ਗ੍ਰੈਹਮ ਸਟੇਨਜ਼
ਡਾ. ਗ੍ਰੈਮ ਸਟੂਅਟ ਸਟੇਨਜ਼ (1941 – 22 ਜਨਵਰੀ 1999) ਆਸਟ੍ਰੇਲੀਆ ਤੋਂ ਇੱਕ ਇਸਾਈ ਮਿਸ਼ਨਰੀ ਸੀ, ਉਸਨੂੰ ਅਤੇ ਉਸ ਦੇ 10 ਸਾਲ ਅਤੇ 6 ਸਾਲ ਦੇ ਪੁੱਤਰਾਂ, ਕ੍ਰਮਵਾਰ ਫ਼ਿਲਿਪ ਅਤੇ ਟਿਮੋਥੀ ਨੂੰ ਇੱਕ ਟੋਲੇ ਨੇ ਉਸ ਸਮੇਂ ਜਿੰਦਾ ਜਲ਼ਾ ਦਿੱਤਾ ਜਦ ਉਹ ਤਿੰਨੋਂ ਆਪਣੀ ਗੱਡੀ ਵਿੱਚ ਸੁੱਤੇ ਪਏ ਸਨ। ਇਹ ਘਟਨਾ ਉੜੀਸਾ, ਭਾਰਤ ਦੇ ਕਿਉਂਝਰ ਜ਼ਿਲ੍ਹੇ ਵਿੱਚ ਪੈਂਦੇ ਇੱਕ ਪਿੰਡ ਮਨੋਹਰਪੁਰ ਵਿੱਚ 22 ਜਨਵਰੀ 1999 ਨੂੰ ਵਾਪਰੀ ਸੀ। 2003 ਵਿੱਚ ਬਜਰੰਗ ਦਲ ਕਾਰਕੁਨ, ਦਾਰਾ ਸਿੰਘ, ਉਸ ਗਰੋਹ ਦੀ ਅਗਵਾਈ ਦਾ ਦੋਸ਼ੀ ਪਾਇਆ ਗਿਆ ਸੀ ਜਿਸਨੇ ਉੱਪਰੋਕਤ ਕਾਰਾ ਕੀਤਾ ਸੀ। ਅਦਾਲਤ ਨੇ ਦਾਰਾ ਸਿੰਘ ਨੂੰ ਉਮਰਕੈਦ ਦੀ ਸਜ਼ਾ ਦਿੱਤੀ।[1] ਡਾ. ਗ੍ਰਾਹਮ ਸਟੇਨਜ਼ 1965 ਤੋਂ ਉੜੀਸਾ ਦੇ ਕਬਾਇਲੀ ਇਲਾਕਿਆਂ ਦੇ ਗਰੀਬਾਂ ਖਾਸਕਰ ਕੋਹੜ ਦੇ ਮਰੀਜ਼ਾਂ ਲਈ ਕੰਮ ਕਰ ਰਿਹਾ ਸੀ। ਕਬਾਇਲੀ ਲੋਕ ਉਸ ਦੀ ਨੇਕੀ ਕਰ ਕੇ ਕਈ ਲੋਕ ਇਸਾਈਅਤ ਵੱਲ ਵੀ ਆਕਰਸ਼ਤ ਹੋ ਰਹੇ ਸਨ। ਇਸ ਗੱਲ ਤੋਂ ਕੁਝ ਹਿੰਦੂ ਕੱਟੜਵਾਦੀ ਉਸ ਨਾਲ ਖਫ਼ਾ ਸਨ। ਉਹਨਾਂ ਕੱਟੜਵਾਦੀ ਕਾਰਕੁਨਾਂ ਨੇ ਸਟੇਨਜ਼ ਤੇ ਇਲਜਾਮ ਲਾਇਆ ਕਿ ਉਹ ਉਹ ਕਬਾਇਲੀ ਲੋਕਾਂ ਨੂੰ ਜ਼ਬਰਦਸਤੀ ਈਸਾਈ ਬਣਾ ਰਿਹਾ ਸੀ। ਗ੍ਰਾਹਮ ਸਟੇਨਜ਼ ਦੀ ਵਿਧਵਾ, ਸ਼੍ਰੀਮਤੀ ਗਲੈਡੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ।[2][3] ਸ਼੍ਰੀਮਤੀ ਗਲੈਡੀ ਨੇ ਆਪਣੇ ਪਤੀ ਡਾ. ਗਰ੍ਹੱਮ ਸਟੇਨਜ਼ ਤੋਂ ਮਗਰੋਂ ਉਸ ਦੇ ਮਿਸ਼ਨਰੀ ਕਾਰਜਾਂ ਨੂੰ 2004 ਤੱਕ ਜਾਰੀ ਰੱਖਿਆ। ਉੱਪਰੰਤ ਉਹ ਆਸਟ੍ਰੇਲੀਆ ਪਰਤ ਗਈ। ਉਡੀਸਾ ਦੇ ਕਬਾਇਲੀ ਖੇਤਰ ਵਿੱਚ ਕੋਹੜ ਦੇ ਰੋਗੀਆਂ ਦੀ ਭਲਾਈ ਲਈ ਕੀਤੇ ਕਾਰਜਾਂ ਲਈ ਉਸ ਨੂੰ 2005 ਵਿੱਚ ਪਦਮ ਸ਼੍ਰੀ ਐਵਾਰਡ ਦਿੱਤਾ ਗਿਆ।[4][5]
"ਡਾ. ਗ੍ਰਾਹਮ ਦੁਆਰਾ ਆਰੰਭੇ ਕਾਰਜ ਨੂੰ ਅੱਗੇ ਤੋਰਨ ਲਈ ਅਤੇ ਮੈਨੂੰ ਨੇਕੀ ਦਾ ਰਸਤਾ ਦਿਖਾਉਣ ਲਈ ਪ੍ਰਮਾਤਮਾ ਹਮੇਸ਼ਾ ਮੇਰੇ ਅੰਗ ਸੰਗ ਹੈ। ਮੈਨੂੰ ਆਪਣੇ ਪਤੀ ਅਤੇ ਬੱਚਿਆਂ ਦੇ ਏਨੀ ਬੇਰਹਿਮੀ ਨਾਲ ਮਾਰੇ ਜਾਣ ਤੇ ਕਈ ਵਾਰ ਹੈਰਾਨੀ ਤਾਂ ਹੁੰਦੀ ਹੈ ਪਰ ਮੇਰੇ ਦਿਲ'ਚ ਇਹ ਬਿਲਕੁਲ ਨਹੀਂ ਆਉਂਦਾ ਕਿ ਜਿੰਮੇਵਾਰ ਵਿਅਕਤੀਆਂ ਨੂੰ ਕੋਈ ਸਜ਼ਾ ਦਿੱਤੀ ਜਾਵੇ। ਮੈਨੂੰ ਆਸ ਹੈ ਕਿ ਉਹਨਾਂ ਦੇ ਮਨਾਂ 'ਚ ਜ਼ਰੂਰ ਆਪਣੇ ਕੀਤੇ ਲਈ ਪਛਤਾਵਾ ਹੋਵੇਗਾ ਅਤੇ ਉਹ ਆਪਣੇ ਆਪ ਨੂੰ ਸੁਧਾਰ ਲੈਣਗੇ।" ਹਵਾਲੇ
|
Portal di Ensiklopedia Dunia