ਘਰੋਗੀਕਰਨ![]() ਘਰੋਗੀਕਰਨ (ਹੋਰ ਨਾਂ ਘਰੇਲੂਕਰਨ, ਪਾਲਤੂਕਰਨ ਜਾਂ ਕਈ ਵਾਰ ਗਿਝਾਈ ਹਨ) ਇੱਕ ਅਜਿਹਾ ਅਮਲ ਹੈ ਜਿਸ ਵਿੱਚ ਜ਼ਿੰਦਾ ਪ੍ਰਾਣੀਆਂ ਦੀ ਅਬਾਦੀ ਨੂੰ ਚੋਣਵੀਂ ਨਸਲਕਸ਼ੀ ਰਾਹੀਂ ਜੀਨ-ਪੱਧਰ ਉੱਤੇ ਬਦਲਿਆ ਜਾਂਦਾ ਹੈ ਤਾਂ ਜੋ ਅਜਿਹੇ ਲੱਛਣਾਂ ਉੱਤੇ ਜ਼ੋਰ ਦਿੱਤਾ ਜਾ ਸਕੇ ਜੋ ਅੰਤ ਵਿੱਚ ਮਨੁੱਖਾਂ ਵਾਸਤੇ ਲਾਹੇਵੰਦ ਹੋਣ।[1] ਇਸ ਨਾਲ਼ ਇੱਕ ਸਿੱਟਾ ਇਹ ਨਿੱਕਲ਼ਦਾ ਹੈ ਕਿ ਘਰੋਗੀ ਬਣਾਏ ਜਾਨਵਰ ਵਿੱਚ ਪਰਤੰਤਰਤਾ/ਅਧੀਨਤਾ ਆ ਜਾਂਦੀ ਹੈ ਅਤੇ ਉਹ ਜੰਗਲ ਵਿੱਚ ਰਹਿਣ ਦੀ ਤਾਕਤ ਗੁਆ ਬੈਠਦਾ ਹੈ।[2] ਅਸਲ ਵਿੱਚ ਇਹ ਗਿਝਾਈ ਤੋਂ ਵੱਖ ਹੈ ਕਿਉਂਕਿ ਇਸ ਵਿੱਚ ਜਾਨਵਰ ਦੀ ਸਮਰੂਪੀ ਦਿੱਖ ਅਤੇ ਜੀਨਾਂ ਵਿੱਚ ਤਬਦੀਲੀ ਆਉਂਦੀ ਹੈ ਜਦਕਿ ਗਿਝਾਈ ਸਿਰਫ਼ ਇੱਕ ਵਾਤਾਵਰਨੀ ਸਮਾਜੀਕਰਨ ਹੁੰਦੀ ਹੈ; ਅਜਿਹਾ ਅਮਲ ਜਿਸ ਰਾਹੀਂ ਜਾਨਵਰ ਮਨੁੱਖੀ ਮੌਜੂਦਗੀ ਦਾ ਆਦੀ ਹੋ ਜਾਂਦਾ ਹੈ ਭਾਵ ਗਿੱਝ ਜਾਂਦਾ ਹੈ। ਜੀਵ ਭਿੰਨਤਾ ਉੱਤੇ ਸਮਝੌਤੇ ਮੁਤਾਬਕ ਘਰੋਗੀ ਜਾਤੀ "ਉਹ ਜਾਤੀ ਹੁੰਦੀ ਹੈ ਜਿਸ ਵਿੱਚ ਵਿਕਾਸੀ ਅਮਲ ਉੱਤੇ ਮਨੁੱਖਾਂ ਨੇ ਆਪਣੀਆਂ ਲੋੜਾਂ ਪੂਰਨ ਦੇ ਮਕਸਦ ਨਾਲ਼ ਅਸਰ ਪਾ ਦਿੱਤਾ ਹੋਵੇ।""[3] ਹਵਾਲੇ
ਕਿਤਾਬਮਾਲ਼ਾ
ਅਗਾਂਹ ਪੜ੍ਹੋ
ਬਾਹਰਲੇ ਜੋੜ
|
Portal di Ensiklopedia Dunia