ਚਾਰਵਾਕ ਦਰਸ਼ਨਚਾਰਵਾਕ (ਸੰਸਕ੍ਰਿਤ: चार्वाक), ਦਰਸ਼ਨ, ਜਿਸ ਨੂੰ ਲੋਕਾਇਤ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤੀ ਦਰਸ਼ਨ ਦੀ ਇੱਕ ਪ੍ਰਨਾਲੀ ਹੈ ਜਿਸਦਾ ਸੰਬੰਧ ਦਾਰਸ਼ਨਕ ਸੰਦੇਹਵਾਦ ਅਤੇ ਧਾਰਮਿਕ ਉਦਾਸੀਨਤਾ ਦੇ ਵੱਖ-ਵੱਖ ਰੂਪਾਂ ਨਾਲ ਹੈ।[1] ਸ਼ਬਦ ਵਿਉਤਪਤੀ ਪੱਖੋਂ, ਚਾਰਵਾਕ ਅਤੇ ਲੋਕਾਇਤ ਦੋਵੇਂ ਸ਼ਬਦ ਸੰਸਕ੍ਰਿਤ ਵਿੱਚ ਲੋਕਪ੍ਰਿਅਤਾ ਦੇ ਸੰਕੇਤ ਹਨ। ਚਾਰਵਾਕ ਦਰਸ਼ਨ ਇੱਕ ਭੌਤਿਕਵਾਦੀ ਨਾਸਤਿਕ ਦਰਸ਼ਨ ਹੈ। ਇਹ ਸਿਰਫ ਪ੍ਰਤੱਖ ਪ੍ਰਮਾਣ ਨੂੰ ਮੰਨਦਾ ਹੈ ਅਤੇ ਪਰਲੋਕ ਸਬੰਧੀ ਸੱਤਾਵਾਂ ਨੂੰ ਇਹ ਸਿਧਾਂਤ ਸਵੀਕਾਰ ਨਹੀਂ ਕਰਦਾ।[2][3] ਚਾਰਵਾਕ ਪ੍ਰਾਚੀਨ ਭਾਰਤ ਦੇ ਇੱਕ ਅਨੀਸ਼ਵਰਵਾਦੀ ਅਤੇ ਨਾਸਤਿਕ ਤਰਕਸ਼ੀਲ ਸਨ। ਇਹ ਨਾਸਤਿਕ ਮਤ ਦੇ ਪ੍ਰਵਰਤਕ ਬ੍ਰਹਿਸਪਤੀ ਦੇ ਚੇਲੇ ਮੰਨੇ ਜਾਂਦੇ ਹਨ। ਬ੍ਰਹਸਪਤੀ ਅਤੇ ਚਾਰਵਾਕ ਕਦੋਂ ਹੋਏ ਇਸਦਾ ਕੁੱਝ ਵੀ ਪਤਾ ਨਹੀਂ ਹੈ। ਬ੍ਰਹਸਪਤੀ ਨੂੰ ਚਾਣਕਯ ਨੇ ਅਰਥ ਸ਼ਾਸਤਰ ਦਾ ਇੱਕ ਪ੍ਰਧਾਨ ਆਚਾਰੀਆ ਮੰਨਿਆ ਹੈ। ਜਾਣ ਪਛਾਣਚਾਰਵਾਕ ਦਾ ਨਾਮ ਸੁਣਦੇ ਹੀ ਤੁਹਾਨੂੰ ‘ਯਦਾ ਜੀਵੇਤ ਸੁਖੰ ਜੀਵੇਤ, ਰਿਣ ਕ੍ਰਿਤ੍ਵਾ, ਘ੍ਰਤੰ ਪੀਵੇਤ’ (ਜਦੋਂ ਤੱਕ ਜੀਉ ਸੁਖ ਨਾਲ ਜੀਉ, ਉਧਾਰ ਲਓ ਅਤੇ ਘੀ ਪੀਓ) ਦੀ ਯਾਦ ਆਵੇਗੀ। ‘ਚਾਰਵਾਕ’ ਨਾਮ ਨੂੰ ਹੀ ਗਾਲ ਦੀ ਤਰ੍ਹਾਂ ਲਿਆ ਜਾਂਦਾ ਹੈ। ਜਿਵੇਂ ਇਸ ਸਿਧਾਂਤ ਨੂੰ ਮੰਨਣ ਵਾਲੇ ਸਿਰਫ ਕਰਜਖੋਰ, ਭੋਗਵਾਦੀ ਅਤੇ ਪਤਿਤ ਲੋਕ ਸਨ। ਪ੍ਰਚੱਲਤ ਧਾਰਨਾ ਇਹੀ ਹੈ ਕਿ ਚਾਰਵਾਕ ਸ਼ਬਦ ਦੀ ਉਤਪਤੀ ‘ਚਾਰੁ’ + ’ਵਾਕ’ (ਮਿੱਠੀ ਬੋਲੀ ਬੋਲਣ ਵਾਲੇ) ਤੋਂ ਹੋਈ ਹੈ। ਚਾਰਵਾਕ ਅਤੇ ਲੋਕਾਇਤ ਦੋਨੋਂ ਸ਼ਬਦਾਂ ਦਾ ਸੰਸਕ੍ਰਿਤ ਵਿੱਚ ਮਤਲਬ ਹਰਮਨਪਿਆਰਾ ਜਾਂ ਲੋਕਪਸੰਦ ਹੈ।