ਗੜੀਮਾਈ ਤਿਉਹਾਰ
ਗੜੀਮਾਈ ਤਿਉਹਾਰ ਨੇਪਾਲ ਵਿੱਚ ਮਨਾਇਆ ਜਾਂਦਾ ਇੱਕ ਹਿੰਦੂ ਤਿਉਹਾਰ ਹੈ ਜਿਹੜਾ ਕਿ ਇੱਕ ਮਹੀਨਾ ਲਗਾਤਾਰ ਚਲਦਾ ਹੈ। ਇਸ ਤਿਉਹਾਰ ਵਿੱਚ ਗੜੀਮਾਈ ਨਾਂ ਦੀ ਦੇਵੀ ਨੂੰ ਖੁਸ਼ ਕਰਨ ਲਈ ਮੱਝਾਂ, ਸੂਰਾਂ, ਕਬੂਤਰਾਂ, ਬੱਕਰੀਆਂ, ਮੁਰਗਿਆਂ ਅਤੇ ਚੂਹਿਆਂ ਦੀ ਬਲੀ ਦਿੱਤੀ ਜਾਂਦੀ ਹੈ।[1] ਇਹ ਹਰ ਪੰਜ ਸਾਲ ਬਾਅਦ ਆਉਂਦਾ ਹੈ। ਨੇਪਾਲ ਵਿੱਚ ਇਹ ਬਾਰਾ ਜਿਲ੍ਹੇ ਵਿੱਚ ਬਰੀਆਰਪੁਰ ਦੇ ਗੜੀਮਾਈ ਮੰਦਿਰ ਵਿੱਚ ਮਨਾਇਆ ਜਾਂਦਾ ਹੈ। ਇਹ ਦੱਖਣੀ ਨੇਪਾਲ ਵਿੱਚ, ਨੇਪਾਲ ਦੀ ਰਾਜਧਾਨੀ ਕਠਮੰਡੂ ਤੋਂ 160 ਕਿਲੋਮੀਟਰ ਦੂਰ ਇੰਡੋ-ਨੇਪਾਲ ਸਰਹੱਦ ਤੇ ਸਥਿਤ ਹੈ। ਇਸ ਤਿਉਹਾਰ ਵਿੱਚ ਸੰਸਾਰ ਵਿੱਚ ਜਾਨਵਰਾਂ ਦਾ ਸਭ ਤੋਂ ਵੱਡਾ ਕਤਲਿਆਮ ਕੀਤਾ ਜਾਂਦਾ ਹੈ। ਵਰਣਨਇਸ ਤਿਉਹਾਰ ਵਿੱਚ ਲਗਭਗ 50 ਲੱਖ ਲੋਕ ਭਾਗ ਲੈਂਦੇ ਹਨ। ਇਸ ਵਿੱਚ ਮਧੇਸੀ ਅਤੇ 70% ਲੋਕ ਭਾਰਤ ਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਜਾਂਦੇ ਹਨ[2]। ਇਹ ਮੰਨਿਆ ਜਾਂਦਾ ਹੈ ਕਿ ਗੜੀਮਾਈ ਨੂੰ ਖੁਸ਼ ਕਰਨ ਨਾਲ ਲੋਕਾਂ ਦੇ ਦੁੱਖ ਖਤਮ ਹੋਣਗੇ ਅਤੇ ਖੁਸ਼ਹਾਲੀ ਆਵੇਗੀ।[3][4] 2009 ਵਿੱਚ ਇਹ ਤਿਉਹਾਰ ਨਵੰਬਰ ਦੇ ਪਹਿਲੇ ਹਫਤੇ ਸ਼ੁਰੂ ਹੋਇਆ ਅਤੇ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ (ਮਕਰ ਸਕ੍ਰਾਤੀ ਨੂੰ) ਖਤਮ ਹੋਇਆ। 2009 ਵਿੱਚ ਇਸ ਤਿਉਹਾਰ ਦੇ ਪਹਿਲੇ ਦਿਨ ਲਗਭਗ 20,000 ਮੱਝਾਂ[5] ਦੀ ਬਲੀ ਦਿੱਤੀ ਗਈ। ਇਸ ਪੂਰੇ ਤਿਉਹਾਰ ਵਿੱਚ ਲਗਭਗ 500,000 ਜਾਨਵਰਾਂ ਦੀ ਬਲੀ ਦਿੱਤੀ ਗਈ। ਇਹ ਤਿਉਹਾਰ ਵਿੱਚ 200 ਤੋਂ ਵੱਧ ਵਿਅਕਤੀਆਂ ਨੇ ਬੁੱਚੜਖ਼ਾਨੇ ਵਿੱਚ ਬਲੀ ਦੇਣ ਕੰਮ ਕੀਤਾ[6] । ਵਿਵਾਦਇਸ ਤਿਉਹਾਰ ਨੂੰ ਲੈ ਕੇ ਪਸ਼ੂ ਅਧਿਕਾਰਾਂ ਦੇ ਰੱਖਿਅਕਾਂ ਨੇ ਇਸਦਾ ਵਿਰੋਧ ਕੀਤਾ[7][8]। ਇਸ ਤਿਉਹਾਰ ਨੂੰ ਰੋਕਣ ਲਈ ਬ੍ਰਿਗੇਤ ਬਾਰਦੋ ਅਤੇ ਮੇਨਕਾ ਗਾਂਧੀ ਨੇ ਨੇਪਾਲ ਦੀ ਸਰਕਾਰ ਨੂੰ ਪੱਤਰ ਲਿਖੇ[9][10] । ਪਰ ਸਰਕਾਰ ਨੇ ਕਿਹਾ ਕਿ ਉਹ ਮਧੇਸੀ ਲੋਕਾਂ ਦੀ ਹਜ਼ਾਰਾਂ ਸਾਲ ਪੁਰਾਣੀ ਪਰੰਪਰਾ ਵਿੱਚ ਦਖ਼ਲ ਨਹੀਂ ਦੇਣਗੇ।[3] ਪ੍ਰਤਿਕਰਮਭਾਰਤ ਦੇ ਗ੍ਰਹਿ ਮੰਤਰਾਲਿਆ ਨੇ ਇਹ ਫੈਂਸਲਾ ਲਿਆ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਨੇਪਾਲ ਵਿੱਚ ਕੋਈ ਵੀ ਜਾਨਵਰ ਤਿਉਹਾਰ ਦੇ ਦੌਰਾਨ ਨਹੀਂ ਭੇਜਿਆ ਜਾਵੇਗਾ।[11] ਯੂਨਾਇਡ ਕਿੰਗਡਮ ਦੀ ਅਦਾਕਾਰਾ ਜੋਆਨਾ ਲੁਮਲੇ ਨੇ ਮਧੇਸੀ ਲੀਡਰਾਂ ਨੂੰ ਇਸ ਤਿਉਹਾਰ ਦੌਰਾਨ ਜਾਨਵਰਾਂ ਦਾ ਕਤਲ ਰੋਕਣ ਲਈ ਬੇਨਤੀ ਕੀਤੀ।[12] ਹਵਾਲੇ
|
Portal di Ensiklopedia Dunia