ਗੰਗਾਧਰ ਗੋਪਾਲ ਗਾਡਗਿਲ
ਗੰਗਾਧਰ ਗੋਪਾਲ ਗਾਡਗਿਲ (25 ਅਗਸਤ 1923 - 15 ਸਤੰਬਰ 2008) ਮਹਾਰਾਸ਼ਟਰ, ਭਾਰਤ ਦਾ ਇੱਕ ਮਰਾਠੀ ਲੇਖਕ ਸੀ। ਉਹ 1923 ਵਿੱਚ ਮੁੰਬਈ ਵਿੱਚ ਪੈਦਾ ਹੋਇਆ ਸੀ। ਮੁੰਬਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਸਿਡਨਹੈਮ ਕਾਲਜ ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਵਜੋਂ ਪੜ੍ਹਾਇਆ ਤੇ ਮੁੰਬਈ ਦੇ ਕੁਝ ਹੋਰ ਕਾਲਜਾਂ ਵਿੱਚ ਵੀ ਕੰਮ ਕੀਤਾ। ਉਹ 1964-71 ਤੱਕ ਮਸ਼ਹੂਰ ਨਰਸੀ ਮੋਨਜੀ ਕਾਲਜ ਆਫ਼ ਕਾਮਰਸ ਅਤੇ ਇਕਨਾਮਿਕਸ ਦਾ ਪਹਿਲਾ ਪ੍ਰਿੰਸੀਪਲ ਸੀ। ਗਡਗਿਲ ਨੇ 1988-93 ਤੱਕ ਸਾਹਿਤ ਅਕਾਦਮੀ, ਨਵੀਂ ਦਿੱਲੀ ਦੀ ਜਨਰਲ ਕੌਂਸਲ ਦੇ ਉਪ-ਪ੍ਰਧਾਨ ਅਤੇ ਮੈਂਬਰ ਵਜੋਂ ਸੇਵਾ ਨਿਭਾਈ। ਉਸਨੇ 1983-1999 ਤੱਕ ਮੁੰਬਈ ਮਰਾਠੀ ਸਾਹਿਤ ਸੰਘ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਗਾਡਗਿਲ ਇੱਕ ਵਿਲੱਖਣ ਅਤੇ ਬਹੁਪੱਖੀ ਲੇਖਕ ਸੀ। ਅਰਥ ਸ਼ਾਸਤਰ, ਸਾਹਿਤ, ਜੀਵਨੀ, ਸਾਹਿਤਕ ਆਲੋਚਨਾ ਅਤੇ ਯਾਤਰਾ ਲੇਖਣੀ ਵਿੱਚ ਉਸਦੀ ਪ੍ਰਕਾਸ਼ਤ ਰਚਨਾ ਮਿਲਦੀ ਹੈ। ਕਾਂਗਰਸ ਦੀ ਲਾਇਬ੍ਰੇਰੀ, ਸਾਊਥ ਏਸ਼ੀਅਨ ਲਿਟਰੇਰੀ ਰਿਕਾਰਡਿੰਗਜ਼ ਪ੍ਰੋਜੈਕਟ ਵਿੱਚ ਉਸ ਦੀਆਂ ਛੇ ਕਿਤਾਬਾਂ ਵਿਚੋਂ ਉਸ ਦੇ ਪੜ੍ਹਨ ਦੀਆਂ ਰਿਕਾਰਡਿੰਗਾਂ ਹਨ।[1] ਉਨ੍ਹਾਂ ਨੇ ਉਸ ਦੇ ਸੰਗ੍ਰਹਿ ਲਈ ਉਸ ਦੀਆਂ ਪੈਂਹਠ ਕਿਤਾਬਾਂ ਵੀ ਹਾਸਲ ਕੀਤੀਆਂ ਹਨ। ਸਾਹਿਤਕ ਪ੍ਰਾਪਤੀਆਂਗਡਗਿਲ ਦੀ ਡੂੰਘੀ ਬੁੱਧੀ, ਉਸਦੀ ਬੇਚੈਨੀ ਅਤੇ ਪ੍ਰਯੋਗ ਕਰਨ ਦੀ ਉਸ ਦੀ ਇੱਛਾ ਨੇ ਉਸ ਨੂੰ ਸਾਹਿਤਕ ਅਤੇ ਪ੍ਰਵਚਨਮੂਲਕ, ਬਹੁਤ ਸਾਰੀਆਂ ਵਿਧਾਵਾਂ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ।ਗਾਡਗਿਲ ਨੇ ਨਾਵਲ, ਸਫ਼ਰਨਾਮਾ, ਨਾਟਕ, ਸਾਹਿਤਕ ਅਲੋਚਨਾ, ਬੱਚਿਆਂ ਦੀਆਂ ਕਹਾਣੀਆਂ ਅਤੇ ਵੱਡੀ ਗਿਣਤੀ ਵਿੱਚ ਛੋਟੀਆਂ ਕਹਾਣੀਆਂ ਲਿਖੀਆਂ।[2][3] ਉਸਦੇ ਕੰਮ ਦਾ ਹਿੰਦੀ, ਗੁਜਰਾਤੀ, ਉਰਦੂ, ਕੰਨੜ, ਮਾਲੇਈ ਅਤੇ ਤੁਰਕੀ ਸਮੇਤ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਹਾਲਾਂਕਿ ਉਸਨੇ ਬਹੁਤ ਸਾਰੀਆਂ ਵਿਧਾਵਾਂ ਵਿੱਚ ਲਿਖਿਆ, ਉਹ ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿੱਚ ਮਰਾਠੀ ਲਘੂ ਕਹਾਣੀ ਵਿੱਚ ਕ੍ਰਾਂਤੀ ਲਿਆਉਣ ਲਈ ਅਤੇ ਮਰਾਧੇਕਰ ਵਰਗੇ ਉੱਘੇ ਕਹਾਣੀਆਂ ਦੇ ਨਾਲ, ਨਵਕਥਾ ਜਾਂ ਸਾਹਿਤਕ ਯਥਾਰਥਵਾਦ ਦੀ ਇੱਕ ਨਵੀਂ ਪਰੰਪਰਾ ਜਾਂ ਨਵੀਂ ਮਰਾਠੀ ਲਘੂ ਕਹਾਣੀ ਸਿਰਜਣਾ ਲਈ ਪ੍ਰਸਿੱਧ ਹੈ। ਉਸਦੀਆਂ ਛੋਟੀਆਂ ਕਹਾਣੀਆਂ ਸੂਝਬੂਝ, ਸੰਵੇਦਨਸ਼ੀਲਤਾ ਅਤੇ ਮਨੋਵਿਗਿਆਨਕ ਡੂੰਘਾਈ ਵਾਲੇ ਸਧਾਰਨ ਮੱਧਵਰਗੀ ਮਹਾਰਾਸ਼ਟਰੀਅਨ ਲੋਕਾਂ ਦੇ ਜੀਵਨ ਨੂੰ ਚਿਤਰਦੀਆਂ ਹਨ। ਉਸ ਦੀ ਪਹਿਲੀ ਛੋਟੀ ਕਹਾਣੀ, ਪ੍ਰਿਆ ਅਣੀ ਮੰਝਰ 1941 ਵਿੱਚ ਪ੍ਰਕਾਸ਼ਤ ਹੋਈ ਸੀ। ਆਪਣੀ ਜਿੰਦਗੀ ਦੇ ਅੰਤ ਤੱਕ ਉਸਨੇ 300 ਜਿਆਦਾ ਛੋਟੀਆਂ ਕਹਾਣੀਆਂ ਕਈ ਖੰਡਾਂ ਵਿੱਚ ਪ੍ਰਕਾਸ਼ਤ ਕੀਤੀਆਂ ਸਨ। ਹਵਾਲੇ
|
Portal di Ensiklopedia Dunia