਲ ਕਮਲ, ਝੀਲ ਕੇ ਉਸ ਪਾਰ, ਕਟੀ ਪਤੰਗ, ਨਯਾ ਜ਼ਮਾਨਾ, ਜੁਗਨੂੰ, ਆਜ਼ਾਦ, ਦਾਗ, ਸ਼ਰਮੀਲੀ ਮਹਿਬੂਬਾ, ਖਿਲੌਨਾ, ਜੋਸ਼ੀਲਾ, ਬੜਾ ਦਿਲਵਾਲਾ, ਦੋ ਪ੍ਰੇਮੀ, ਬਿੰਦੀਆਂ ਚਮਕੇਂਗੀ, ਬਾਦਲ, ਨਜ਼ਰਾਨਾ, ਪਾਲੇਖਾਨ, ਮੈਂ ਆਵਾਰਾ ਹੂੰ ਅਤੇ ਹੋਰ ਵੀ ਕਈ। ਗੁਲਸ਼ਨ ਨੰਦਾ ਨੇ ਆਪਣੇ ਜੀਵਨ ਵਿੱਚ ਕੇਵਲ 47 ਨਾਵਲ ਹੀ ਲਿਖੇ। ਕੁਝ ਨਾਵਲ ਫ਼ਿਲਮ ਬਣਨ ਤੋਂ ਬਾਅਦ ਨਵੇਂ ਨਾਂਅ ਨਾਲ ਵੀ ਪ੍ਰਕਾਸ਼ਿਤ ਹੋਏ। ਕੁਝ ਮੁਨਾਫ਼ਾਖ਼ੋਰ ਪ੍ਰਕਾਸ਼ਕਾਂ ਨੇ ਗੁਲਸ਼ਨ ਨੰਦਾ ਦੇ ਨਾਵਲਾਂ ਦੀ ਗਿਣਤੀ ਚਲਾਕੀ ਨਾਲ 50 ਬਣਾ ਕੇ ‘ਲਕਸ਼ਮਣ ਰੇਖਾ’ ਨਾਵਲ ਨੂੰ ਗੋਲਡਨ ਜੁਬਲੀ ਨਾਵਲ ਦੱਸਿਆ। ਇਸੇ ਨਾਵਲ ਤੇ ਅਧਾਰਿਤ ਫ਼ਿਲਮ ‘ਨਜ਼ਰਾਨਾ’ ਹੁਣ ਤੱਕ ਦੀ ਗੁਲਸ਼ਨ ਨੰਦਾ ਦੀ ਆਖਰੀ ਫ਼ਿਲਮ ਹੈ। ਇਹ ਫ਼ਿਲਮ 1987 ਵਿੱਚ ਆਈ ਸੀ।

ਗੁਲਸ਼ਨ ਨੰਦਾ ਦੇ ਨਾਵਲਾਂ ਅਤੇ ਫ਼ਿਲਮਾਂ ਦੀ ਸਭ ਤੋਂ ਵੱਡੀ ਖਾਸੀਅਤ ਇਨ੍ਹਾਂ ਦਾ ਟਾਈਟਲ ਹੁੰਦੇ ਸਨ। ਜਿਵੇਂ ਪੱਥਰ ਕੇ ਸਨਮ, ਪੱਥਰ ਕੇ ਹੋਂਠ, ਨੀਲਕਮਲ, ਨੀਲਕੰਠ, ਕਟੀ ਪਤੰਗ, ਖਿਲੌਨਾ, ਕੰਲਕਿਨੀ, ਮੈਲੀ ਚਾਂਦਨੀ, ਘਾਟ ਕਾ ਪੱਥਰ, ਪਿਆਸਾ ਸਾਵਨ, ਸਾਂਵਲੀ ਰਾਤ, ਰਾਖ ਅੰਗਾਰੇ, ਸ਼ੀਸ਼ੇ ਕੀ ਦੀਵਾਰ, ਭੰਵਰ, ਟੂਟੇ ਪੰਖ, ਕਾਂਚ ਕੀ ਚੂੜੀਆਂ ਆਦਿ। ਅਜਿਹੇ ਟਾਈਟਲ ਆਪਣੇ ਆਪ ਵਿੱਚ ਸਸਪੈਂਸ ਬਣ ਜਾਂਦੇ ਸਨ ਕਿ ਆਖਰ ਇਸ ਟਾਈਟਲ ਦਾ ਕਹਾਣੀ ਵਿੱਚ ਮਤਲਬ ਕੀ ਨਿਕਲੇਗਾ।

ਅੱਜ ਦੇ ਸਭ ਤੋਂ ਵੱਡੇ ਫ਼ਿਲਮਕਾਰ ਯਸ਼ ਚੋਪੜਾ ਚਾਹੇ ਪਹਿਲਾਂ ‘ਵਕਤ’ ਅਤੇ ‘ਧਰਮ ਪੁੱਤਰ’ ਵਰਗੀਆਂ ਮਹਾਨ ਫ਼ਿਲਮਾਂ ਨਿਰਦੇਸ਼ਤ ਕਰ ਚੁੱਕੇ ਸਨ ਪਰ ਇਨ੍ਹਾਂ ਨੂੰ ਸਹੀ ਪਹਿਚਾਣ ਗੁਲਸ਼ਨ ਨੰਦਾ ਦੇ ਨਾਵਲਾਂ ਤੇ ਬਣੀਆਂ ਫ਼ਿਲਮਾਂ ‘ਦਾਗ’ ਅਤੇ ‘ਜੋਸ਼ੀਲਾ’ ਰਾਹੀਂ ਹੀ ਮਿਲੀ।

ਗੁਲਸ਼ਨ ਨੰਦਾ ਨੇ ਹਿੰਦੁਸਤਾਨ ਦੇ ਨਾਰੀ ਪਾਤਰਾਂ ਨੂੰ ਨਵੇਂ ਸਮੀਕਰਣ ਦਿੱਤੇ। ਗੁਲਸ਼ਨ ਨੰਦਾ ਨੇ ਨਾਰੀ ਨੂੰ ਕੁਦਰਤ ਦਾ ਇੱਕ ਅਨਮੋਲ ਤੋਹਫ਼ਾ ਦੱਸਦੇ ਹੋਏ ਨਾਰੀ ਨੂੰ ਕੁਦਰਤ ਦੀ ਸ਼ਬਦਾਵਲੀ ਵਿੱਚ ਫਿੱਟ ਕੀਤਾ।

ਇਕ ਨਮੂਨਾ ਵੇਖੋ ‘ਮੈਲੀ ਚਾਂਦਨੀ’ ਵਿੱਚ ਚਾਂਦਨੀ ਸ਼ਬਦ ਆਪਣੇ ਆਪ ਵਿੱਚ ਕਿੰਨੀ ਪਵਿੱਤਰਤਾ ਰੱਖਦਾ ਹੈ। ਗੁਲਸ਼ਨ ਨੰਦਾ ਨੇ ਨਾਂਅ ਦਿੱਤਾ ‘ਮੈਲੀ ਚਾਂਦਨੀ’। ਗੁਲਸ਼ਨ ਨੰਦਾ ਆਪਣੇ ਨਾਵਲਾਂ ਦੇ ਔਰਤ ਪਾਤਰਾਂ ਦੇ ਨਾਂਅ ਖਾਸ ਡਿਕਸ਼ਨਰੀ ਵਿੱਚੋਂ ਕੱਢਦਾ ਸੀ ਸੰਧਿਆ, ਕੰਚਨ, ਨੀਲੂ, ਤੁਲਸੀ, ਕਾਮਿਨੀ, ਬੇਲਾ, ਚਾਂਦਨੀ ਆਦਿ। ਗ਼ਰੀਬ, ਲਾਚਾਰ, ਮਜਬੂਰ ਅਤੇ ਵਿਚਾਰੀਆਂ ਜਨਾਨੀਆਂ ਦੇ ਅਰਮਾਨਾਂ ਨੂੰ ਪੰਖ ਲਗਾ ਕੇ ਹਵਾ ਵਿੱਚ ਉਡਾਣਾ ਗੁਲਸ਼ਨ ਨੰਦਾ ਨੂੰ ਖ਼ੂਬ ਆਉਂਦਾ ਸੀ। ਫ਼ਿਲਮ ‘ਝੀਲ ਕੇ ਉਸ ਪਾਰ’ ਵਿੱਚ ਅੰਨ੍ਹੀ ਮੁਮਤਾਜ਼ ਕਿਵੇਂ ਇੱਕ ਰਾਜਕੁਮਾਰ ਧਰਮਿੰਦਰ ਦੇ ਦਿਲ ਦੀ ਰਾਣੀ ਬਣਦੀ ਹੈ, ਇਹ ਬਖ਼ੂਬੀ ਪੇਸ਼ ਕੀਤਾ ਗਿਆ ਹੈ। ਗੁਲਸ਼ਨ ਨੰਦਾ ਦੇ ਨਾਵਲਾਂ ਦੀ ਜੋ ਮੁੱਖ ਟੈਰਾ ਲਾਈਨ ਸੀ ਉਹ ਇਹ ਕਿ ਇੱਕ ਛੋਟੀ ਜਿਹੀ ਗਲਤਫਹਿਮੀ ਇਨਸਾਨ ਦੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ, ਅਗਲਾ ਜਨਮ ਤੱਕ ਪ੍ਰਭਾਵਿਤ ਕਰ ਸਕਦੀ ਹੈ। ‘ਮਹਿਬੂਬਾ’ ਅਤੇ ‘ਨੀਲਕਮਲ’ ਦੀ ਕਹਾਣੀ ਦੋ ਜਨਮਾਂ ਤੱਕ ਚੱਲਦੀ ਹੈ।

