ਗੋਸੌਨਿਕ ਗੀਤ
ਗੋਸੌਨਿਕ ਗੀਤ (ਮੈਥਿਲੀ ਗੋਸੌਨਿਕ ਗੀਤ) ਮਿਥਿਲਾ ਖੇਤਰ ਵਿੱਚ ਮੈਥਿਲੀਆਂ ਦੁਆਰਾ ਗਾਏ ਗਏ ਭਗਤੀ ਲੋਕ ਗੀਤ ਹਨ ਜਿਸ ਰਾਹੀਂ ਉਹ ਆਪਣੀ ਕੁਲ ਦੇਵੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।[1][2] ਮਿਥਿਲਾ ਖੇਤਰ ਉੱਤਰੀ ਭਾਰਤ ਅਤੇ ਨੇਪਾਲ ਦਾ ਕੁਝ ਖੇਤਰ ਹੈ। ਇਹ ਮੁੰਦਨਾ, ਉਪਨਯਾਨ ਅਤੇ ਵਿਆਹ ਆਦਿ ਦੇ ਸ਼ੁਭ ਮੌਕਿਆਂ ਦੌਰਾਨ ਮੈਥਿਲ ਦੇ ਗੋਸੌਨਿਕ ਘਰ ਵਿੱਚ ਗਾਏ ਜਾਂਦੇ ਹਨ। ਵਿਦਿਆਪਤੀ ਪ੍ਰਸਿੱਧ ਮੈਥਿਲੀ ਕਵੀਆਂ ਵਿੱਚੋਂ ਇੱਕ ਸੀ ਜਿਸ ਨੂੰ ਪ੍ਰਸਿੱਧ ਗੋਸੌਨਿਕ ਗੀਤ "ਜੈ ਜੈ ਭੈਰਵੀ" ਦੀ ਰਚਨਾ ਅਤੇ ਗਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਮੈਥਿਲੀ ਲੋਕ ਆਪਣੇ ਮੁੱਖ ਸਮਾਗਮਾਂ ਦੇ ਮੌਕੇ 'ਤੇ ਗੋਸੌਨਿਕ ਗੀਤਾਂ ਨੂੰ ਗਾਉਂਦੇ ਹਨ। ਇਹ ਗੀਤ ਜ਼ਿਆਦਾਤਰ ਗੋਸੌਨਿਕ ਘਰਾਂ ਵਿੱਚ ਗਾਏ ਜਾਂਦੇ ਹਨ। 'ਜੈ ਜੈ ਭੈਰਵੀ' ਮੈਥਿਲੀਆਂ ਦਾ ਪ੍ਰਸਿੱਧ ਗੀਤ ਹੈ। ਵੇਰਵਾਮਿਥਿਲਾ ਖੇਤਰ ਵਿੱਚ, ਮੁੰਡਾਨਾ ਅਤੇ ਉਪਨਯਨ ਆਦਿ ਵਰਗੇ ਮੈਥਿਲਾਂ ਦੀਆਂ ਸੰਸਕਾਰ ਰਸਮਾਂ ਗੋਸੌਨਿਕ ਗੀਤਾਂ ਨਾਲ ਸ਼ੁਰੂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਉਹ ਇਹਨਾਂ ਗੀਤਾਂ ਨੂੰ ਹੀ ਗਾਉਂਦੇ ਹਨ ਫਿਰ ਆਪਣੀਆਂ ਰਸਮਾਂ ਸ਼ੂਰੁ ਕਰਦੇ ਹਨ। ਇਹ ਗੀਤ ਬਹੁਗਿਣਤੀ ਵਿੱਚ ਮਿਲਦੇ ਹਨ। ਆਪਣੇ ਘਰਾਂ ਅਤੇ ਪਰਿਵਾਰਾਂ ਵਿੱਚ ਕੁਝ ਸ਼ੁਭ ਰਸਮਾਂ ਦੇ ਦਿਨਾਂ ਦੌਰਾਨ ਮੈਥਿਲੀ ਔਰਤਾਂ ਦੁਆਰਾ ਗਾਏ ਗਏ ਬਹੁਤ ਸਾਰੇ ਗੋਸੌਨਿਕ ਗੀਤ ਹਨ। ਮੈਥਿਲੀ ਕਵੀ ਵਿੱਦਿਆਪਤੀ ਨੇ "ਜੈ ਜੈ ਭੈਰਵੀ" ਸਿਰਲੇਖ ਨਾਲ ਇੱਕ ਬਹੁਤ ਹੀ ਪ੍ਰਸਿੱਧ ਗੋਸੌਨਿਕ ਗੀਤ ਦੀ ਰਚਨਾ ਕੀਤੀ। ਵਿੱਦਿਆਪਤੀ ਇੱਕ ਮੈਥਿਲੀ ਕਵੀ ਅਤੇ ਸੰਸਕ੍ਰਿਤ ਦਾ ਲੇਖਕ ਸੀ। ਇਸ ਖੇਤਰ ਵਿੱਚ ਕੁਝ ਸੱਭਿਆਚਾਰਕ ਸਮਾਰੋਹਾਂ ਅਤੇ ਪ੍ਰੋਗਰਾਮਾਂ ਦੌਰਾਨ ਗਾਇਆ ਜਾਂਦਾ ਹੈ। ਵਿਦਿਆਵਤੀ ਦਾ ਜਨਮ ਭਾਰਤ ਵਿੱਤ ਸਥਿਤ ਮੈਥਿਲੀ ਇਲਾਕੇ ਵਿੱਚ ਹੀ ਹੋਇਆ ਸੀ। ਉਸਦਾ ਜਨਮ ਬਿਸਪੀ ਪਿੰਡ ਵਿੱਚ ਹੋਇਆ ਸੀ। ਹਵਾਲੇ
|
Portal di Ensiklopedia Dunia