[2][3] ਸਾਫ਼ ਹੈ ਕਿ ਇਹ ਨਾਮਕਰਨ ਇਸ ਸਿਧਾਂਤ ਦੇ ਉਨ੍ਹਾਂ ਵਿਰੋਧੀਆਂ ਦੁਆਰਾ ਕੀਤਾ ਗਿਆ ਹੈ ਕਿ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਲੋਕ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਭੋਲ਼ੇ-ਭਾਲੇ ਲੋਕਾਂ ਨੂੰ ਬਹਿਕਾਉਂਦੇ ਸਨ। ਚਾਰਵਾਕ ਸਿਧਾਂਤਾਂ ਲਈ ਬੋਧੀ ਪਿਟਕਾਂ ਤੱਕ ਵਿੱਚ ‘ਚਾਰਵਾਕ ਸ਼ਾਸਤਰ’ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸਦਾ ਅਰਥ ‘ਦਰਸ਼ਨ ਦੀ ਉਹ ਪ੍ਰਨਾਲੀ ਹੈ ਜੋ ਇਸ ਲੋਕ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਸਵਰਗ, ਨਰਕ ਅਤੇ ਮੁਕਤੀ ਦੀ ਅਵਧਾਰਣਾ ਵਿੱਚ ਵਿਸ਼ਵਾਸ ਨਹੀਂ ਰਖਦੀ’। ਚਾਰਵਾਕ ਜਾਂ ਚਾਰਵਾਕ ਸ਼ਾਸਤਰ ਦਰਸ਼ਨ ਦਾ ਜਿਕਰ ਤਾਂ ਮਹਾਂਭਾਰਤ ਵਿੱਚ ਵੀ ਮਿਲਦਾ ਹੈ ਲੇਕਿਨ ਇਸਦਾ ਕੋਈ ਵੀ ਮੂਲ ਗਰੰਥ ਨਹੀਂ ਮਿਲਦਾ। ਸਾਫ਼ ਹੈ ਕਿ ਇਹ ਆਪਣੇ ਸਮੇਂ ਦੀਆਂ ਸੱਤਾਧਾਰੀ ਤਾਕਤਾਂ ਦੇ ਖਿਲਾਫ ਗੱਲ ਕਰਦਾ ਸੀ, ਤਾਂ ਹੀ ਇਸਦੇ ਗ੍ਰੰਥਾਂ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਪ੍ਰਚੱਲਤ ਕਥਾਵਾਂ ਵਿੱਚ ਚਾਰਵਾਕਾਂ ਨੂੰ ਖਲਨਾਇਕਾਂ ਦੀ ਤਰ੍ਹਾਂ ਪੇਸ਼ ਕੀਤਾ ਗਿਆ। ਚਾਰਵਾਕ ਦਰਸ਼ਨ ਦੀ ਗਿਆਨ ਮੀਮਾਂਸਾ (ਵਿਗਿਆਨ)ਗਿਆਨ ਮੀਮਾਂਸਾ ਦਰਸ਼ਨ ਸ਼ਾਸਤਰ ਦੀ ਉਹ ਸਾਖਾ ਹੈ ਜੋ ਗਿਆਨ ਦਾ ਅਧਿਐਨ ਕਰਦੀ ਹੈ। ਗਿਆਨ ਮੀਮਾਂਸਾ ਦੇ ਕੁਝ ਮੁੱਖ ਸਵਾਲ ਇਸ ਤਰਾਂ ਹਨ; ਗਿਆਨ ਕੀ ਹੈ? ਗਿਆਨ ਪ੍ਰਾਪਤ ਕਿਵੇਂ ਹੁੰਦਾ ਹੈ? ਗਿਆਨ ਦੀ ਸੀਮਾ ਕੀ ਹੈ? ਗਿਆਨ ਦੇ ਸਰੋਤ ਕੀ ਹਨ? ਭਾਰਤੀ ਦਰਸ਼ਨ ਪਰੰਪਰਾ ਵਿੱਚ ਗਿਆਨ ਦੇ ਸਰੋਤ ਬਾਰੇ ਅਲੱਗ ਅਲੱਗ ਦਾਰਸ਼ਨਿਕ ਪ੍ਰਣਾਲੀਆਂ (ਸਕੂਲਾਂ) ਦੇ ਵੱਖ-ਵੱਖ ਵਿਚਾਰ ਹਨ। ਜਿਵੇਂ - ਨਿਆਇ ਦਰਸ਼ਨ ਚਾਰ ਪ੍ਰਮਾਣ ਮੰਨਦਾ ਹੈ, ਵੈਸ਼ੇਸ਼ਕਾ ਦਰਸ਼ਨ ਦੋ, ਮੀਮਾਂਸਾ ਦਰਸ਼ਨ ਛੇ ਪ੍ਰਮਾਣ ਅਤੇ ਜੈਨ ਦਰਸ਼ਨ ਤਿੰਨ ਪ੍ਰਮਾਣ ਮੰਨਦਾ ਹੈ। ਪ੍ਰਮਾਣ ਦਾ ਅਰਥ ' ਗਿਆਨ ਦਾ ਸਾਧਨ' ਹੁੰਦਾ ਹੈ। ਇਸ ਤਰ੍ਹਾਂ ਜਿਸ ਸਾਧਨ ਰਾਹੀਂ ਮਨੁੱਖ ਨੂੰ ਗਿਆਨ (ਪ੍ਰਮਾ) ਪ੍ਰਾਪਤ ਹੁੰਦਾ ਹੈ ਉਸ ਨੂੰ ਪ੍ਰਮਾਣ ਕਿਹਾ ਜਾਂਦਾ ਹੈ। ਚਾਰਵਾਕ ਦਰਸ਼ਨ ਗਿਆਨ ਦਾ ਸਰੋਤ ਕੇਵਲ ਪ੍ਰਤੱਖ ਪ੍ਰਮਾਣ ਨੂੰ ਮੰਨਦਾ ਹੈ। "ਪ੍ਰਤੱਖ ਸ਼ਬਦ ਦਾ ਅਰਥ ਹੈ 'ਪ੍ਰਤੀ' + 'ਅਕਸ਼' ਮਤਲਬ ' ਅੱਖਾਂ ਦੇ ਸਾਹਮਣੇ। ਇਸ ਸ਼ਾਬਦਿਕ ਅਰਥ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਪ੍ਰਤੱਖ ਪ੍ਰਮਾਣ ਯਥਾਰਥ ਗਿਆਨ ਦੀ ਪ੍ਰਾਪਤੀ ਦੇ ਲਈ ਇੰਦਰੀਆਂ ਨੂੰ ਸਾਧਨ ਮੰਨਦਾ ਹੈ| ਦੂਜੇ ਸ਼ਬਦਾਂ ਦੇ ਵਿੱਚ ਪ੍ਰਮਾਣ ਇੰਦਰੀਆਂ ਤੋਂ ਪ੍ਰਾਪਤ ਗਿਆਨ ਨੂੰ ਸੱਚ ਮੰਨਦਾ ਹੈ। ਇਸ ਪ੍ਰਕਾਰ ਚਾਰਵਾਕ ਦਰਸ਼ਨ ਦੇ ਅਨੁਸਾਰ ਜੋ ਗਿਆਨ ਸਾਨੂੰ ਇੰਦਰੀਆਂ ਦਿੰਦੀਆਂ ਹਨ, ਉਹ ਸੱਚ ਹੈ।"