ਗੌਰਿਕਾ ਸਿੰਘ
ਗੌਰਿਕਾ ਸਿੰਘ ਇੱਕ ਨੇਪਾਲੀ ਤੈਰਾਕ ਹੈ। ਗੌਰਿਕਾ ਨੇ ਛੋਟੀ ਉਮਰ ਵਿੱਚ ਹੀ ਸਵੀਮਿੰਗ ਕੈਰੀਅਰ ਬਣਾਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਰਾਸ਼ਟਰੀ ਰਿਕਾਰਡ ਬਣਾਏ।[2] ਇਸਨੇ 2016 ਏਸ਼ੀਆਈ ਖੇਡਾਂ ਵਿੱਚ ਇੱਕ ਚਾਂਦੀ ਤਮਗਾ ਅਤੇ ਤਿੰਨ ਤਾਂਬੇ ਦੇ ਤਮਗੇ ਜਿੱਤੇ।[3][4][5] ਨਿੱਜੀ ਜੀਵਨਗੌਰਿਕਾ ਸਿੰਘ ਦਾ ਜਨਮ 26 ਨਵੰਬਰ, 2002 ਵਿੱਚ ਹੋਇਆ। ਗੌਰਿਕਾ ਲੰਦਨ ਵਿੱਚ ਰਹਿੰਦੀ ਹੈ ਅਤੇ ਇੱਥੇ ਹੀ ਇਸਨੇ ਕਾਪਥੈਲ ਸਵੀਮਿੰਗ ਕੱਲਬ ਵਿੱਚ ਰਹਿਸ ਗੋਰਮਲੇ ਅਤੇ ਕ੍ਰਿਸਟੀਨਾ ਗ੍ਰੀਨ ਕੋਚਾਂ ਤੋਂ ਸਵੀਮਿੰਗ ਦੀ ਟ੍ਰੇਨਿੰਗ ਲਈ ਹੈ ਜੋ ਸੰਸਾਰਿਕ ਪੱਧਰ ਦੇ ਤੈਰਾਕ ਹਨ। ਗੌਰਿਕਾ ਇਸ ਸਮੇਂ "ਸ਼ਾਂਤੀ ਐਜੂਕੇਸ਼ਨ ਇਨਿਸ਼ਿਏਟਿਵ ਨੈਪਾਲ" (ਐਸਈਆਈਐਨ) ਦੀ ਪ੍ਰਤਿਨਿਧ ਹੈ। ਗੌਰਿਕਾ ਦੇ ਪਿਤਾ, ਪਾਰਸ ਸਿੰਘ ਹਨ। ਸਿੰਘ ਨੇ ਹੈਬਰਡੈਸ਼ਰਜ਼ ਅਸਕੇਜ਼ ਸਕੂਲ ਫ਼ਾਰ ਗਰਲਜ਼ ਅਤੇ ਬੇਲਮੌਂਟ ਮਿੱਲ ਹਿੱਲ ਪ੍ਰੈਪਰੇਟਰੀ ਸਕੂਲ ਵਿੱਚ ਪੜ੍ਹਾਈ ਕੀਤੀ।[6] ਸਿੰਘ ਇਸ ਸਮੇਂ ਟਫਟਸ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹੈ।[7] ਸਮਰ ਓਲੰਪਿਕਸ 2016ਗੌਰਿਕਾ ਦੀ ਉਮਰ 13 ਸਾਲ ਅਤੇ 255 ਦਿਨਾਂ ਦੀ ਹੈ ਜੋ ਰੀਉ ਓਲਪਿੰਕ 2016 ਵਿੱਚ ਖੇਡਣ ਵਾਲੀ ਸਭ ਘੱਟ ਉਮਰ ਦੀ ਐਥਲੀਟ ਸੀ। ਸਿੰਘ ਨੇ ਹੀਟ 1 ਵਿੱਚ 1:08:45 ਸਮੇਂ ਵਿੱਚ "100 ਮੀਟਰ ਦੀ ਬੈਕਸਟ੍ਰੋਕ" ਦੀ ਵਾਰੀ ਪੂਰੀ ਕੀਤੀ ਪਰ ਇਹ ਸੈਮੀਫ਼ਾਈਨਲ ਲਈ ਚੁਣੀ ਨਹੀਂ ਗਈ। 31 ਤਾਰੀਖ਼ ਨੂੰ ਗੌਰਿਕਾ ਦੀ ਖੇਡ ਖ਼ਤਮ ਹੋ ਗਈ।[8] ਸਮਰ ਓਲੰਪਿਕ 202018 ਸਾਲ 8 ਮਹੀਨੇ 2 ਦਿਨ ਦੀ ਉਮਰ ਵਿੱਚ, ਸਿੰਘ ਨੇ 2020 ਟੋਕੀਓ ਓਲੰਪਿਕ ਵਿੱਚ ਹਿੱਸਾ ਲਿਆ। ਉਸ ਨੇ 1:00:11 ਦੇ ਸਮੇਂ ਵਿੱਚ 100 ਮੀਟਰ ਫ੍ਰੀਸਟਾਈਲ ਵਿੱਚੋਂ ਹੀਟ 1 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਸਿੰਘ ਰਾਸ਼ਟਰੀ ਰਿਕਾਰਡ ਬਣਾਉਣ ਵਿੱਚ ਕਾਮਯਾਬ ਰਹੇ ਪਰ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਸਿੰਘ 50ਵੇਂ ਸਥਾਨ 'ਤੇ ਰਹੀ।[9] ਪ੍ਰਾਪਤੀਆਂਹਵਾਲੇ
ਬਾਹਰੀ ਲਿੰਕ |
Portal di Ensiklopedia Dunia