ਗੰਡਾਸੇਦੋ ਤੇਜ਼ ਧਾਰ ਵਾਲੇ ਫਲ ਜੋ ਹੱਥ ਨਾਲ ਟੋਕਾ ਕਰਨ ਵਾਲੀ ਮਸ਼ੀਨ ਦੇ ਚੱਕਰ ਵਿਚ ਕਾਬਲਿਆਂ ਨਾਲ ਲਾਏ ਹੁੰਦੇ ਹਨ, ਉਨ੍ਹਾਂ ਨੂੰ ਗੰਡਾਸੇ ਕਹਿੰਦੇ ਹਨ। ਇਹ ਗੰਡਾਸੇ ਹੀ ਚਾਰੇ/ਪੱਠਿਆਂ ਦਾ ਕੁਤਰਾ ਕਰਦੇ ਹਨ। ਜਦ ਇਹ ਗੰਡਾਸੇ ਖੁੰਡੇ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਮਸ਼ੀਨ ਤੋਂ ਲਾਹ ਕੇ ਲੁਹਾਰ ਤੋਂ ਚੰਡਾਇਆ ਜਾਂਦਾ ਹੈ। ਲੁਹਾਰ ਗੰਡਾਸਿਆਂ ਨੂੰ ਭੱਠੀ ਵਿਚ ਪਾ ਕੇ ਗਰਮ ਕਰਦਾ ਹੈ। ਜਦ ਉਹ ਗਰਮ ਹੋ ਕੇ ਲਾਲ ਹੋ ਜਾਂਦੇ ਹਨ ਤਾਂ ਲੁਹਾਰ ਗੰਡਾਸਿਆਂ ਦੇ ਤਿੱਖੇ ਭਾਗ ਨੂੰ ਹਥੌੜੇ ਨਾਲ ਕੁੱਟ ਕੇ ਤਿੱਖਾ ਕਰ ਦਿੰਦਾ ਹੈ। ਜਦ ਗੰਡਾਸੇ ਘੱਟ ਖੁੰਡੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਰੇਤ ਨਾਲ ਤਿੱਖਾ ਕਰ ਲਿਆ ਜਾਂਦਾ ਹੈ। ਜਿਥੇ ਗੰਡਾਸੇ ਫਿੱਟ ਹੁੰਦੇ ਹਨ, ਉਥੇ ਧੱਕਾਂ ਵੀ ਲੱਗੀਆਂ ਹੁੰਦੀਆਂ ਹਨ। ਇਹ ਧੱਕਾਂ ਗੰਡਾਸਿਆਂ ਨੂੰ ਮਸ਼ੀਨ ਦੇ ਮੂੰਹ ਨਾਲ ਠੀਕ ਬਿਠਾਉਣ ਲਈ/ਸੈੱਟ ਕਰਨ ਲਈ ਵਰਤੀਆਂ ਜਾਂਦੀਆਂ ਹਨ। ਜੇ ਕਰ ਗੰਡਾਸਿਆਂ ਦੀ ਸੈੱਟਿੰਗ ਠੀਕ ਨਾ ਹੋਵੇ ਤਾਂ ਟੋਕਾ ਕਰਦੇ ਸਮੇਂ ਚਾਰੇ ਦੇ ਕੁਝ ਹਿੱਸੇ ਦਾ ਕੁਤਰਾ ਕਰਨਾ ਬਾਕੀ ਰਹਿ ਜਾਂਦਾ ਹੈ। ਚਾਰੇ ਦੇ ਬਾਕੀ ਰਹੇ ਇਸ ਹਿੱਸੇ ਨੂੰ ‘ਜੂਠ ਛੱਡਣਾ' ਕਹਿੰਦੇ ਹਨ।[1] ਹੁਣ ਹੱਥ ਨਾਲ ਚਲਾਉਣ ਵਾਲੀਆਂ ਟੋਕਾ ਮਸ਼ੀਨਾਂ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਹਨ। ਹੁਣ ਜ਼ਿਆਦਾ ਇੰਜਣਾ/ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਹਨ। ਪਰ ਇਨ੍ਹਾਂ ਮਸ਼ੀਨਾਂ ਦੇ ਗੰਡਾਸੇ ਵੀ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੀ ਤਰ੍ਹਾਂ ਖੁੰਡੇ ਵੀ ਹੁੰਦੇ ਹਨ। ਲੁਹਾਰਾਂ ਤੋਂ ਚੰਡਾਏ ਵੀ ਜਾਂਦੇ ਹਨ। ਰੇਤ ਫੇਰ ਕੇ ਤਿੱਖੇ ਵੀ ਕੀਤੇ ਜਾਂਦੇ ਹਨ। ਧੱਕਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਹ ਮਸ਼ੀਨਾਂ ਜੂਠ ਵੀ ਛੱਡਦੀਆਂ ਹਨ।[2]
ਹਵਾਲੇ
|
Portal di Ensiklopedia Dunia