ਗੋਵਿੰਦਾ (ਅਦਾਕਾਰ)
ਗੋਵਿੰਦਾ ਆਹੂਜਾ (ਜਨਮ 21 ਦਸੰਬਰ 1963, ਪੇਸ਼ੇਵਰ ਨਾਮ ਗੋਵਿੰਦਾ) ਇੱਕ ਅਦਾਕਾਰ, ਡਾਂਸਰ ਅਤੇ ਸਾਬਕਾ ਰਾਜਨੇਤਾ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਆਪਣੇ ਡਾਂਸ ਦੇ ਹੁਨਰ ਲਈ ਮਸ਼ਹੂਰ, ਗੋਵਿੰਦਾ ਨੂੰ ਬਾਰ੍ਹਾਂ ਫਿਲਮਫੇਅਰ ਅਵਾਰਡ ਨਾਮਜ਼ਦਗੀਆਂ, ਇੱਕ ਫਿਲਮਫੇਅਰ ਵਿਸ਼ੇਸ਼ ਪੁਰਸਕਾਰ, ਸਰਬੋਤਮ ਕਾਮੇਡੀਅਨ ਲਈ ਇੱਕ ਫਿਲਮਫੇਅਰ ਅਵਾਰਡ, ਅਤੇ ਚਾਰ ਜ਼ੀ ਸਿਨੇ ਪੁਰਸਕਾਰ ਪ੍ਰਾਪਤ ਹੋਏ ਹਨ। ਉਹ 2004 ਤੋਂ 2009 ਤੱਕ ਭਾਰਤ ਦੀ ਸੰਸਦ ਦਾ ਮੈਂਬਰ ਰਿਹਾ। ਉਸ ਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਇਲਜ਼ਾਮ (ਫਿਲਮ) ਤੋਂ ਕੀਤੀ ਅਤੇ ਹੁਣ ਤੱਕ ਉਸਨੇ 165 ਫਿਲਮਾਂ ਵਿੱਚ ਕੰਮ ਕੀਤਾ। ਉਹ ਤੇਲਗੂ ਅਦਾਕਾਰਾਂ ਲਈ ਪ੍ਰੇਰਣਾ ਦਾ ਪ੍ਰਮੁੱਖ ਸਰੋਤ ਰਿਹਾ ਹੈ ਅਤੇ ਅੱਜ ਤੱਕ ਤੇਲਗੂ ਫਿਲਮ ਉਦਯੋਗ ਵਿੱਚ ਉਸਦੀ ਅਦਾਕਾਰੀ ਅਤੇ ਡਾਂਸ ਦੇ ਢੰਗ ਦੀ ਨਕਲ ਕੀਤੀ ਜਾਂਦੀ ਹੈ।[3] ਜੂਨ 1999 ਵਿੱਚ, ਉਸਨੂੰ ਬੀਬੀਸੀ ਨਿਊਜ਼ ਆਨਲਾਈਨ ਪੋਲ ਵਿੱਚ ਸਟੇਜ ਜਾਂ ਸਕ੍ਰੀਨ ਦਾ ਦਸਵਾਂ ਸਭ ਤੋਂ ਵੱਡਾ ਸਿਤਾਰਾ ਚੁਣਿਆ ਗਿਆ ਸੀ।[4] 1980 ਦੇ ਦਹਾਕੇ ਦੌਰਾਨ, ਗੋਵਿੰਦਾ ਨੇ ਇੱਕ ਐਕਸ਼ਨ ਅਤੇ ਡਾਂਸ ਕਰਨ ਵਾਲੇ ਹੀਰੋ ਵਜੋਂ ਸ਼ੁਰੂਆਤ ਕੀਤੀ ਅਤੇ 90 ਦੇ ਦਹਾਕੇ ਵਿੱਚ ਆਪਣੇ ਆਪ ਨੂੰ ਇੱਕ ਕਾਮੇਡੀ ਹੀਰੋ ਦੇ ਰੂਪ ਵਿੱਚ ਮੁੜ ਸੁਰਜੀਤ ਕੀਤਾ। ਉਸਦੀਆਂ ਇਸ ਤੋਂ ਪਹਿਲਾਂ ਦੀਆਂ ਬਾਕਸ-ਆਫਿਸ ਦੀਆਂ ਹਿੱਟ ਫਿਲਮਾਂ ਵਿੱਚ ਲਵ 86, ਇਲਜ਼ਾਮ, ਹੱਤਿਆ, ਜੀਤੇ ਹੈ ਸ਼ਾਨ ਸੇ ਅਤੇ ਹਮ ਸ਼ਾਮਲ ਹਨ। 1992 ਦੇ ਦਹਾਕੇ ਵਿੱਚ ਸ਼ੋਲਾ ਔਰ ਸ਼ਬਨਮ ਵਿੱਚ ਇੱਕ ਰੋਮਾਂਚਕ, ਸ਼ਰਾਰਤੀ ਨੌਜਵਾਨ, ਐੱਨ.ਸੀ.