ਗੰਡਗੰਨੇ ਦੇ ਰਸ ਨੂੰ ਕੜਾਹੇ ਵਿਚ ਪਾ ਕੇ, ਅੱਗ ਦੇ ਸੇਕ 'ਤੇ ਪਕਾ ਕੇ ਬਣੇ ਸੀਰੇ ਨੂੰ ਠੰਢਾ ਕਰਨ ਲਈ ਜਿਸ ਲੱਕੜ ਦੇ ਵੱਡੇ ਚੌਰਸ ਜਾਂ ਗੋਲ ਭਾਂਡੇ ਵਿਚ ਪਾਇਆ ਜਾਂਦਾ ਹੈ, ਉਸਨੂੰ ਗੰਡ ਕਹਿੰਦੇ ਹਨ। ਗੰਡ ਵਿਚ ਪਾਏ ਸੀਰੇ ਨੂੰ ਹੀ ਚੰਡਣੀਆਂ ਨਾਲ ਚੰਡ ਕੇ ਗੁੜ, ਸ਼ੱਕਰ ਬਣਾਈ ਜਾਂਦੀ ਹੈ।[1] ਗੰਡ ਆਮ ਤੌਰ 'ਤੇ 3 ਕੁ ਫੁੱਟ ਚੌਰਸ ਬਣਾਇਆ ਜਾਂਦਾ ਸੀ। ਜਾਂ 3 ਕੁ ਫੁੱਟ ਦਾ ਗੁਲਾਈਦਾਰ ਵਿਆਸ ਦਾ ਬਣਾਇਆ ਜਾਂਦਾ ਸੀ। ਗੰਡ ਬਣਾਉਣ ਲਈ 3 ਕੁ ਫੁੱਟ ਲੰਮੇ ਤੇ ਇਕ ਕੁ ਇੰਚ ਮੋਟੇ ਲੱਕੜ ਦੇ ਫੱਟੇ ਲਏ ਜਾਂਦੇ ਸਨ। ਜੇਕਰ ਚੌਰਸ ਗੰਡ ਬਣਾਉਣਾ ਹੁੰਦਾ ਸੀ ਤਾਂ ਇਨ੍ਹਾਂ ਫੱਟਿਆਂ ਨੂੰ ਜੋੜ ਕੇ ਚੌਰਸ ਗੰਡ ਬਣਾ ਲੈਂਦੇ ਸਨ। ਜੇਕਰ ਗੁਲਾਈਦਾਰ ਗੰਡ ਬਣਾਉਣਾ ਹੁੰਦਾ ਸੀ ਤਾਂ ਫੱਟਿਆਂ ਨੂੰ ਜੋੜ ਕੇ ਗੁਲਾਈਦਾਰ ਗੰਡ ਬਣਾ ਲੈਂਦੇ ਹਨ। ਇਸ ਚੌਰਸ/ਗੁਲਾਈਦਾਰ ਗੰਡ ਉਪਰ 6 ਕੁ ਇੰਚ ਉੱਚੀ ਬੀਂਡਲ/ਕਿਨਾਰਾ ਬਣਾਇਆ ਜਾਂਦਾ ਸੀ। ਇਹ ਕਿਨਾਰਾ ਹੀ ਸੀਰੇ ਨੂੰ ਗੰਡ ਤੋਂ ਬਾਹਰ ਨਹੀਂ ਜਾਣ ਦਿੰਦਾ ਸੀ। ਹੁਣ ਗੰਨਾ ਮਿੱਲਾਂ ਲਈ ਹੀ ਬੀਜਿਆ ਜਾਂਦਾ ਹੈ। ਦੁਆਬੇ ਵਿਚ ਕਿਤੇ-ਕਿਤੇ ਘੁਲਾੜੀ ਤੇ ਗੁੜ ਬਣਾਇਆ ਜਾਂਦਾ ਹੈ। ਇਸ ਲਈ ਗੰਡ ਦੀ ਵਰਤੋਂ ਨਹੀਂ ਦੇ ਬਰਾਬਰ ਹੀ ਰਹਿ ਗਈ ਹੈ।[2]
ਹਵਾਲੇ
|
Portal di Ensiklopedia Dunia