ਚਰਨ ਦਾਸ ਸਿੱਧੂਚਰਨਦਾਸ ਸਿੱਧੂ (22 ਮਾਰਚ 1938 - 19 ਨਵੰਬਰ 2013) ਇੱਕ ਪੰਜਾਬੀ ਨਾਟਕਕਾਰ ਅਤੇ ਅਧਿਆਪਕ ਸੀ।[1] ਉਸਨੇ 38 ਨਾਟਕ ਲਿਖੇ ਹਨ। ਇਨ੍ਹਾਂ ਤੋਂ ਬਿਨਾਂ ਉਸਨੇ ਗਿਆਰਾਂ ਹੋਰ ਕਿਤਾਬਾਂ ਲਿਖੀਆਂ ਹਨ। ਜੀਵਨਚਰਨਦਾਸ ਦਾ ਜਨਮ 22 ਮਾਰਚ 1938 ਨੂੰ ਪਿੰਡ ਭਾਮ, ਜ਼ਿਲ੍ਹਾ ਹੁਸ਼ਿਆਰਪੁਰ (ਬਰਤਾਨਵੀ ਪੰਜਾਬ) ਵਿੱਚ ਹੋਇਆ ਸੀ। ਸਕੂਲ ਅਤੇ ਕਾਲਜ ਦੀ ਪੜ੍ਹਾਈ ਹੁਸ਼ਿਆਰਪੁਰ ਤੋਂ ਕੀਤੀ ਅਤੇ ਪੋਸਟ ਗ੍ਰੈਜੁਏਸ਼ਨ ਲਈ ਰਾਮਜਸ ਕਾਲਜ ਦਿੱਲੀ ਚਲੇ ਗਏ।[2] ਇਥੋਂ ਉਸਨੇ ਅੰਗਰੇਜ਼ੀ ਸਾਹਿਤ ਦੀ ਐਮ ਏ ਕੀਤੀ। 22 ਸਾਲ ਦੀ ਉਮਰ ਵਿੱਚ ਉਸਨੂੰ ਦਿੱਲੀ ਦੇ ਹੰਸਰਾਜ ਕਾਲਜ ਵਿੱਚ ਅੰਗਰੇਜ਼ੀ ਅਧਿਆਪਕ ਦੀ ਨੌਕਰੀ ਦੀ ਆਫਰ ਮਿਲ ਗਈ ਸੀ ਪਰ ਉਹ ਹੋਰ ਉਚੇਰੀ ਪੜ੍ਹਾਈ ਲਈ ਵਿਸਕੋਨਸਨ ਯੂਨੀਵਰਸਿਟੀ, ਅਮਰੀਕਾ ਵਿੱਚ ਚਲੇ ਗਏ। ਵਿਸਕੋਨਸਨ ਤੋਂ ਤਿੰਨ ਸਾਲ ਵਿੱਚ ਉਸਨੇ ਡਾਕਟਰੇਟ ਪੂਰੀ ਕੀਤੀ ਅਤੇ ਜੁਲਾਈ 1970 ਵਿੱਚ ਅਮਰੀਕਾ ਤੋਂ ਵਾਪਸ ਆਇਆ। 45 ਦਿਨ ਯੂਰਪ ਦੇ ਮਹਾਨ ਨਾਟਕਕਾਰਾਂ ਦੇ ਥੀਏਟਰ ਨੂੰ ਦੇਖਦਾ ਰਿਹਾ ਤੇ ਖੁਦ ਨਾਟਕਕਾਰ ਬਣਨ ਦਾ ਫੈਸਲਾ ਕੀਤਾ।[3] ਵਾਪਸ ਆਕੇ ਦਿੱਲੀ ਵਿੱਚ ਅਧਿਆਪਕ ਲੱਗ ਗਏ।[2] ਰਚਨਾਵਾਂ
ਸਨਮਾਨਭਗਤ ਸਿੰਘ ਸ਼ਹੀਦ ਨਾਟਕ ਤਿੱਕੜੀ ਲਈ ਚਰਨ ਦਾਸ ਸਿੱਧੂ ਨੂੰ 2003 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[5] ਬਾਹਰੀ ਹਵਾਲੇ
ਹਵਾਲੇ
|
Portal di Ensiklopedia Dunia