ਚਾਰਾ ਘੁਟਾਲਾ![]() ਚਾਰਾ ਘੁਟਾਲਾ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਭ੍ਰਿਸਟਾਚਾਰ ਘੁਟਾਲਾ ਹੈ ਇਸ ਵਿੱਚ ਜਾਨਵਰਾਂ ਨੂੰ ਦਿਤੇ ਜਾਣ ਵਾਲੇ ਚਾਰੇ ਦੇ ਨਾ ਤੇ 950 ਕਰੋੜ ਰੁਪਏ ਸਰਕਾਰੀ ਖ਼ਜਾਨੇ 'ਚ ਰਕਮ ਕਢਵਾ ਲਈ। ਇਸ ਘੁਟਾਲੇ 'ਚ ਬਹੁਤ ਸਾਰੇ ਦੋਸ਼ੀ ਪਾਏ ਗਏ ਜਿਸ ਵਿੱਚ ਬਿਹਾਰ[1] ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਨਾਮ ਵੀ ਆਇਆ ਤੇ ਉਹਨਾਂ ਨੂੰ ਮੁੱਖ ਮੰਤਰੀ ਦੀ ਗੱਦੀ ਛੱਡਣੀ ਪਈ। ਦੋਸ਼ੀਆਂ ਨੇ 1990 ਦੇ ਦਹਾਕੇ ਦੌਰਾਨ ਗੋਡਾ ਖਜ਼ਾਨੇ ਵਿੱਚੋਂ ਜਾਅਲਸਾਜ਼ੀ ਨਾਲ 1.16 ਕਰੋੜ ਰੁਪਏ ਕਢਵਾਏ ਸਨ। ਜਾਂਚਚਾਰਾ ਘਪਲਾ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ (ਸੀ. ਬੀ.ਆਈ.) ਦੀ ਪਟੀਸ਼ਨ 'ਤੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਤੋਂ ਜਵਾਬ ਤਲਬੀ ਕੀਤੀ। ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਚਾਰਾ ਘਪਲੇ ਵਿੱਚ ਜੇ.ਡੀ. (ਯੂ.) ਦੇ ਅਯੋਗ ਕਰਾਰ ਦਿੱਤੇ ਸੰਸਦ ਮੈਂਬਰ ਜਗਦੀਸ਼ ਸ਼ਰਮਾ ਸਣੇ 19 ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੀਬੀਆਈ ਦੇ ਜੱਜ ਸੀਤਾ ਰਾਮ ਪ੍ਰਸਾਦ ਨੇ ਸ਼ਰਮਾ ਨੂੰ ਦੋਸ਼ੀ ਕਰਾਰ ਦਿੱਤਾ ਤੇ ਉਸ ਨੂੰ ਤੇ 11 ਹੋਰਨਾਂ ਨੂੰ ਸਜ਼ਾ ਸੁਣਾਈ। ਅਦਾਲਤ ਨੇ ਇਸ ਕੇਸ ਵਿੱਚ 7 ਜਣਿਆਂ ਨੂੰ 3 ਸਾਲਾਂ ਤਕ ਦੀ ਸਜ਼ਾ ਸੁਣਾਈ ਹੈ। ਹਵਾਲੇ
|
Portal di Ensiklopedia Dunia