ਗੋਵਿੰਦ ਪਾਨਸਰੇਗੋਵਿੰਦ ਪਨਸਾਰੇ (26 ਨਵੰਬਰ 1933 - 20 ਫਰਵਰੀ 2015) ਇੱਕ ਭਾਰਤੀ ਮਾਰਕਸਵਾਦੀ ਆਗੂ, ਸਮਾਜ ਸੁਧਾਰਕ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦਾ ਕਾਰਕੁਨ ਸੀ। ਉਹ 1984 ਵਿੱਚ ਮਰਾਠੀ-ਭਾਸ਼ਾ ਵਿੱਚ ਲਿਖੀ ਸ਼ਿਵਾ ਜੀ ਮਰਾਠਾ ਦੀ ਜੀਵਨੀ, ਸ਼ਿਵਾ ਜੀ ਕੋਣ ਹੋਤਾ? (शिवाजी कोण होता?) ਲਈ ਜਾਣਿਆ ਜਾਂਦਾ ਹੈ। ਸ਼ੁਰੂਆਤੀ ਜ਼ਿੰਦਗੀ ਦਾਗੋਵਿੰਦ ਪਨਸਾਰੇ ਦਾ ਜਨਮ ਮਹਾਰਾਸ਼ਟਰ ਦੇ ਸ਼੍ਰੀਰਾਮਪੁਰ ਤਾਲੁਕਾ, ਅਹਿਮਦਨਗਰ ਜ਼ਿਲ੍ਹੇ ਵਿੱਚ ਕੋਲਹਾਰ ਨਾਮ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 26 ਨਵੰਬਰ 1933 ਨੂੰ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ . ਉਸ ਨੇ ਰਾਜਾਰਾਮ ਕਾਲਜ, ਕੋਲਹਾਪੁਰ ਤੋਂ ਆਪਣੀ ਬੀਏ (ਆਨਰਜ਼) ਅਤੇ ਐਲਐਲਬੀ ਪੂਰੀ ਕੀਤੀ। ਉਸ ਨੇ ਕੁਝ ਸਮਾਂ ਇੱਕ ਅਖਬਾਰ ਵਿਕਰੇਤਾ ਅਤੇ ਨਗਰਪਾਲਿਕਾ ਵਿੱਚ ਇੱਕ ਚਪੜਾਸੀ ਦੇ ਤੌਰ 'ਤੇ ਕੰਮ ਕੀਤਾ। ਉਹ ਨਗਰਪਾਲਿਕਾ ਸਕੂਲ ਬੋਰਡ ਵਿੱਚ ਇੱਕ ਪ੍ਰਾਇਮਰੀ ਅਧਿਆਪਕ ਵੀ ਰਿਹਾ। ਉਸਨੇ 1964 ਵਿੱਚ ਇੱਕ ਵਕੀਲ ਦੇ ਤੌਰ 'ਤੇ ਉਸ ਨੇ ਪ੍ਰੈਕਟਿਸ ਸ਼ੁਰੂ ਕੀਤੀ। ਉਸ ਨੇ ਕਈ ਸਾਲ ਕੋਲਹਾਪੁਰ ਵਕੀਲ 'ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਕੀਤੀ।[1] ਮੌਤ16 ਫਰਵਰੀ 2015 ਨੂੰ ਕੋਲਹਾਪੁਰ ਵਿੱਚ ਕੁੱਝ ਅਗਿਆਤ ਲੋਕਾਂ ਨੇ ਗੋਵਿੰਦ ਪਾਨਸਰੇ ਅਤੇ ਉਹਨਾਂ ਦੀ ਪਤਨੀ ਉੱਤੇ ਕੋਲਹਾਪੁਰ ਵਿੱਚ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ ਸੀ ਜਦੋਂ ਉਹ ਦੋਨੋਂ ਸਵੇਰੇ ਟਹਿਲਣ ਜਾ ਰਹੇ ਸਨ। ਗੰਭੀਰ ਹਾਲਤ ਵਿੱਚ ਉਹਨਾਂ ਨੂੰ ਏਅਰ ਐਂਬੂਲੇਂਸ ਰਾਹੀਂ ਮੁੰਬਈ ਲਿਆਕੇ ਬਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਹਵਾਲੇ
|
Portal di Ensiklopedia Dunia