ਚਿਤਰਾ ਸਿੰਘ
ਚਿਤਰਾ ਸਿੰਘ (ਮੂਲ ਦੱਤਾ) ਇੱਕ ਨਾਮਵਰ ਭਾਰਤੀ ਗ਼ਜ਼ਲ ਗਾਇਕਾ ਹੈ। ਉਸ ਦਾ ਵਿਆਹ ਨਾਮਵਰ ਗ਼ਜ਼ਲ ਗਾਇਕ ਜਗਜੀਤ ਸਿੰਘ ਨਾਲ ਹੋਇਆ ਸੀ, ਜਿਸਦੀ 10 ਅਕਤੂਬਰ 2011 ਨੂੰ ਮੌਤ ਹੋ ਗਈ।[1] ਸਤਿਕਾਰ ਨਾਲ ਉਨ੍ਹਾਂ ਨੂੰ "ਗ਼ਜ਼ਲ ਜਗਤ ਦੇ ਰਾਜਾ ਅਤੇ ਰਾਣੀ" ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੀ ਜੋੜੀ ਨੇ ਪਤੀ ਅਤੇ ਪਤਨੀ ਵਜੋਂ 1970 ਅਤੇ 80 ਦੇ ਦਹਾਕੇ ਦੇ ਸਭ ਤੋਂ ਸਫਲ ਭਾਰਤੀ ਸੰਗੀਤ ਦੀ ਸਿਰਜਣਾ ਕੀਤੀ। ਨਿੱਜੀ ਜੀਵਨਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਚਿਤਰਾ ਨੇ ਇੱਕ ਪ੍ਰਮੁੱਖ ਵਿਗਿਆਪਨ ਏਜੰਸੀ ਵਿੱਚ ਕਾਰਜਕਾਰੀ ਦੇਬੋ ਪ੍ਰਸਾਦ ਦੱਤਾ ਨਾਲ ਮੁਲਾਕਾਤ ਕੀਤੀ ਅਤੇ ਵਿਆਹ ਕੀਤਾ। ਇਸ ਜੋੜੀ ਨੂੰ ਚਿਤਰਾ ਦੇ ਮਾਪਿਆਂ ਦੀ ਪੂਰੀ ਮਨਜ਼ੂਰੀ ਮਿਲੀ ਕਿਉਂਕਿ ਦੇਬੋ ਪ੍ਰਸਾਦ ਉਸ ਵਾਂਗੂੰ ਬੰਗਾਲੀ ਸਨ ਤੇ ਉਸ ਦੇ ਹੀ ਭਾਈਚਾਰੇ ਨਾਲ ਸੰਬੰਧਿਤ ਸੀ। ਵਿਆਹ 1950 ਦੇ ਅੱਧ ਵਿੱਚ ਹੋਇਆ ਸੀ ਅਤੇ ਇਹ ਜੋੜਾ 1959 ਵਿੱਚ ਇੱਕ ਧੀ, ਮੋਨਿਕਾ, ਦੇ ਮਾਪੇ ਬਣੇ ਸਨ।[2] ਹਾਲਾਂਕਿ ਦੇਬੋ ਪ੍ਰਸਾਦ ਨਾਲ ਹੁੰਦੇ ਹੋਏ, ਚਿਤਰਾ ਬਹੁਤ ਪ੍ਰਤਿਭਾਸ਼ਾਲੀ ਜਗਜੀਤ ਸਿੰਘ ਨੂੰ ਮਿਲੀ ਜੋ ਉਸ ਸਮੇਂ ਇੱਕ ਸੰਘਰਸ਼ਸ਼ੀਲ ਗਾਇਕ ਸੀ। ਉਨ੍ਹਾਂ ਦੀ ਪਹਿਲੀ ਮੁਲਾਕਾਤ 1967 ਵਿੱਚ ਇੱਕ ਰਿਕਾਰਡਿੰਗ ਸਟੂਡੀਓ 'ਚ ਹੋਈ ਸੀ, ਜਿਸ ਸਮੇਂ ਤੋਂ ਹੀ ਦੱਤਾ ਦਾ ਵਿਆਹ ਅਣਜਾਣ ਕਾਰਨਾਂ ਕਰਕੇ ਪਹਿਲਾਂ ਹੀ ਤਣਾਅ ਵਿੱਚ ਸੀ।