ਚਾਰਲੀ ਚੈਪਲਿਨ
ਚਾਰਲੀ ਚੈਪਲਿਨ (16 ਅਪਰੈਲ 1889-25 ਦਸੰਬਰ 1977) ਇੱਕ ਬਰਤਾਨਵੀ ਕਮੇਡੀਅਨ, ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। ਅਮਰੀਕੀ ਸਿਨਮਾ ਦੇ ਕਲਾਸਿਕੀ ਹਾਲੀਵੁੱਡ ਦੇ ਆਰੰਭਿਕ ਤੋਂ ਦਰਮਿਆਨੇ (ਮੂਕ ਫ਼ਿਲਮਾਂ ਦੇ) ਦੌਰ ਵਿੱਚ ਚਾਰਲੀ ਚੈਪਲਿਨ ਨੇ ਫ਼ਿਲਮਸਾਜ਼ ਅਤੇ ਸੰਗੀਤਕਾਰ ਵਜੋਂ ਅਮਰੀਕਾ ਵਿੱਚ ਬਹੁਤ ਸ਼ੋਹਰਤ ਪਾਈ।[1] ਆਰੰਭਿਕ ਜ਼ਿੰਦਗੀਚਾਰਲਜ਼ ਸਪੈਂਸਰ ਚੈਪਲਿਨ 16 ਅਪਰੈਲ 1889 ਨੂੰ ਈਸਟ ਸਟਰੀਟ, ਵਾਲਵ ਰਥ, ਲੰਦਨ, ਇੰਗਲਿਸਤਾਨ ਵਿੱਚ ਪੈਦਾ ਹੋਇਆ।[2] ਇਸ ਦੇ ਮਾਪੇ ਪੁਰਤਾਨੀਆ ਦੇ ਸੰਗੀਤ ਹਾਲਾਂ ਦੀ ਰਵਾਇਤ ਨਾਲ ਤਾਅਲੁੱਕ ਰੱਖਣ ਵਾਲੇ ਫ਼ਨਕਾਰ ਸਨ। ਉਸ ਦਾ ਬਾਪ, ਚਾਰਲਜ਼ ਸਪੈਂਸਰ ਚੈਪਲਿਨ ਸੀਨੀਅਰ, ਇੱਕ ਗਾਇਕ ਅਤੇ ਅਦਾਕਾਰ ਸੀ ਅਤੇ ਉਸ ਦੀ ਮਾਂ, ਹੀਨਾਹ ਸਪੈਂਸਰ, ਇੱਕ ਗਾਇਕਾ ਅਤੇ ਅਦਾਕਾਰਾ ਸੀ। ਉਨ੍ਹਾਂ ਦੋਨਾਂ ਵਿੱਚ ਉਸ ਵਕਤ ਅਲਹਿਦਗੀ ਹੋ ਗਈ ਜਦ ਚਾਰਲੀ ਦੀ ਉਮਰ 3 ਸਾਲ ਤੋਂ ਵੀ ਘੱਟ ਸੀ। ਉਸ ਨੇ ਆਪਣੇ ਮਾਂ ਬਾਪ ਤੋਂ ਗਾਣ ਦੀ ਤਰਬੀਅਤ ਹਾਸਲ ਕੀਤੀ। 1891 ਦੀ ਮਰਦਮ ਸ਼ੁਮਾਰੀ ਤੋਂ ਪਤਾ ਚਲਦਾ ਹੈ ਕਿ ਚਾਰਲੀ ਅਤੇ ਉਸ ਦਾ ਬੜਾ ਮਤਰੇਆ ਭਾਈ ਸਿਡਨੀ (1885-1965) ਆਪਣੀ ਮਾਂ ਦੇ ਨਾਲ ਬਾਰਲੋ ਸਟਰੀਟ, ਵਾਲਵ ਰਥ ਵਿੱਚ ਰਹਿੰਦੇ ਸਨ। ਬਚਪਨ ਵਿੱਚ, ਚਾਰਲੀ ਆਪਣੀ ਮਾਂ ਦੇ ਨਾਲ ਲੈਮਬੇਥ ਦੇ ਕੇਨਿੰਗਟਨ ਰੋਡ ਅਤੇ ਉਸ ਦੇ ਨੇੜੇ ਤੇੜੇ ਵੱਖ ਵੱਖ ਥਾਵਾਂ ਤੇ ਰਹੇ ਹਨ, ਜਿਹਨਾਂ ਵਿੱਚ 3 ਪੋਨਲ ਟੇੱਰਸ, ਚੇਸਟਰ ਸਟਰੀਟ ਅਤੇ 39 ਮੇਥਲੇ ਸਟਰੀਟ ਸ਼ਾਮਿਲ ਹਨ। ਉਸ ਦੀ ਨਾਨੀ ਅਰਧ ਬੰਜਾਰਨ ਸੀ, ਇਸ ਤੱਥ ਤੇ ਉਸਨੂੰ ਬੇਹੱਦ ਮਾਣ ਸੀ, ਇਸ ਦਾ ਵਰਣਨ ਉਸਨੇ ਆਪਣੀ ਸਵੈਜੀਵਨੀ ਵਿੱਚ ਆਪਣੇ ਪਰਵਾਰ ਦੀ ਅਲਮਾਰੀ ਦੇ ਕੰਕਾਲ ਵਜੋਂ ਵੀ ਕੀਤਾ ਸੀ। ਚੈਪਲਿਨ ਦੇ ਪਿਤਾ, ਚਾਰਲਸ ਚੈਪਲਿਨ ਸੀਨੀਅਰ, ਪੱਕਾ ਪਿਅੱਕੜ ਸੀ ਅਤੇ ਆਪਣੇ ਬੇਟਿਆਂ ਦੇ ਨਾਲ ਉਸ ਦਾ ਘੱਟ ਹੀ ਸੰਪਰਕ ਰਿਹਾ, ਹਾਲਾਂਕਿ ਚੈਪਲਿਨ ਅਤੇ ਉਸ ਦਾ ਸੌਤੇਲਾ ਭਰਾ ਕੁੱਝ ਸ੍ਮੇਂ ਲਈ ਆਪਣੇ ਪਿਤਾ ਅਤੇ ਉਸ ਦੀ ਰਖੇਲ ਲੁਈਸ ਦੇ ਨਾਲ 287 ਕੇਨਿੰਗਟਨ ਰੋਡ ਤੇ ਰਹੇ ਸਨ, ਜਿੱਥੇ ਇੱਕ ਪੱਟੀ ਅੱਜ ਵੀ ਇਸ ਤੱਥ ਦਾ ਪ੍ਰਮਾਣ ਹੈ। ਉਸ ਦਾ ਸੌਤੇਲਾ ਭਰਾ ਉੱਥੇ ਰਹਿੰਦਾ ਸੀ ਜਦੋਂ ਉਸ ਦੀ ਮਾਨਸਿਕ ਰੋਗਣ ਮਾਂ ਕਾਉਲਸਡਾਨ ਵਿੱਚ ਕੇਨ ਹਿੱਲ ਹਸਪਤਾਲ ਵਿੱਚ ਰਹਿੰਦੀ ਸੀ। ਸ਼ਰਾਬ ਪੀਣ ਦੀ ਵਜ੍ਹਾ ਨਾਲ 1901 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ, ਜਦੋਂ ਚਾਰਲੀ ਬਾਰਾਂ ਸਾਲ ਦਾ ਸੀ। 