ਅੱਜ ਵੀ ਗੁਲਸ਼ਨ ਨੰਦਾ ਦੇ ਕੁਝ ਨਾਵਲ ਅਜਿਹੇ ਹਨ ਜਿਨ੍ਹਾਂ ਤੇ ਫ਼ਿਲਮਾਂ ਨਹੀਂ ਬਣ ਸਕੀਆਂ। ਗੁਲਸ਼ਨ ਨੰਦਾ ਦੇ ਅੰਤਮ ਦੌਰ ਦੀਆਂ ਕੁਝ ਫ਼ਿਲਮਾਂ ਦਾ ਅਸਫਲ ਰਹਿਣਾ ਇੱਕ ਕਾਰਨ ਹੋ ਸਕਦਾ ਹੈ ਪਰ ਇਨ੍ਹਾਂ ਫ਼ਿਲਮਾਂ ਦੀ ਅਸਫ਼ਲਤਾ ਪਿੱਛੇ ਗੁਲਸ਼ਨ ਨੰਦਾ ਕਿਧਰੇ ਵੀ ਜਿੰਮੇਵਾਰ ਨਹੀਂ ਸੀ। ਗੁਲਸ਼ਨ ਨੰਦਾ ਦੇ ਕੁਝ ਨਾਵਲ ਅੱਜ ਵੀ ਛਪਦੇ ਅਤੇ ਵਿਕਦੇ ਹਨ। ਇਸ ਰਾਈਟਰ ਦਾ ਜ਼ਿਆਦਾ ਪਿਛੋਕੜ ਤਾਂ ਨਹੀਂ ਪਤਾ ਲੱਗਦਾ ਪਰ ਰਾਈਟਰ ਬਣਨ ਤੋਂ ਪਹਿਲਾਂ ਇਹ ਦਿੱਲੀ ਵਿਖੇ ਇੱਕ ਐਨਕਾਂ ਦੀ ਦੁਕਾਨ ਤੇ ਕੰਮ ਕਰਦਾ ਸੀ। ਇਹ ਇਲਾਕਾ ਪਬਲਿਸ਼ਰਾਂ ਦਾ ਪੜੋਸੀ ਸੀ। ਇੱਥੇ ਹੀ ਚਵੱਨੀ ਛਾਪ ਪਾਕਟ ਬੁਕਸ ਲਿਖ ਕੇ ਇਹ ਰਾਈਟਰ ਮੁੰਬਈ ਦੀ ਫ਼ਿਲਮੀ ਦੁਨੀਆ ਵਿੱਚ ਪਹੁੰਚ ਕੇ ‘ਸ਼ੀਸ਼ ਮਹਿਲ’ ਨਾਮਕ ਬਿਲਡਿੰਗ ਦਾ ਮਾਲਕ ਬਣਿਆ। ਬਹੁਤ ਸਾਰੇ ਅਜਿਹੇ ਵੀ ਫ਼ਿਲਮਕਾਰ ਰਹੇ ਜਿਨ੍ਹਾਂ ਨੇ ਮਹਿੰਗੇ ਰੇਟ ਦੇ ਕੇ ਗੁਲਸ਼ਨ ਨੰਦਾ ਤੋਂ ਕਹਾਣੀ ਖਰੀਦਣ ਦੀ ਬਜਾਏ ਗੁਲਸ਼ਨ ਦੇ ਨਾਵਲਾਂ ਦੀ ਕਹਾਣੀ ਅਤੇ ਪਾਤਰਾਂ ਨੂੰ ਹੇਰ ਫੇਰ ਕਰਕੇ ਵੀ ਫ਼ਿਲਮਾਂ ਬਣਾਈਆਂ। ਯਸ਼ ਚੋਪੜਾ ਨੇ ਚਾਹੇ ‘ਦਾਗ’ ਅਤੇ ‘ਜੋਸ਼ੀਲਾ’ ਤੋਂ ਬਾਅਦ ਗੁਲਸ਼ਨ ਨੰਦਾ ਨੂੰ ਨਹੀਂ ਦੁਹਰਾਇਆ ਪਰ ਅੱਜ ਤੱਕ ਯਸ਼ਰਾਜ ਬੈਨਰ ਦੀਆਂ ਫ਼ਿਲਮਾਂ ਦੀਆਂ ਨਾਇਕਾਵਾਂ ਗੁਲਸ਼ਨ ਨੰਦਾ ਦੇ ਨਾਵਲਾਂ ਤੋਂ ਉਧਾਰ ਲਈਆਂ ਹੋਈਆਂ ਜਾਪਦੀਆਂ ਹਨ। ਕਭੀ ਕਭੀ, ਦੀਵਾਰ, ਤ੍ਰਿਸ਼ੂਲ, ਸਿਲਸਿਲਾ, ਕਾਲਾ ਪੱਥਰ, ਮਹੋਬਤੇਂ, ਚਾਂਦਨੀ, ਲਮਹੇਂ ਅਤੇ ਵੀਰਜ਼ਾਰਾ ਆਦਿ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਫ਼ਿਲਮਾਂ ਵਿੱਚ ਹੀਰੋਇਨ ਦੇ ਰੂਪ ਵਿੱਚ ਭਾਰਤੀ ਨਾਰੀ ਜੋ ਪਰੰਪਰਾਵਾਂ ਦੀ ਬੇੜੀ ਵਿੱਚ ਜਕੜੀ ਹੋਵੇ ਨਹੀਂ ਫਿੱਟ ਹੋ ਸਕਦੀ ਸੀ ਪਰ ਕਿਉਂ ਕਿ ਗੁਲਸ਼ਨ ਨੰਦਾ ਨੇ ਔਰਤ ਦੀ ਛਵੀ ਬਦਲ ਦਿੱਤੀ ਸੀ ਇਸ ਲਈ ਯਸ਼ਰਾਜ ਬੈਨਰ ਨੂੰ ਆਸਾਨੀ ਰਹੀ। ਇੱਕ ਪੇਂਟਰ ਪਂੇਟਿੰਗ ਬਣਾ ਸਕਦਾ ਹੈ, ਇੱਕ ਕਵੀ ਕਵਿਤਾ ਲਿਖ ਸਕਦਾ ਹੈ ਪਰ ਇਹ ਕਵਿਤਾ ਜਾਂ ਪਂੇਟਿੰਗ ਕਿਵੇਂ ਬਣਦੀ ਹੈ ਇਹ ਜਾਣਕਾਰੀ ਗੁਲਸ਼ਨ ਨੰਦਾ ਕੋਲ ਹੀ ਸੀ। ਹੁਣ ਤੱਕ ਹਿੰਦੀ ਫ਼ਿਲਮਾਂ ਦਾ ਇੱਕੋ ਇੱਕ ਸਟਾਰ ਲੇਖਕ ਸਿਰਫ਼ ਅਤੇ ਸਿਰਫ਼ ਗੁਲਸ਼ਨ ਨੰਦਾ ਹੀ ਰਿਹਾ ਹੈ ਜਿਸ ਨੇ ਇੰਦਰਾ ਯੁੱਗ ਵਿੱਚ ਔਰਤਾਂ ਨੂੰ ਇੱਕ ਨਵੀਂ ਪਹਿਚਾਣ ਦਿੱਤੀ।

