ਗੌਹਰ ਖ਼ਾਨ
ਗੌਹਰ ਖ਼ਾਨ ਇੱਕ ਭਾਰਤੀ ਮਾਡਲ[1], ਬਾਲੀਵੁੱਡ ਫਿਲਮਾਂ ਅਤੇ ਟੀ.ਵੀ ਸੀਰੀਅਲ ਅਭਿਨੇਤਰੀ ਹੈ।[1] ਉਹ ਭਾਰਤੀ ਰਿਅਲਿਟੀ ਸ਼ੋਅ ਬਿੱਗ-ਬਾਸ ਦੀ ਜੇਤੂ ਹੈ। ਮਾਡਲਿੰਗ ਕੈਰੀਅਰ ਤੋਂ ਬਾਅਦ ਉਸਨੇੇ ਰਾਕੇਟ ਸਿੰਘ: ਸੇਲਜ਼ਮੈਨ ਆਫ ਦਿ ਇਅਰ (2009) ਰਾਹੀਂ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ। ਫਿਰ ਉਸਨੇ ਗੇਮ (2011), ਇਸ਼ਕਜ਼ਾਦੇ (2012), ਫੀਵਰ (2016), ਬਦਰੀਨਾਥ ਕੀ ਦੁਲਹਨੀਆ (2017) ਅਤੇ ਬੇਗਮ ਜਾਨ (2017) ਫਿਲਮਾਂ ਵਿੱਚ ਕੰਮ ਕੀਤਾ।[2][3][4] ਉਸ ਨੇ "ਨਾ ਪੇਰੇ ਕੰਚਨ ਮਾਲਾ" (ਸ਼ੰਕਰ ਦਾਦਾ ਐਮ.ਬੀ.ਬੀ.ਐਸ, 2004), "ਨਸ਼ਾ ਨਸ਼ਾ" (ਆੱਨ: ਮੈਨ ਐਟ ਵਰਕ, 2004), "ਪਰਦਾ ਪਰਦਾ" (ਵਨਸ ਅਪੋਨ ਏ ਟਾਈਮ ਇਨ ਮੁੰਬਈ, 2010), ਸਮੇਤ "ਝੱਲਾ ਵੱਲਾ" ਅਤੇ "ਛੋਕਰਾ ਜਵਾਨ" (ਇਸ਼ਕਜ਼ਾਦੇ, 2012) ਗਾਣਿਆਂ ਵਿੱਚ ਵੀ ਕੰਮ ਕੀਤਾ। 2013 ਵਿੱਚ, ਉਸ ਨੇ ਅਤੇ ਕਲਰਸ ਟੀਵੀ 'ਤੇ ਰਿਐਲਿਟੀ ਸ਼ੋਅ 'ਬਿੱਗ ਬੌਸ 7' ਵਿੱਚ ਹਿੱਸਾ ਲਿਆ ਅਤੇ ਉਸ ਦੀ ਵਿਜੇਤਾ ਬਣੀ। ਬਾਲੀਵੁੱਡ ਦੇ ਮਿਊਜ਼ੀਕਲ "ਜ਼ੰਗੂਰਾ" 'ਚ ਉਸ ਨੇ ਭੂਮਿਕਾ ਨਿਭਾਈ। ਮੁੱਢਲਾ ਜੀਵਨਗੌਹਰ ਖਾਨ ਦਾ ਜਨਮ 23 ਅਗਸਤ, 1983 ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ।[5] ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਪੁਣੇ ਦੇ ਮਾਉਂਟ ਕਾਰਮੇਲ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ। ਖਾਨ ਆਪਣੇ ਪਰਿਵਾਰ ਵਿੱਚ ਪੰਜ ਭੈਣਾਂ-ਭਰਾਵਾਂ ਵਿੱਚੋਂ ਇੱਕ ਹੈ। ਉਹ ਪੰਜ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ ਅਤੇ ਅਭਿਨੇਤਰੀ ਨਿਗਾਰ ਖਾਨ ਦੀ ਭੈਣ ਹੈ।