ਚਕਲਾਹਲਟ ਦੇ ਗੋਲ ਚੱਕਰ ਨੂੰ, ਜਿਸ ਵਿਚ ਬੂੜੀਏ ਲੱਗੇ ਹੁੰਦੇ ਹਨ, ਚਕਲਾ ਕਹਿੰਦੇ ਹਨ। ਲੱਕੜੀ, ਪੱਥਰ ਦੀ ਗੋਲ ਬਣੀ ਵਸਤ ਨੂੰ, ਜਿਸ ਉਪਰ ਰੋਟੀਆਂ ਵੇਲੀਆਂ ਜਾਂਦੀਆਂ ਹਨ, ਵੀ ਚਕਲਾ ਕਹਿੰਦੇ ਹਨ। ਪਰ ਮੈਂ ਤੁਹਾਨੂੰ ਹਲਟ ਦੇ ਚਕਲੇ ਬਾਰੇ ਦੱਸਣ ਜਾ ਰਿਹਾ ਹਾਂ। ਚਕਲਾ ਬਣਾਉਣ ਲਈ ਲੋਹੇ ਦੀ ਮੋਟੀ ਪੱਤੀ ਲਈ ਜਾਂਦੀ ਸੀ। ਇਸ ਪੱਤੀ ਦਾ ਗੋਲ ਚੱਕਰ ਬਣਾਇਆ ਜਾਂਦਾ ਸੀ। ਚੱਕਰ ਦੇ ਅੱਧ ਤੱਕ ਆਮ ਤੌਰ 'ਤੇ ਚਾਰ ਮੋਟੇ ਲੋਹੇ ਦੇ ਚਪਟੇ ਡੰਡੇ ਪਾਏ ਜਾਂਦੇ ਸਨ। ਇਨ੍ਹਾਂ ਡੰਡਿਆਂ ਨੂੰ ਗਜ਼ ਕਹਿੰਦੇ ਸਨ। ਅੱਧ ਤੱਕ ਲੱਗੇ ਇਨ੍ਹਾਂ ਗਜ਼ਾਂ ਦੇ ਵਿਚਾਲੇ ਲੋਹੇ ਦੀ ਮੋਟੀ ਲੱਠ (ਧੁਰਾ) ਲੰਘਾਉਣ ਜੋਗੀ ਥਾਂ ਛੱਡ ਕੇ ਗਜ਼ਾਂ ਦੇ ਉਪਰ ਤੇ ਹੇਠਲੇ ਦੋਵੇਂ ਪਾਸੇ ਲੋਹੇ ਦੇ ਤਾਲੂਏ ਲਾ ਕੇ ਇਨ੍ਹਾਂ ਗਜ਼ਾਂ ਨੂੰ ਆਪਸ ਵਿਚ ਜੋੜਿਆ ਜਾਂਦਾ ਸੀ। ਚਕਲੇ ਦੇ ਵਿਚਾਲੇ ਧੁਰਾ ਪਾਇਆ ਜਾਂਦਾ ਸੀ। ਧੁਰੇ ਦੇ ਉਪਰਲੇ ਹਿੱਸੇ ਵਿਚ ਗਰਧਨ ਪਾਈ ਜਾਂਦੀ ਸੀ। ਧੁਰੇ ਦਾ ਹੇਠਲਾ ਹਿੱਸਾ, ਹਲਟ ਦੀ ਨੀਂਹ ਵਿਚ ਗੱਡੀ ਲੱਕੜ ਉਪਰ ਫਿੱਟ ਕੀਤਾ ਜਾਂਦਾ ਸੀ। ਚੱਕਰ ਦੇ ਹੇਠਲੇ ਪਾਸੇ ਬੂੜੀਏ ਲਾਏ ਜਾਂਦੇ ਸਨ। ਇਹ ਸੀ ਚਕਲੇ ਦੀ ਬਣਤਰ। ਹੁਣ ਹਲਟ ਹੀ ਨਹੀਂ ਰਹੇ। ਇਸ ਲਈ ਚਕਲੇ ਕਿਥੋਂ ਰਹਿਣੇ ਸਨ[1]
ਹਵਾਲੇ
|
Portal di Ensiklopedia Dunia