ਗੁਲਸ਼ਨ ਨੰਦਾ ਵੱਲੋਂ ਸਿਰਜੀ ਗਈ ਔਰਤ ਦੀ ਦਲੇਰੀ ਵੇਖੋ, ਫ਼ਿਲਮ ‘ਦਾਗ’ ਵਿੱਚ ਰਾਜੇਸ਼ ਖੰਨਾ ਰਾਖੀ ਨਾਲ ਸਿਰਫ਼ ਸਮਝੌਤੇ ਦੀ ਸ਼ਾਦੀ ਕਰਦਾ ਹੈ ਜਿਸ ਵਿੱਚ ਸਰੀਰਕ ਸੰਬੰਧ ਬਣਾਉਣ ਦੀ ਬੰਦਿਸ਼ ਹੈ। ਕਈ ਸਾਲ ਬੀਤ ਜਾਂਦੇ ਹਨ। ਰਾਜੇਸ਼ ਖੰਨਾ ਦੀ ਪਹਿਲੀ ਪਤਨੀ ਸ਼ਰਮੀਲਾ ਟੈਗੋਰ ਵਾਪਸ ਆ ਜਾਂਦੀ ਹੈ ਤਾਂ ਰਾਜੇਸ਼ ਵੱਲੋਂ ਸ਼ਰਮੀਲਾ ਨੂੰ ਪਿਆਰ ਕਰਦੇ ਹੋਏ ਦੇਖ ਕੇ ਰਾਖੀ ਕਿਵੇਂ ਦਲੇਰੀ ਵਿਖਾ ਕੇ ਆਪਣੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ ਕਿ ‘ਮੇਰੇ ਕੋਲ ਅਜਿਹਾ ਕੀ ਨਹੀਂ ਜੋ ਉਸ ਕੋਲ ਹੈ’ ਇਸ ਹਾਲਾਤ ਵਿੱਚ ਗੁਲਸ਼ਨ ਨੰਦਾ ਨੇ ਬੇਹੱਦ ਖ਼ੂਬਸੂਰਤੀ ਨਾਲ ਸੈਕਸ ਭਾਵਨਾਵਾਂ ਪ੍ਰਗਟ ਕਰਦੇ ਹੋਏ ਰਿਸ਼ਤਿਆਂ ਦੀ ਮਰਿਯਾਦਾ ਵੀ ਬਣਾਈ ਰੱਖੀ ਹੈ। ਅੰਤ ਵੇਖੋ ਕਿੰਨੀ ਖ਼ੂਬਸੂਰਤੀ ਨਾਲ ਰਾਜੇਸ਼ ਖੰਨਾ ਨੂੰ ਦੋਨੋਂ ਪਤਨੀਆਂ ਹੀ ਮਿਲ ਗਈਆਂ।