ਸੀ. ਕੈਡਿਟ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਉਸਨੂੰ ਇੱਕ ਹਾਸਰਸ ਅਭਿਨੇਤਾ ਵਜੋਂ ਮਾਨਤਾ ਮਿਲੀ ਸੀ। ਗੋਵਿੰਦਾ ਨੇ ਕਈ ਵਪਾਰਕ ਸਫਲ ਕਾਮੇਡੀ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚ ਆਖੇਂ (1993), ਰਾਜਾ ਬਾਬੂ (1994), ਕੁਲੀ ਨੰਬਰ 1 (1995), ਅੰਦੋਲਨ (1995), ਹੀਰੋ ਨੰਬਰ 1 (1997), ਦੀਵਾਨਾ ਮਸਤਾਨਾ (1997), ਦੁਲਹੇ ਰਾਜਾ (1998), ਬਡੇ ਮੀਆਂ ਚੋਟੇ ਮੀਆਂ (1998), ਅਨਾੜੀ ਨੰਬਰ 1 (1999) ਅਤੇ ਜੋਡੀ ਨੰਬਰ 1 (2001) ਸ਼ਾਮਲ ਹਨ। ਉਸ ਨੂੰ ਹਸੀਨਾ ਮਾਨ ਜਾਏਗੀ ਲਈ ਫਿਲਮਫੇਅਰ ਦਾ ਸਰਬੋਤਮ ਕਾਮੇਡੀਅਨ ਪੁਰਸਕਾਰ ਅਤੇ ਸਾਜਨ ਚਲੇ ਸਸੁਰਾਲ ਲਈ ਫਿਲਮਫੇਅਰ ਵਿਸ਼ੇਸ਼ ਪੁਰਸਕਾਰ ਮਿਲਿਆ। ਉਸਨੇ ਹਦ ਕਰ ਦੀ ਆਪਨੇ (2000) ਵਿੱਚ ਰਾਜੂ ਅਤੇ ਉਸਦੀ ਮਾਂ, ਪਿਤਾ, ਭੈਣ, ਦਾਦੀ ਅਤੇ ਦਾਦਾ ਦੀਆਂ ਛੇ ਭੂਮਿਕਾਵਾਂ ਨਿਭਾਈਆਂ। 2000 ਦੇ ਦਹਾਕੇ ਵਿੱਚ ਕਈ ਅਸਫਲ ਫਿਲਮਾਂ ਦੀ ਲੜੀ ਤੋਂ ਬਾਅਦ, ਉਸਦੀਆਂ ਬਾਅਦ ਦੀਆਂ ਵਪਾਰਕ ਸਫਲਤਾਵਾਂ ਵਿੱਚ ਭਾਗਮ ਭਾਗ (2006) ਅਤੇ ਪਾਰਟਨਰ ਆਇਆ। 2015 ਵਿੱਚ ਗੋਵਿੰਦਾ ਜ਼ੀ ਟੀਵੀ ਦੇ ਡਾਂਸ-ਕੰਟੈਸਟੈਂਟ ਪ੍ਰੋਗਰਾਮ, ਡਾਂਸ ਇੰਡੀਆ ਡਾਂਸ ਸੁਪਰ ਮੋਮ ਸੀਜ਼ਨ 2 ਵਿੱਚ ਜੱਜ ਬਣਿਆ।[5][6][7] ਸ਼ੋਅ ਨੂੰ ਕਿਸੇ ਵੀ ਰਿਐਲਿਟੀ-ਸ਼ੋਅ ਉਦਘਾਟਨੀ ਐਪੀਸੋਡ ਦੀ ਸਭ ਤੋਂ ਵੱਧ ਟੀਆਰਪੀ ਮਿਲੀ।[8] ਗੋਵਿੰਦਾ (ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ), 2004 ਵਿੱਚ 14 ਵੀਂ ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ, ਭਾਰਤ ਦੇ ਮੁੰਬਈ ਉੱਤਰੀ ਹਲਕੇ ਲਈ ਸੰਸਦ ਦਾ ਸੱਤਵਾਂ ਮੈਂਬਰ ਚੁਣਿਆ ਗਿਆ,[9] ਜਿਸ ਨੇ ਭਾਰਤੀ ਜਨਤਾ ਪਾਰਟੀ ਦੇ ਰਾਮ ਨਾਈਕ ਨੂੰ ਹਰਾਇਆ। ਹਵਾਲੇ
|
Portal di Ensiklopedia Dunia