ਚਾਚਾ ਚੌਧਰੀ

ਚਾਚਾ ਚੌਧਰੀ

ਚਾਚਾ ਚੌਧਰੀ ਇੱਕ ਭਾਰਤੀ ਕੌਮਿਕ ਕਿਰਦਾਰ ਹੈ। ਇਸਦਾ ਨਿਰਮਾਣ ਪ੍ਰਾਣ ਦੁਆਰਾ ਕੀਤਾ ਗਿਆ ਹੈ। ਇਹ ਕਿਰਦਾਰ ਪੱਛਮੀ ਕੌਮਿਕ ਕਿਰਦਾਰਾਂ ਵਾਂਗ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ ਸਗੋਂ ਆਪਣੇ ਤੇਜ਼ ਦਿਮਾਗ ਦੀ ਵਰਤੋਂ ਕਰਦਾ ਹੈ। ਇਹ ਕਿਸੇ ਵੀ ਮੁਸੀਬਤ ਨੂੰ ਝਟਪਟ ਹੱਲ ਕਰ ਦਿੰਦਾ ਹੈ। ਚਾਚਾ ਚੌਧਰੀ ਕੌਮਿਕ ਨੂੰ 10 ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ ਅਤੇ ਇਸਦੀਆਂ ਲਗਪਗ 1 ਕਰੋੜ ਨਕਲਾਂ ਵਿਕ ਗਈਆਂ। ਇਸ ਤੋਂ ਇਲਾਵਾ ਟੀਵੀ 'ਤੇ ਇਸਦਾ ਲੜੀਵਾਰ ਵੀ ਪ੍ਰਦਰਸ਼ਿਤ ਹੋ ਚੁੱਕਿਆ ਹੈ ਜਿਸ ਵਿੱਚ ਮੁੱਖ ਭੂਮਿਕਾ ਰਘੁਵੀਰ ਯਾਦਵ ਨੇ ਨਿਭਾਈ ਹੈ।

ਇਤਿਹਾਸ

ਚਾਚਾ ਚੌਧਰੀ ਦਾ ਨਿਰਮਾਣ 1971 ਵਿੱਚ ਇੱਕ ਹਿੰਦੀ ਰਸਾਲੇ ਲੋਟਪੋਟ ਲਈ ਕੀਤਾ ਗਿਆ ਸੀ। ਜਲਦੀ ਹੀ ਇਹ ਕਿਰਦਾਰ ਬੱਚਿਆਂ ਅਤੇ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਿਆ।

ਡਾਇਮੰਡ ਕੌਮਿਕਜ਼ ਦੇ ਅਨੁਸਾਰ ਚਾਚਾ ਚੌਧਰੀ ਦਾ ਕਿਰਦਾਰ 10-13 ਸਾਲ ਦੇ ਬੱਚਿਆਂ ਅਸਾਨੀ ਨਾਲ ਪਹਿਚਾਣਿਆ ਜਾਣ ਲੱਗ ਪਿਆ ਸੀ।

ਇਹ ਡਾਇਮੰਡ ਕੌਮਿਕ ਵਿੱਚ ਕਈ ਵਾਰ ਬਿੱਲੂ, ਪਿੰਕੀ ਅਤੇ ਲੱਕੀ ਦੇ ਨਾਲ ਮਹਿਮਾਨ ਕਿਰਦਾਰ ਦੇ ਰੂਪ ਵਿੱਚ ਵੀ ਆ ਚੁੱਕਿਆ ਹੈ।

ਸਹਾਇਕ ਪਾਤਰ

  • ਸਾਬੂ
  • ਬਿੰਨੀ ਚਾਚੀ
  • ਛੱਜੂ ਚੌਧਰੀ
  • ਰਾਕੇਟ
  • ਟਿੰਗੂ ਮਾਸਟਰ
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya