ਘਰਾਨਾਘਰਾਣਾ ਭਾਰਤੀ ਸ਼ਾਸਤਰੀ ਸੰਗੀਤ ਅਤੇ ਨਾਚ ਦੀ ਉਹ ਪਰੰਪਰਾ ਹੈ ਜੋ ਇੱਕ ਹੀ ਸ਼੍ਰੇਣੀ ਦੀ ਕਲਾ ਨੂੰ ਕੁਝ ਵਿਸ਼ੇਸ਼ਤਾਵਾਂ ਦੇ ਕਾਰਣ ਦੋ ਜਾਂ ਅਨੇਕ ਉਪਸ਼੍ਰੇਣੀਆਂ ਵਿੱਚ ਵੰਡਦੀ ਹੈ। ਘਰਾਣਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਖਾਸ ਸ਼ੈਲੀ ਹੈ ਕਿਉਂਕਿ ਹਿੰਦੁਸਤਾਨੀ ਸੰਗੀਤ ਬਹੁਤ ਵਿਸ਼ਾਲ ਭੂਗੋਲਿਕ ਖੇਤਰ ਵਿੱਚ ਫੈਲਿਆ ਹੈ, ਸਮੇਂ ਦੇ ਨਾਲ ਇਸ ਵਿੱਚ ਅਨੇਕ ਭਾਸ਼ਾਈ ਅਤੇ ਸ਼ੈਲੀਗਤ ਬਦਲਾਵ ਆਏ ਹਨ। ਇਸ ਤੋਂ ਇਲਾਵਾ ਸ਼ਾਸਤਰੀ ਸੰਗੀਤ ਦੀ "ਗੁਰੂ-ਚੇਲਾ ਪਰੰਪਰਾ" ਵਿੱਚ ਹਰੇਕ ਗੁਰੂ ਅਤੇ ਉਸਤਾਦ ਆਪਣੇ ਹਾਵ ਭਾਵ ਆਪਣੇ ਚੇਲਿਆਂ ਦੀ ਜਮਾਤ ਨੂੰ ਦਿੰਦੇ ਜਾਂਦੇ ਹਨ। ਘਰਾਣਾ ਕਿਸੇ ਖਾਸ ਖੇਤਰ ਦਾ ਪਰਤੀਕ ਹੋਣ ਤੋਂ ਇਲਾਵਾ, ਵਿਅਕਤੀਗਤ ਆਦਤਾਂ ਦੀ ਪਛਾਣ ਬਣ ਗਿਆ ਹੈ, ਇਹ ਪਰੰਪਰਾ ਜ਼ਿਆਦਾਤਰ ਸੰਗੀਤ ਸਿੱਖਿਆ ਦੇ ਪਾਰੰਪਰਕ ਤਰੀਕੇ ਅਤੇ ਸੰਚਾਰ ਸੁਵਿਧਾਵਾਂ ਦੇ ਅਭਾਵ ਦੇ ਕਾਰਣ ਪ੍ਰਫੁੱਲਿਤ ਹੋਈ, ਕਿਉਂਕਿ ਇਹਨਾਂ ਪਰਿਸਥਿਤੀਆਂ ਵਿੱਚ ਚੇਲਿਆਂ ਦੀ ਪਹੁੰਚ ਸੰਗੀਤ ਦੀਆਂ ਹੋਰਨਾਂ ਸ਼ੈਲੀਆਂ ਤੱਕ ਨਹੀਂ ਜਾਂਦੀ ਸੀ। ਸ਼ਬਦ ਉਤਪਤੀਘਰਾਣਾ ਸ਼ਬਦ ਦਾ ਭਾਵ ਪਰਿਵਾਰ ਜਾਂ ਵੰਸ਼ ਨਾਲ ਸੰਬੰਦਿਤ ਹੁੰਦਾ ਹੈ। ਇਸ ਸ਼ਬਦ ਦੀ ਉਸਾਰੀ ਹਿੰਦੁਸਤਾਨੀ ਸ਼ਬਦ "ਘਰ" ਤੋਂ ਹੋਈ। ਕੰਠ ਸੰਗੀਤ ਘਰਾਣੇਕੰਠ ਸੰਗੀਤ ਜਾਂ ਗਾਉਣ ਦੇ ਘਰਾਣੇ। ਖਿਆਲ ਘਰਾਣੇ
ਧਰੁਪਦ ਘਰਾਣੇ
ਠੁਮਰੀ ਘਰਾਣੇਵਾਦ੍ਯ ਸੰਗੀਤ ਘਰਾਣੇਵਾਦ੍ਯ ਸੰਗੀਤ ਜਾਂ ਕੇਵਲ ਸਾਜ਼ਾਂ ਵਾਲੇ ਸੰਗੀਤ ਦੇ ਘਰਾਣੇ। ਤਬਲਾ ਘਰਾਣੇ
ਸੁਸ਼ਿਰ ਅਤੇ ਤੰਤੀ ਸਾਜ਼ ਘਰਾਣੇਸੁਸ਼ਿਰ (ਫੂਕ ਜਾਂ ਹਵਾ ਨਾਲ ਚੱਲਣ ਵਾਲੇ ਸਾਜ਼) ਅਤੇ ਤੰਤੀ (ਤਾਰ ਵਾਲੇ) ਸਾਜ਼ਾਂ ਦੇ ਘਰਾਣੇ।
ਸਿਤਾਰ ਘਰਾਣੇ
ਨਾਚ ਘਰਾਣੇਕੱਥਕ ਸ਼ਾਸਤਰੀ ਨਰਿਤ ਦੇ ਤਿੰਨ ਪ੍ਰਮੁੱਖ ਘਰਾਣੇ ਹਨ। ਇੱਕ ਹੋਰ ਘੱਟ ਮਸ਼ਹੂਰ (ਅਤੇ ਬਾਅਦ ਦਾ) ਘਰਾਣਾ ਵੀ ਹੈ।
ਹਵਾਲੇ
|
Portal di Ensiklopedia Dunia