ਗੁਲਸ਼ਨ ਨੰਦਾ ਨੇ ਜੋ ਵੀ ਲਿਖਿਆ ਉਹ ਆਮ ਜ਼ਿੰਦਗੀ ਵਿੱਚ ਸੰਭਵ ਨਹੀਂ ਹੁੰਦਾ ਪਰ ਗੁਲਸ਼ਨ ਨੰਦਾ ਨੂੰ ਪੇਸ਼ ਕਰਨ ਦਾ ਢੰਗ ਅਜਿਹਾ ਆਉਂਦਾ ਸੀ ਕਿ ਉੇਸਦਾ ਲਿਖਿਆ ਸੱਚ ਲੱਗਦਾ ਸੀ। ਜੇਕਰ ਅਸੀਂ ਗੱਲ ਨੂੰ ਪੰਜਾਬੀ ਫ਼ਿਲਮਾਂ ਵੱਲ ਲਿਜਾਣ ਦੀ ਕਰੀਏ ਤਾਂ ਮੈਂ ਦੱਸਣਾ ਚਾਹਾਂਗਾ ਕਿ ਗੁਲਸ਼ਨ ਨੰਦਾ ਉਰਦੂ ਦਾ ਲੇਖਕ ਸੀ। ਉਸਦੇ ਲਿਖੇ ਨੂੰ ਉਸ ਦਾ ਰਿਸ਼ਤੇਦਾਰ ਹਿੰਦੀ ਅਨੁਵਾਦ ਕਰਦਾ ਸੀ। ਉਸ ਦੀਆਂ ਕਹਾਣੀਆਂ ਪੰਜਾਬ, ਪੰਜਾਬੀਅਤ ਤੋਂ ਦੂਰ ਸਨ। ਫਿਰ ਵੀ ਪੰਜਾਬੀ ਫ਼ਿਲਮਕਾਰਾਂ ਅਤੇ ਲੇਖਕਾਂ ਲਈ ਗੁਲਸ਼ਨ ਨੰਦਾ ਦੇ ਨਾਵਲ ਬਹੁਤ ਕੁਝ ਸਿਖਾਉਣ ਦਾ ਸਬੱਬ ਬਣ ਸਕਦੇ ਹਨ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਗੁਲਸ਼ਨ ਨੰਦਾ ਦੇ ਸਾਰੇ ਦੇ ਸਾਰੇ ਨਾਵਲ ਅੱਜ ਵੀ ਨੈੱਟ ਸ਼ੋਪਿੰਗ ਰਾਹੀਂ ਮੰਗਵਾ ਕੇ ਪੜੇ ਜਾ ਸਕਦੇ ਹਨ। ਗੁਲਸ਼ਨ ਨੰਦਾ ਦੇ ਨਾਵਲਾਂ ਤੇ ਅਧਾਰਿਤ ਸਾਰੀਆਂ ਫ਼ਿਲਮਾਂ ਦੀ ਡੀ. ਵੀ. ਡੀ ਅਤੇ ਵੀ. ਸੀ. ਡੀ. ਮਾਰਕੀਟ ਵਿੱਚ ਉੱਪਲੱਬਧ ਹੈ। ਕੁਝ ਨਾਵਲਾਂ ਦੇ ਆਡੀਓ ਸੰਸਕਰਣ ਵੀ ਜਾਰੀ ਹੋਏ ਹਨ ਜੋ ਬੜੇ ਮਹਿੰਗੇ ਹਨ।

