ਗੁਸਤਾਵ ਮਾਲਰ
ਗੁਸਤਾਵ ਮਾਲਰ (7 ਜੁਲਾਈ 1860 - 18 ਮਈ 1911) ਇੱਕ ਆਸਟਰੀਆਈ ਰੋਮਾਂਟਿਕ ਸੰਗੀਤਕਾਰ ਸੀ ਅਤੇ ਆਪਣੀ ਪੀੜ੍ਹੀ ਦੇ ਮੋਹਰੀ ਕੰਡਕਟਰਾਂ ਵਿੱਚੋਂ ਇੱਕ ਸੀ। ਇੱਕ ਸੰਗੀਤਕਾਰ ਦੇ ਤੌਰ 'ਤੇ ਉਸ ਨੇ 19ਵੀਂ ਸਦੀ ਦੀ ਆਸਟ੍ਰੀਆ-ਜਰਮਨ ਪਰੰਪਰਾ ਅਤੇ 20ਵੀਂ ਸਦੀ ਦੇ ਆਧੁਨਿਕਵਾਦ ਵਿਚਕਾਰ ਇੱਕ ਪੁਲ ਦੇ ਤੌਰ 'ਤੇ ਕੰਮ ਕੀਤਾ। ਹਾਲਾਂਕਿ ਆਪਣੇ ਜੀਵਨ ਕਾਲ ਵਿੱਚ ਹੀ ਇੱਕ ਕੰਡਕਟਰ ਦੇ ਰੂਪ ਵਿੱਚ ਉਸ ਦਾ ਰੁਤਬਾ ਬਿਨਾਂ ਸ਼ੱਕ ਸਥਾਪਤ ਹੋ ਗਿਆ ਸੀ, ਉਸ ਦੇ ਆਪਣੇ ਸੰਗੀਤ ਨੂੰ ਮੁਕਾਬਲਤਨ ਅਣਗਹਿਲੀ ਦੇ ਦੌਰ, ਜਿਸ ਵਿੱਚ ਨਾਜ਼ੀ ਯੁੱਗ ਦੌਰਾਨ ਯੂਰਪ ਦੇ ਵੱਡੇ ਹਿੱਸੇ ਵਿੱਚ ਇਸ ਦੇ ਪ੍ਰਦਰਸ਼ਨ ਤੇ ਲੱਗੀ ਪਾਬੰਦੀ ਵੀ ਸ਼ਾਮਲ ਹੈ, ਦੇ ਬਾਅਦ ਹੀ ਵਿਆਪਕ ਪ੍ਰਸਿੱਧੀ ਮਿਲੀ। 1945 ਦੇ ਬਾਅਦ ਉਸ ਦੇ ਸੰਗੀਤ ਦਾ ਨਵਾਂ ਦੌਰ ਸ਼ੁਰੂ ਹੋਇਆ ਅਤੇ ਸੁਣਨ ਵਾਲਿਆਂ ਦੀ ਇੱਕ ਨਵੀਂ ਪੀੜ੍ਹੀ ਅੱਗੇ ਆਈ। ਜੀਵਨੀਮੁੱਢਲੀ ਜ਼ਿੰਦਗੀਪਰਿਵਾਰ ਦੀ ਪਿੱਠਭੂਮੀ![]() ਮਾਲਰ ਪਰਿਵਾਰ ਪੂਰਬੀ ਬੋਹੀਮੀਆ ਤੋਂ ਸੀ ਅਤੇ ਬੜਾ ਨਿਰਮਾਣ ਜਿਹਾ ਪਰਿਵਾਰ ਸੀ; ਸੰਗੀਤਕਾਰ ਦੀ ਦਾਦੀ ਇੱਕ ਗਲੀਆਂ ਵਿੱਚ ਘੁੰਮ ਕੇ ਨਿੱਕਾ ਮੋਟਾ ਸਮਾਂ ਵੇਚਿਆ ਕਰਦੀ ਸੀ।[1] ਬੋਹੀਮੀਆ ਤਦ ਆਸਟਰੀਆਈ ਸਾਮਰਾਜ ਦਾ ਹਿੱਸਾ ਸੀ; ਮਾਲਰ ਪਰਿਵਾਰ ਬੋਹੀਮੀਅਨਾਂ ਵਿੱਚ ਇੱਕ ਜਰਮਨ ਬੋਲਣ ਵਾਲੀ ਘੱਟ ਗਿਣਤੀ ਨਾਲ ਸਬੰਧਤ ਸੀ, ਅਤੇ ਯਹੂਦੀ ਵੀ ਸੀ। ਇਸ ਪਿੱਠਭੂਮੀ ਵਿੱਚੋਂ ਭਵਿੱਖ ਦੇ ਇਸ ਸੰਗੀਤਕਾਰ ਸ਼ੁਰੂ ਵਿੱਚ ਹੀ ਜਲਾਵਤਨੀ ਦੀ ਇੱਕ ਸਥਾਈ ਭਾਵਨਾ ਵਿਕਸਤ ਹੋ ਗਈ। ਉਹਨਾਂ ਨੂੰ "ਹਮੇਸ਼ਾ ਘੁਸਪੈਠੀਏ ਸਮਝਿਆ ਜਾਂਦਾ ਸੀ।[2] ਹਵਾਲੇ |
Portal di Ensiklopedia Dunia