1901 ਦੀ ਮਰਦਮ ਸ਼ੁਮਾਰੀ ਦੇ ਅਨੁਸਾਰ, ਉਹ ਜਾਨ ਵਿਲੀਅਮ ਜੈਕਸਨ (ਸੰਸਥਾਪਕਾਂ ਵਿੱਚੋਂ ਇੱਕ ਦਾ 17 ਸਾਲ ਦਾ ਪੁੱਤਰ) ਦੁਆਰਾ ਸੰਚਾਲਿਤ ਦ ਏਟ ਲੰਕਾਸ਼ਾਇਰ ਲੈਡਜ਼ ਨਾਮ ਦੇ ਨਾਚ-ਟਰੁੱਪ ਦੇ ਨਾਲ 94 ਫਰੰਡਲ ਰੋਡ, ਲੈਮਬੇਥ ਵਿੱਚ ਰਹਿੰਦਾ ਸੀ। ਗਲੇ ਵਿੱਚ ਖ਼ਰਾਬੀ ਦੀ ਵਜ੍ਹਾ ਨਾਲ ਚਾਰਲੀ ਦੀ ਮਾਂ (ਜੋ ਆਪਣੇ ਸਟੇਜ ਦੇ ਨਾਮ ਲਿਲੀ ਹਾਰਲੇ ਵਜੋਂ ਜਾਣੀ ਜਾਂਦੀ ਸੀ) ਨੇ ਗਾਣਾ ਛੱਡ ਦਿੱਤਾ। ਹੀਨਾਹ ਲਈ ਮੁਸ਼ਕਲ ਵਕ਼ਤ ਦਾ ਆਗਾਜ਼ 1894 ਵਿੱਚ ਅਲਬਰ ਸ਼ਾਟ ਦੇ ਇੱਕ ਥਿਏਟਰ ਵਿੱਚ ਦ ਕੰਟੀਨ ਨਾਮੀ ਡਰਾਮੇ ਵਿੱਚ ਅਦਾਇਗੀ ਫ਼ਨ ਦੇ ਦੌਰਾਨ ਹੋਇਆ। ਇਸ ਥਿਏਟਰ ਦੇ ਗਾਹਕ ਜ਼ਿਆਦਾਤਰ ਦੰਗੇ ਬਾਜ਼ ਅਤੇ ਫ਼ੌਜੀ ਸਨ। ਡਰਾਮੇ ਦੇ ਦੌਰਾਨ ਹੀਨਾਹ ਉੱਤੇ ਆਵਾਜ਼ੇ ਕਸੇ ਗਏ ਅਤੇ ਮੁਖਤਲਿਫ਼ ਚੀਜ਼ਾਂ ਸੁੱਟੀਆਂ ਗਈਆਂ ਜਿਹਨਾਂ ਵਿੱਚੋਂ ਕੋਈ ਚੀਜ਼ ਲੱਗਣ ਨਾਲ ਉਹ ਸ਼ਦੀਦ ਜਖ਼ਮੀ ਹੋ ਗਈ ਅਤੇ ਉਸਨੂੰ ਸਟੇਜ ਤੋਂ ਹਟਾ ਦਿੱਤਾ ਗਿਆ। ਸਟੇਜ ਦੇ ਪਰਦਾ ਪਿਛੇ ਉਹ ਖ਼ੂਬ ਰੋਈ ਅਤੇ ਆਪਣੇ ਮੈਨੇਜਰ ਨਾਲ ਬਹਿਸ ਕੀਤੀ। ਇਸ ਦੌਰਾਨ ਪੰਜ ਸਾਲਾ ਚੈਪਲਿਨ ਇਕੱਲਾ ਸਟੇਜ ਤੇ ਗਿਆ ਅਤੇ ਉਸ ਵਕ਼ਤ ਦਾ ਇੱਕ ਮਸ਼ਹੂਰ ਗੀਤ ਜੈਕ ਜੋਨਜ ਗਾਉਣ ਲਗਾ। ਚਾਰਲੀ ਚੈਪਲਿਨ ਨੂੰ ਇੱਕ ਵਾਰ ਉਸ ਦੀ ਇੱਕ ਫਿਲਮ ਉੱਤੇ ਦੋ ਦਿਨਾਂ ਵਿੱਚ 73 ਹਜ਼ਾਰ ਪੱਤਰ ਪ੍ਰਾਪਤ ਹੋੲੇ ਸਨ। ਹਵਾਲੇ
|
Portal di Ensiklopedia Dunia