ਪੰਜਾਬੀ ਦੇ ਜੋ ਫ਼ਿਲਮਕਾਰ ਕਹਾਣੀਆਂ ਦੀ ਕਮੀ ਦੂਰ ਕਰਨ ਦੇ ਲਈ ਜੂਝ ਰਹੇ ਹਨ ਉਹ ਫ਼ਿਲਮਕਾਰ ਗੁਲਸ਼ਨ ਨੰਦਾ ਦੇ ਨਾਵਲਾਂ ਵਿੱਚੋਂ ਬਹੁਤ ਕੁਝ ਕੱਢ ਸਕਦੇ ਹਨ। ਅੰਤ ਵਿੱਚ ਮੈਂ ਤੁਹਾਨੂੰ ਗੁਲਸ਼ਨ ਨੰਦਾ ਦਾ ਇੱਕ ਹੋਰ ਕਮਾਲ ਦੱਸਦਾ ਹਾਂ, ਫ਼ਿਲਮ ‘ਕਟੀ ਪਤੰਗ’ ਵਿੱਚ ਗੁਲਸ਼ਨ ਨੰਦਾ ਨੇ ਵਿਧਵਾ ਵਿਆਹ ਦੀ ਸਮੱਸਿਆ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਸੀ। ਫ਼ਿਲਮ ਦੀ ਹੀਰੋਇਨ ਆਸ਼ਾ ਪਾਰਖ ਕੁਆਰੀ ਵਿਧਵਾ ਬਣ ਜਾਂਦੀ ਹੈ। ਕਹਾਣੀ, ਮਨੋਰੰਜਨ, ਸਮਾਜ ਸੁਧਾਰ ਤਿੰਨਾਂ ਹੀ ਚੀਜ਼ਾਂ ਦਾ ਸੰਗਮ ਗੁਲਸ਼ਨ ਨੰਦਾ ਦੀ ਇੱਕ ਹੋਰ ਖ਼ੂਬੀ ਸੀ। ਇਸ ਫ਼ਿਲਮ ਨੇ ਖਲਨਾਇਕਾ ਬਿੰਦੂ ਨੂੰ ਵੀ ਇੱਕ ਨਵੀਂ ਇਮੇਜ਼ ਦਿੱਤੀ।