[4] ਚਾਰਵਾਕ ਦਰਸ਼ਨ ਦੀ ਤੱਤ ਮੀਮਾਂਸਾਚਾਰਵਾਕ ਦਰਸ਼ਨ ਦੀ ਤੱਤ ਮੀਮਾਂਸਾ ਨੂੰ ਉਸਦੀ ਗਿਆਨ ਮੀਮਾਂਸਾ ਦੀ ਦੇਣ ਕਿਹਾ ਜਾ ਸਕਦਾ ਹੈ। ਚਾਰਵਾਕ ਦਰਸ਼ਨ ਵਿੱਚ ਕੇਵਲ ਪ੍ਰਤੱਖ ਨੂੰ ਹੀ ਪ੍ਰਮਾਣ ਮੰਨਿਆ ਗਿਆ ਹੈ। ਮੁੱਖ ਤੌਰ ਤੇ ਤੱਤ ਮੀਮਾਂਸਾ ਵਿੱਚ ਈਸ਼ਵਰ, ਆਤਮਾ, ਸਮੇਂ ਅਤੇ ਸਥਾਨ, ਸਵਰਗ-ਨਰਕ, ਦ੍ਰਵ,ਕਾਰਨਤਾ ਅਤੇ ਜਗਤ ਆਦਿ ਬਾਰੇ ਚਿੰਤਨ ਕੀਤਾ ਜਾਂਦਾ ਹੈ। ਇਹ ਦਰਸ਼ਨ ਈਸ਼ਵਰ, ਆਤਮਾ ਅਤੇ ਜਗਤ ਇਹਨਾਂ ਤਿੰਨਾਂ ਤੇ ਵਿਚਾਰ ਕਰਦਾ ਹੈ। "ਪ੍ਰਤੱਖ ਪ੍ਰਮਾਣ ਦੇ ਆਧਾਰ ਤੇ ਕੇਵਲ ਭੂਤ (ਪਦਾਰਥ) ਦਾ ਹੀ ਗਿਆਨ ਹੁੰਦਾ ਹੈ। ਇਸ ਲਈ ਭੂਤ ਨੂੰ ਛੱਡ ਕੇ ਕੋਈ ਵੀ ਤੱਤ ਯਥਾਰਥ ਨਹੀਂ ਹੈ। ਈਸ਼ਵਰ, ਆਤਮਾ, ਸਵਰਗ, ਨਰਕ, ਕਰਮ ਸਿਧਾਂਤ ਆਦਿ ਕਲਪਨਾ ਮਾਤਰ ਹਨ, ਕਿਉਂਕਿ ਉਹ ਪ੍ਰਤੱਖ ਨਹੀਂ ਹਨ। " [5] ਇਸ ਦਰਸ਼ਨ ਦੀ ਤੱਤ ਮੀਮਾਂਸਾ ਨੂੰ ਅਸੀਂ ਇਸਦੇ ਈਸ਼ਵਰ, ਆਤਮਾ ਅਤੇ ਜਗਤ ਨਾਲ ਸੰਬੰਧਤ ਵਿਚਾਰਾਂ ਨੂੰ ਜਾਣ ਕੇ ਸਮਝ ਸਕਦੇ ਹਾਂ। ਚਾਰਵਾਕ ਜਗਤ ਦਾ ਅਸਤਿਤਵ ਮੰਨਦਾ ਹੈ, ਕਿਉਂਕਿ ਜਗਤ ਦਾ ਪ੍ਰਤੱਖ ਗਿਆਨ ਹੁੰਦਾ ਹੈ। ਭਾਰਤੀ ਦਰਸ਼ਨ ਨੇ ਜੜ੍ਹ ਜਗਤ ਨੂੰ ਪੰਜ ਭੂਤਾਂ ਤੋਂ ਨਿਰਮਿਤ ਮੰਨਿਆ ਹੈ। ਇਹ ਪੰਜ ਭੂਤ ਹਨ ਪ੍ਰਿਥਵੀ, ਹਵਾ, ਅੱਗ, ਪਾਣੀ ਅਤੇ ਆਕਾਸ਼। "ਚਾਰਵਾਕ ਪੰਜ ਭੂਤਾਂ ਵਿੱਚੋਂ ਚਾਰ ਭੂਤਾਂ ਨੂੰ ਸਵੀਕਾਰ ਕਰਦਾ ਹੈ। ਉਹ ਆਕਾਸ਼ ਨੂੰ ਨਹੀਂ ਮੰਨਦਾ ਹੈ, ਕਿਉਂਕਿ ਆਕਾਸ਼ ਦਾ ਪ੍ਰਤੱਖ ਨਹੀਂ ਹੁੰਦਾ। "[6] ਚਾਰਵਾਕ ਦੇ ਅਨੁਸਾਰ ਇਹਨਾਂ ਦੇ ਕਣਾਂ ਤੋਂ ਹੀ ਜਗਤ ਦਾ ਨਿਰਮਾਣ ਹੁੰਦਾ ਹੈ। ਕੋਈ ਈਸ਼ਵਰ ਇਸ ਦਾ ਨਿਰਮਾਣ ਨਹੀਂ ਕਰਦਾ। ਚਾਰਵਾਕ ਦੇ ਅਨੁਸਾਰ ਇੱਕ ਦੂਜੇ ਨਾਲ ਮਿਲ ਕੇ ਸੰਗਠਿਤ ਹੋਣਾ ਇਹਨਾਂ ਭੂਤਾਂ (ਪਦਾਰਥਾਂ) ਦਾ ਸੁਭਾਅ ਹੈ। ਇਸ ਤਰ੍ਹਾਂ ਇਹਨਾਂ ਦੇ ਸੁਭਾਵਿਕ ਧਰਮ ਅਤੇ ਕਿਰਿਆ ਦੇ ਨਾਲ ਜਗਤ ਆਪਣੇ ਆਪ ਬਣ ਜਾਂਦਾ ਹੈ। ਚਾਰਵਾਕ ਦਾ ਇਹ ਸਿਧਾਂਤ ਸੁਭਾਵਵਾਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇੱਕ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਇਹ ਚਾਰ ਤੱਤ ਹੀ ਜਗਤ ਦੇ ਵੱਖ-ਵੱਖ ਪਦਾਰਥਾਂ ਦੀ ਉਤਪੱਤੀ ਦਾ ਕਾਰਨ ਹਨ ਤਾਂ ਇਹਨਾਂ ਭੌਤਿਕ ਤੱਤਾਂ ਤੋਂ ਚੇਤਨ ਜੀਵ ਕਿਵੇਂ ਪੈਦਾ ਹੋ ਸਕਦੇ ਹਨ? ਇਸਦਾ ਅਰਥ ਤਾਂ ਇਹ ਬਣਦਾ ਹੈ ਕਿ ਇਹਨਾਂ ਚਾਰ ਭੌਤਿਕ ਤੱਤਾਂ ਤੋਂ ਇਲਾਵਾ ਚੇਤਨਾ ਦਾ ਵੀ ਅਸਤਿਤਵ ਹੋਣਾ ਚਾਹੀਦਾ ਹੈ| ਇਸ ਚੇਤਨ ਤੱਤ ਨੂੰ ਭਾਰਤੀ ਦਰਸ਼ਨ ਵਿੱਚ ਆਤਮਾ ਦਾ ਨਾਮ ਦਿੱਤਾ ਜਾਂਦਾ ਹੈ| ਜਿਸ ਦਾ ਅਸਤਿਤਵ ਸਰੀਰ ਤੋਂ ਅਲੱਗ ਮੰਨਿਆ ਜਾਂਦਾ ਹੈ | ਪਰ ਚਾਰਵਾਕ ਦਰਸ਼ਨ ਅਜਿਹੀ ਕਿਸੇ ਆਤਮ ਤੱਤ ਨੂੰ ਨਹੀਂ ਮੰਨਦਾ ਜਿਸਦਾ ਅਸਤਿਤਵ ਸਰੀਰ ਤੋਂ ਬਿਨ੍ਹਾਂ ਹੁੰਦਾ ਹੈ| ਉਸ ਅਨੁਸਾਰ ਚੇਤਨਾ ਜਾਂ ਆਤਮਾ ਸਰੀਰ ਦੇ ਨਾਲ ਹੋਂਦ ਰੱਖਦੀ ਹੈ| ਚਾਰਵਾਕ ਦਰਸ਼ਨ ਆਤਮਾ ਦੇ ਅਜਿਹੇ ਕਿਸੇ ਨਿੱਤ ਚੇਤਨ ਅਸਤਿਤਵ ਦੀ ਕੜੀ ਆਲੋਚਨਾ ਕਰਦਾ ਹੈ ਉਹ ਇਸ ਗੱਲ ਦਾ ਜ਼ੋਰਦਾਰ ਵਿਰੋਧ ਕਰਦਾ ਹੈ ਕਿ ਸਾਡੇ ਸਰੀਰ ਵਿੱਚ ਅਜਿਹੀ ਕੋਈ ਨਿੱਤ ਆਤਮਾ ਹੁੰਦੀ ਹੈ ਜੋ ਮੋਕਸ਼ ਪ੍ਰਾਪਤੀ ਤੱਕ ਪੁਨਰਜਨਮ ਧਾਰਨ ਕਰਦੀ ਹੈ| [7] ਹਵਾਲੇ
|
Portal di Ensiklopedia Dunia