ਗੇਮ ਆਫ਼ ਥਰੋਨਜ਼![]() ![]()
ਇਹ ਲੜੀਵਾਰ ਵੈਸਟੇਰੌਸ ਅਤੇ ਐਸੌਸ ਦੇ ਕਾਲਪਨਿਕ ਮਹਾਂਦੀਪਾਂ ਦੇ ਉੱਪਰ ਹੋਣ ਵਾਲੀਆਂ ਮੁੱਖ ਘਟਨਾਵਾਂ ਤੇ ਅਧਾਰਿਤ ਹੈ। ਗੇਮ ਆਫ਼ ਥਰੋਨਜ਼ ਦੇ ਬਹੁਤ ਸਾਰੇ ਛੋਟੇ ਪਲਾਟਾਂ ਦੇ ਮੇਲ ਨਾਲ ਬਣਾਇਆ ਗਿਆ ਹੈ ਪਰ ਇਹ ਤਿੰਨ ਬੁਨਿਆਦੀ ਕਹਾਣੀਆਂ ਦੇ ਆਲੇ-ਦੁਆਲੇ ਘੁੰਮਦਾ ਹੈ। ਪਹਿਲੀ ਬੁਨਿਆਦੀ ਕਹਾਣੀ ਸੱਤ ਸਾਮਰਾਜਾਂ ਦੇ ਆਇਰਨ ਥਰੋਨ ਦੇ ਦੁਆਲੇ ਘੁੰਮਦੀ ਹੈ ਅਤੇ ਇਹ ਪ੍ਰਮੁੱਖ ਵੰਸ਼ਿਕ ਪਰਿਵਾਰਾਂ ਵਿਚਕਾਰ ਗਠਜੋੜਾਂ ਅਤੇ ਮਦਭੇਦਾਂ ਨੂੰ ਬਿਆਨ ਕਰਦੀ ਹੈ। ਇਹਨਾਂ ਵਿੱਚੋਂ ਕੁਝ ਪਰਿਵਾਰ ਤਖ਼ਤ ਲਈ ਜੱਦੋਜਹਿਦ ਕਰ ਰਹੇ ਹਨ ਅਤੇ ਕੁਝ ਤਖ਼ਤ ਤੋਂ ਆਜ਼ਾਦੀ ਲਈ ਆਪਣੀ ਰਣਨੀਤਿਕ ਲੜਾਈ ਲੜ ਰਹੇ ਹਨ। ਦੂਜੀ ਬੁਨਿਆਦੀ ਕਹਾਣੀ ਵਿੱਚ ਇੱਕ ਸਲਤਨਤ ਦੀ ਆਖ਼ਰੀ ਔਲਾਦ ਦੀ ਜੱਦੋਜਹਿਦ ਨੂੰ ਦਰਸਾਇਆ ਗਿਆ ਹੈ ਜਿਸਦੇ ਪੁਰਖਿਆਂ ਨੂੰ ਰਾਜ ਤੋਂ ਲਾਹ ਕੇ ਬੇਦਖ਼ਲ ਕਰ ਦਿੱਤਾ ਗਿਆ ਸੀ। ਤੀਜੀ ਬੁਨਿਆਦੀ ਕਹਾਣੀ ਇੱਕ ਮੁੱਢ ਤੋਂ ਚੱਲੇ ਆ ਰਹੇ ਆ ਰਹੇ ਭਾਈਚਾਰੇ ਉੱਪਰ ਕੇਂਦਰਿਤ ਹੈ ਜਿਹੜਾ ਕਿ ਸਾਮਰਾਜ ਨੂੰ ਪ੍ਰਾਚੀਨ ਸਮੇਂ ਦੇ ਖ਼ਤਰਨਾਕ ਲੋਕਾਂ ਤੋਂ ਬਚਾਉਣ ਲਈ ਲੜਦਾ ਹੈ। ਇਹ ਮੁਰਦਾ ਅਤੇ ਖ਼ਤਰਨਾਕ ਲੋਕ ਦੂਰ ਉੱਤਰ ਵਿੱਚ ਰਹਿੰਦੇ ਹਨ ਅਤੇ ਵਧਦੀ ਠੰਢ ਨਾਲ ਇਹਨਾਂ ਦਾ ਖ਼ਤਰਾ ਸਾਮਰਾਜ ਉੱਪਰ ਲਗਾਤਾਰ ਵਧਦਾ ਆ ਰਿਹਾ ਹੈ। ਗੇਮ ਆਫ਼ ਥਰੋਨਜ਼ ਐਚ. ਬੀ. ਏ. ਟੈਲੀਵਿਜ਼ਨ ਉੱਪਰ ਮਕਬੂਲ ਹੋਇਆ ਅਤੇ ਇਸਨੂੰ ਚਾਹੁਣ ਵਾਲਿਆਂ ਦੀ ਗਿਣਤੀ ਦੁਨੀਆ ਵਿੱਚ ਕਰੋੜਾਂ ਦੀ ਹੈ। ਇਸਨੂੰ ਆਲੋਚਕਾਂ ਦੁਆਰਾ ਇਸ ਵਿਚਲੇ ਪਾਤਰਾਂ ਦੀ ਅਦਾਕਾਰੀ, ਉਲਝੇ ਹੋਏ ਕਿਰਦਾਰਾਂ, ਕਹਾਣੀ ਅਤੇ ਨਿਰਮਾਣ ਆਦਿ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ ਵਰਤੇ ਗਏ ਨੰਗੇਜ਼ ਅਤੇ ਹਿੰਸਾ ਦੀ ਨਿਖੇਧੀ ਵੀ ਕੀਤੀ ਗਈ ਹੈ। ਇਸ ਲੜੀਵਾਰ ਨੂੰ 38 ਪ੍ਰਾਈਮਟਾਈਮ ਐਮੀ ਐਵਾਰਡ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਸ ਲੜੀਵਾਰ ਨੂੰ ਚਾਰ ਗੋਲਡਨ ਗਲੋਬ ਐਵਾਰਡਾਂ (2012 ਅਤੇ 2015 ਤੋਂ 2017 ਤੱਕ)ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਵਿੱਚ ਸ਼ਾਮਿਲ ਮੁੱਖ ਕਿਰਦਾਰਾਂ ਵਿੱਚੋਂ ਇੱਕ ਪੀਟਰ ਡਿੰਕਲੇਜ ਨੂੰ ਦੋ ਵਾਰ ਪ੍ਰਾਈਮਟਾਈਮ ਐਮੀ ਐਵਾਰਡਾਂ (2011 ਅਤੇ 2015) ਵਿੱਚ ਸਨਮਾਨਿਤ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਉਸਨੂੰ ਉਸਦੇ ਰੋਲ ਟੀਰੀਅਨ ਲੈਨੀਸਟਰ ਲਈ ਲੜੀਵਾਰ ਅਤੇ ਟੀ.ਵੀ. ਫ਼ਿਲਮ ਲਈ ਗੋਲਡਨ ਗਲੋਬ ਐਵਾਰਡ (2012) ਦਿੱਤਾ ਗਿਆ ਸੀ। ਇਸ ਤੋਂ ਇੋਲਾਵਾ ਲੀਨਾ ਹੀਡੀ, ਐਮੀਲੀਆ ਕਲਾਰਕ, ਕਿਟ ਹੈਰਿੰਗਟਨ, ਮੈਸੀ ਵਿਲਿਅਮਜ਼, ਡਿਆਨਾ ਰਿਗਜ਼ ਅਤੇ ਮੈਕਸ ਵੌਨ ਸਿਡੋਵ ਨੂੰ ਵੀ ਉਹਨਾਂ ਦੀ ਅਦਾਕਾਰੀ ਲਈ ਪ੍ਰਈਮਟਾਈਮ ਐਮੀ ਐਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਸੀ।
ਹਵਾਲੇ
|
Portal di Ensiklopedia Dunia