ਗੁਲਸ਼ਨ ਨੰਦਾ ਤੋਂ ਬਾਅਦ ਇੱਕ ਹੋਰ ਰਾਈਟਰ ਵੇਦ ਪ੍ਰਕਾਸ਼ ਸ਼ਰਮਾ ਨੇ ‘ਬਹੂ ਕੀ ਆਵਾਜ਼’ ਫ਼ਿਲਮ ਰਾਹੀਂ ਫ਼ਿਲਮੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਪਰ ਬਾਅਦ ਵਿੱਚ ਅਕਸ਼ੈ ਕੁਮਾਰ ਦੀਆਂ ‘ਖਿਲਾੜੀ’ ਸੀਰੀਜ਼ ਦੀਆਂ ਦੋ-ਤਿੰਨ ਫ਼ਿਲਮਾਂ ਤੱਕ ਸੀਮਿਤ ਰਹਿ ਗਿਆ।

ਫ਼ਿਲਮੋਂਗਰਾਫੀ

ਸਾਲ ਫ਼ਿਲਮ ਕਹਾਣੀ ਸਰਕਰੀਨਪਲੇ ਟਿੱਪਣੀ
1964 ਫੂਲੋਂ ਕੀ ਸੇਜ ਹਾਂ ਅੰਧੇਰੇ ਚਿਰਾਗ਼ ਨਾਵਲ
1965 ਕਾਜਲ ਹਾਂ ਮਾਧਵੀ ਨਾਵਲ
1966 ਸਾਵਨ ਕੀ ਘਟਾ ਹਾਂ ਹਾਂ Shakthi Samanta
1967 ਪੱਥਰ ਕੇ ਸਨਮ ਹਾਂ
1968 ਨੀਲਕਮਲ ਹਾਂ
1970 ਕਟੀ ਪਤੰਗ ਹਾਂ ਹਾਂ
ਖਿਲੌਨਾ ਹਾਂ ਜੇਤੂ ਫਿਲਮਫੇਅਰ ਬੈਸਟ ਮੂਵੀ ਅਵਾਰਡ
1971 ਸ਼ਰਮੀਲੀ ਹਾਂ
ਨਯਾ ਜ਼ਮਾਨਾ ਹਾਂ
1973 ਦਾਗ਼ ਹਾਂ ਯਸ਼ ਚੋਪੜਾ ਨਿਰਮਾਤਾ ਵਜੋਂ ਡੇਬੂ
ਝੀਲ ਕੇ ਉਸ ਪਾਰ ਹਾਂ ਹਾਂ
ਜੁਗਨੂੰ ਹਾਂ
ਜੋਸ਼ੀਂਲਾ ਹਾਂ
1974 ਅਜਨਬੀ ਹਾਂ ਹਾਂ
1976 ਭੰਵਰ ਹਾਂ
ਮਹਿਬੂਬਾ ਹਾਂ ਹਾਂ ਸਿਸਕਤੇ ਸਾਜ਼ ਨਾਵਲ
1978 ਆਜ਼ਾਦ ਹਾਂ
1983 ਬੜੇ ਦਿਲ ਵਾਲਾ ਹਾਂ
1984 ਬਿੰਦੀਆ ਚਮਕੇਗੀ ਹਾਂ
1985 ਬਾਦਲ ਹਾਂ
1987 ਨਜ਼ਰਾਨਾ ਹਾਂ

ਹਵਾਲੇ

  1. Datta, p. 750
  2. "The life and death of Hindi pulp fiction". Mint (newspaper). Oct 20, 2008.
  3. Deepak Mahaan (19 Nov 2012). "Kaajal (1965)". The Hindu. Archived from the original on 16 ਦਸੰਬਰ 2013. Retrieved March 27, 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  4. "Hindi cinema's novel idea". DNA (newspaper). Sep 7, 2008.

http://www.quamiekta.com/2014/03/31/23076/

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya