ਗੋਏਤੁਰਕ ਖ਼ਨਾਨ
ਗੋਏਤੁਰਕ ਮੱਧ ਏਸ਼ੀਆ ਵਿੱਚ ਇੱਕ ਮੱਧਕਾਲੀ ਖ਼ਾਨਾਬਦੋਸ਼ ਕਬੀਲਿਆਂ ਦਾ ਮਹਾਂਸੰਘ ਸੀ ਜਿਹਨਾਂ ਨੇ 552 ਈ. ਤੋਂ 744 ਈ. ਤੱਕ ਆਪਣਾ ਗੋਏਤੁਰਕ ਖ਼ਨਾਨ (Göktürk Khaganate) ਨਾਮ ਦਾ ਸਾਮਰਾਜ ਚਲਾਇਆ। ਇਹਨਾਂ ਨੇ ਇੱਥੇ ਆਪਣੇ ਤੋਂ ਪਹਿਲੇ ਸੱਤਾਧਾਰੀ ਜੂ-ਜਾਨ ਖ਼ਨਾਨ ਨੂੰ ਹਟਾ ਕੇ ਸਿਲਕ ਰੋਡ ਤੇ ਚੱਲ ਰਹੇ ਵਪਾਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਗੋਏਕ ਦਾ ਮਤਲਬ ਤੁਰਕੀ ਭਾਸ਼ਾ ਵਿੱਚ 'ਆਸਮਾਨ' ਹੁੰਦਾ ਹੈ ਅਤੇ 'ਗੋਏਤੁਰਕ' ਦਾ ਮਤਲਬ 'ਆਸਮਾਨੀ ਤੁਰਕ' ਹੈ। ਇਹ ਇਤਿਹਾਸ ਦਾ ਪਹਿਲਾ ਸਾਮਰਾਜ ਸੀ ਜਿਸਨੇ ਆਪਣੇ ਆਪ ਨੂੂੰ ਤੁਰਕ ਬੁਲਾਇਆ। ਇਸ ਤੋਂ ਪਹਿਲਾਂ 'ਤੁਰਕ' ਜਾਂ 'ਤੁਰੂਕ' ਨਿਪੁੰਨ ਲੁਹਾਰ ਮੰਨੇ ਜਾਂਦੇ ਸਨ ਪਰ ਰਾਜੇ ਮਹਾਰਾਜੇ ਨਹੀਂ।[1] ਗੋਏਤੁਰਕ ਸਾਮਰਾਜ ਦੀ ਸਥਾਪਨਾ ਬੂਮੀਨ ਖ਼ਾਗਾਨ (Bumin Qaghan) ਨੇ ਕੀਤੀ ਸੀ ਅਤੇ ਇਸਦੇ ਅਧੀਨ ਮੱਧ ਏਸ਼ੀਆ ਦੇ ਸਤੈਪੀ ਖੇਤਰ ਦੇ ਬਹੁਤ ਸਾਰੇ ਕਬੀਲੇ ਇਕੱਠੇ ਹੋ ਗਏ। ਪਰ ਚੌਥੇ ਖ਼ਾਗਾਨ (ਜਿਸਦਾ ਨਾਮ ਤਸਪਰ ਖ਼ਾਗਾਨ ਸੀ) ਦੇ ਪਿੱਛੋਂ ਇਹ ਸਾਮਰਾਜ ਦੋ ਹਿੱਸਿਆਂ-ਪੂਰਬੀ ਖ਼ਾਗਾਨ ਅਤੇ ਪੱਛਮੀ ਖ਼ਾਗਾਨ ਵਿੱਚ ਵੰਡਿਆ ਗਿਆ। ਅਤੇ ਅੱਗੇ ਚੱਲ ਕੇ ਕੁਝ ਕਬੀਲਿਆਂ ਨੇ ਗੋਏਤੁਰਕਾਂ ਦੇ ਖ਼ਿਲਾਫ਼ ਵਿਦਰੋਹ ਕੀਤਾ ਅਤੇ ਉਹਨਾਂ ਦਾ ਰਾਜ ਖ਼ਤਮ ਹੋਣ ਦੇ ਨਾਲ-ਨਾਲ 744 ਈ. ਵਿੱਚ ਉਈਗੁਰ ਖ਼ਾਗਾਨ ਸਭ ਤੋਂ ਸ਼ਕਤੀਸ਼ਾਲੀ ਤੁਰਕ ਸਾਮਰਾਜ ਦੇ ਰੂਪ ਵਿੱਚ ਉੱਭਰੀ।[2] ਇਹ ਵੀ ਵੇਖੋਹਵਾਲੇ
|
Portal di Ensiklopedia Dunia