[3] ਚਿਤਰਾ ਨੂੰ ਜਗਜੀਤ ਤੋਂ ਬਹੁਤ ਤਸੱਲੀ ਮਿਲੀ, ਅਤੇ ਉਹ ਕਹਿੰਦੀ ਹੈ ਕਿ ਉਹ ਉਸ ਦੀ 'ਦੇਖਭਾਲ' ਸ਼ਖਸੀਅਤ ਦੁਆਰਾ ਬਹੁਤ ਜ਼ਿਆਦਾ ਪ੍ਰਭਾਵਿਤ ਸੀ। 1968 ਵਿੱਚ, ਚਿਤਰਾ ਨੇ ਆਪਣੇ ਪਤੀ ਨੂੰ ਛੱਡ ਗਈ ਅਤੇ ਆਪਣੀ 9 ਸਾਲਾਂ ਦੀ ਧੀ ਨੂੰ ਆਪਣੇ ਨਾਲ ਲੈ ਗਈ ਤੇ ਇੱਕ ਵੱਖਰੀ ਰਿਹਾਇਸ਼ ਵਿੱਚ ਰਹਿਣ ਲੱਗੀ। 1969 ਵਿੱਚ, ਉਸ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ, ਮੋਨਿਕਾ ਨੂੰ ਨਿਗਰਾਨੀ ਹੇਠ ਲੈ ਲਿਆ ਅਤੇ ਜਗਜੀਤ ਸਿੰਘ ਨਾਲ ਵਿਆਹ ਕਰਵਾ ਲਿਆ।[4] ਚਿਤਰਾ ਅਤੇ ਜਗਜੀਤ ਇੱਕ ਪੁੱਤਰ ਵਿਵੇਕ ਦੇ ਮਾਂ-ਪਿਓ ਬਣੇ। ਚਿਤਰਾ ਸਿੰਘ ਨੇ ਆਪਣੇ ਪਤੀ ਜਗਜੀਤ ਸਿੰਘ ਨਾਲ ਮਿਲ ਕੇ ਗ਼ਜ਼ਲ ਗਾਇਨ ਦੀ ਜੋੜੀ ਬਣਾਈ ਅਤੇ ਇਸ ਜੋੜੀ ਨੂੰ ਵੱਡੀ ਸਫਲਤਾ ਮਿਲੀ। ਵਿਵੇਕ ਦੀ 27 ਜੁਲਾਈ 1990 ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜੋ ਉਸ ਦੇ ਮਾਪਿਆਂ ਲਈ ਇੱਕ ਸ਼ਰਮਨਾਕ ਅਤੇ ਭਿਆਨਕ ਸਦਮਾ ਸੀ। ਜਦੋਂ ਤੋਂ ਉਸ ਦੇ ਪੁੱਤਰ ਦੀ ਮੌਤ ਹੋਈ, ਚਿਤਰਾ ਨੇ ਕਦੇ ਵੀ ਜਨਤਕ ਤੌਰ 'ਤੇ ਨਹੀਂ ਗਾਇਆ ਅਤੇ ਨਾ ਕੋਈ ਗੀਤ ਰਿਕਾਰਡ ਨਹੀਂ ਕੀਤਾ। ਇਸ ਦੁਖਾਂਤ ਦੇ ਦੋ ਸਾਲ ਬਾਅਦ, ਚਿਤਰਾ ਦੇ ਦੂਜੇ ਪਤੀ, ਜਗਜੀਤ ਸਿੰਘ, ਦੀ ਦਿਮਾਗੀ ਬਿਮਾਰੀ ਕਾਰਨ 2011 ਵਿੱਚ ਮੌਤ ਹੋ ਗਈ। ਡਿਸਕੋਗ੍ਰਾਫੀ
ਹਵਾਲੇ |
Portal di Ensiklopedia Dunia