[6] ਕੈਰੀਅਰ![]() ਖਾਨ ਨੇ ਮਨੀਸ਼ ਮਲਹੋਤਰਾ, ਰਿਤੂ ਕੁਮਾਰ, ਪਾਇਲ ਜੈਨ ਅਤੇ ਨੀਟਾ ਲੁੱਲਾ ਲਈ ਮਾਡਲਿੰਗ ਕੀਤੀ ਹੈ। ਉਸ ਨੇ ਕਈ ਟੈਲੀਵਿਜ਼ਨ ਮਸ਼ਹੂਰੀਆਂ ਜਿਵੇਂ ਕਿ ਫੋਰਡ ਆਈਕਾਨ, ਬਜਾਜ ਆਟੋ, ਓਪਲ ਕਾਰ ਅਤੇ ਤਨਿਸ਼ਕ ਗਹਿਣਿਆਂ ਵਿੱਚ ਵੀ ਕੰਮ ਕੀਤਾ ਹੈ। 2002 ਵਿੱਚ, 18 ਸਾਲ ਦੀ ਉਮਰ 'ਚ, ਉਸ ਨੇ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ ਜਿੱਥੇ ਉਹ ਚੌਥੇ ਨੰਬਰ 'ਤੇ ਰਹੀ ਅਤੇ ਮਿਸ ਪ੍ਰਤਿਭਾਵਾਨ ਖ਼ਿਤਾਬ ਜਿੱਤਿਆ।[7] ਉਸ ਸਾਲ ਬਾਅਦ ਵਿੱਚ, ਉਸ ਨੇ ਮਿਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[8] ਖਾਨ ਫ਼ਿਲਮ ਮਿਸ ਇੰਡੀਆ: ਦਿ ਮਿਸਟਰੀ ਵਿੱਚ ਇੱਕ ਮਾਡਲ ਭਾਗੀਦਾਰ ਦੇ ਰੂਪ ਵਿੱਚ ਛੋਟੀ ਭੂਮਿਕਾ ਵਿੱਚ ਦਿਖਾਈ ਦਿੱਤੀ। ਉਹ ਕੁਝ ਮਿਊਜ਼ਿਕ ਵੀਡਿਓਜ਼ ਵਿੱਚ ਵੀ ਦਿਖਾਈ ਦਿੱਤੀ ਜਿਨ੍ਹਾਂ ਵਿੱਚੋਂ ਬਾਂਬੇ ਵਾਈਕਿੰਗਜ਼ ਦੁਆਰਾ "ਹਵਾ ਮੇਂ ਉਡਤੀ ਜਾਏ" ਬਹੁਤ ਮਸ਼ਹੂਰ ਹੋਏ। ਉਸ ਨੇ ਜ਼ੂਮ ਟੈਲੀਵਿਜ਼ਨ 'ਤੇ ਫਿਲਮ ਗੌਸੀਪ ਸ਼ੋਅ ਪੰਨਾ 3 ਵਿੱਚ ਕੰਮ ਕੀਤਾ। 2009 ਵਿੱਚ, ਉਸ ਨੇ ਸੈਲੀਬ੍ਰਿਟੀ ਡਾਂਸ ਸ਼ੋਅ, "ਝਲਕ ਦਿਖਲਾ ਜਾ" (ਸੀਜ਼ਨ 3) ਵਿੱਚ ਹਿੱਸਾ ਲਿਆ ਜਿੱਥੇ ਉਹ ਸ਼ੋਅ ਦੀ ਪਹਿਲੀ ਰਨਰ ਅਪ ਰਹੀ।[9] ਉਸ ਨੇ 2009 ਵਿੱਚ ਯਸ਼ ਰਾਜ ਫਿਲਮਜ਼ ਦੇ ਨਿਰਮਾਣ ਰਾਕੇਟ ਸਿੰਘ: ਸੇਲਜ਼ਮੈਨ ਆਫ਼ ਦ ਈਅਰ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਅਨੁਪਮਾ ਚੋਪੜਾ ਨੇ ਕਿਹਾ, "ਗੌਹਰ ਫੈਸ਼ਨੇਬਲ, ਅਭਿਲਾਸ਼ਾਵਾਦੀ ਅਤੇ ਸਮਾਰਟ ਰਿਸੈਪਸ਼ਨਿਸਟ ਸੀ, ਉਹ ਫ਼ਿਲਮ ਵਿੱਚ ਕੋਇਨਾ ਦੀ ਤਰ੍ਹਾਂ ਉਤੇਜਨਾ ਨਾਲ ਭਰੀ ਹੋਈ ਸੀ ਅਤੇ ਇਹ ਉਸ ਦੀ ਯਾਦਗਾਰੀ ਭੂਮਿਕਾ ਸੀ।"[10] ਐਕਸ਼ਨ ਥ੍ਰਿਲਰ ਗੇਮ (2011) ਵਿੱਚ ਖਾਨ ਸਪਸ਼ਟ ਅਤੇ ਬਾਗ਼ੀ ਸਮਰਾ ਸ਼ਰਾਫ ਵਜੋਂ ਨਜ਼ਰ ਆਈ। ਐਨ.ਡੀ.ਟੀ.ਵੀ ਨੇ ਕਿਹਾ ਕਿ "ਗੌਹਰ ਬਤੌਰ ਵਫ਼ਾਦਾਰ ਸਕੱਤਰ ਸਮਰਾ ਦੇ ਰੂਪ ਵਿੱਚ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਹੈ।"[11] ਖਾਨ ਨੇ 2012 ਦੇ ਰੋਮਾਂਟਿਕ ਨਾਟਕ ਇਸ਼ਕਜ਼ਾਦੇ ਵਿੱਚ ਚੰਦ ਬੀਬੀ ਦਾ ਕਿਰਦਾਰ ਨਿਭਾਇਆ ਸੀ, ਜਿਸ ਵਿੱਚ ਉਸ ਨੇ ਦੋ ਆਈਟਮ ਨੰਬਰ "ਝੱਲਾ ਵੱਲਾ" ਅਤੇ "ਛੋਕਰਾ ਜਵਾਨ" ਵੀ ਕੀਤੇ ਸਨ। ਜ਼ੀ ਨਿਊਜ਼ ਦੀ ਸ਼ੋਮਨੀ ਸੇਨ ਨੇ ਦੱਸਿਆ ਕਿ, "ਗੌਹਰ ਇੱਕ ਦਿਆਲੂ ਦਿਲ ਦੀ ਵੇਸਵਾ ਚੰਦ ਦੇ ਰੂਪ ਵਿੱਚ ਦੋ ਗਾਣਿਆਂ ਵਿੱਚ ਦਿਖੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਉਸ ਨੂੰ ਫ਼ਿਲਮ ਵਿੱਚ ਬਹੁਤ ਘੱਟ ਦਿਖਾਇਆ ਗਿਆ।" 2013 ਵਿੱਚ, ਖਾਨ ਕਲਰਸ ਟੀਵੀ ਦੇ ਮਸ਼ਹੂਰ ਸ਼ੋਅ ਬਿੱਗ ਬੌਸ, ਰਿਐਲਿਟੀ ਟੀ.ਵੀ ਸ਼ੋਅ ਬਿੱਗ ਬ੍ਰਦਰ ਦੇ ਭਾਰਤੀ ਸੰਸਕਰਣ ਵਿੱਚ ਇੱਕ ਮਸ਼ਹੂਰ ਪ੍ਰਤੀਭਾਗੀ ਬਣੀ।[12] ਨਿੱਜੀ ਜੀਵਨਖਾਨ ਦਾ ਨਿਰਦੇਸ਼ਕ ਸਾਜਿਦ ਖਾਨ ਨਾਲ 2003 ਵਿੱਚ ਰਿਸ਼ਤਾ ਬਣਿਆ, ਪਰ ਇਹ ਰਿਸ਼ਤਾ ਬਹੁਤਾ ਚਿਰ ਨਹੀਂ ਟਿਕ ਸਕਿਆ।[13] ਉਸ ਸਮੇਂ ਖਾਨ 2013 ਵਿੱਚ ਬਿੱਗ ਬੌਸ ਦੇ ਅਭਿਨੇਤਾ ਅਤੇ ਸਹਿਯੋਗੀ ਮੁਕਾਬਲੇਬਾਜ਼ ਕੁਸ਼ਲ ਟੰਡਨ ਨਾਲ ਰਿਸ਼ਤੇ ਵਿੱਚ ਸਨ, ਪਰ ਬਾਅਦ ਵਿੱਚ ਉਹ ਵੱਖ ਹੋ ਗਏ।[14] ਸਰੋਤ ਉਸ ਦੇ ਜਨਮ ਸਾਲ ਦੇ ਬਾਰੇ ਵਿੱਚ ਵਿਵਾਦ ਕਰਦੇ ਹਨ, ਸਾਲ ਨੂੰ 1983 ਜਾਂ 1980 ਦੇ ਰੂਪ ਵਿੱਚ ਸੂਚੀਬੱਧ ਕਰਦੇ ਹਨ।[15] or 1980.[1] ਫ਼ਿਲਮੋਗ੍ਰਾਫੀ
ਟੈਲੀਵਿਜ਼ਨ
ਹਵਾਲੇ
|
Portal di Ensiklopedia Dunia