ਚਿਪਕੋ ਅੰਦੋਲਨਚਿਪਕੋ ਅੰਦੋਲਨ ਦਰਖ਼ਤਾਂ ਨੂੰ ਕੱਟਣ ਤੋਂ ਬਚਾਉਣ ਲਈ ਉਹਨਾਂ ਨੂੰ ਜੱਫੀਆਂ ਪਾਉਣ ਵਾਲਾ ਗਾਂਧੀਵਾਦੀ ਧਾਰਨਾਵਾਂ ਸੱਤਿਆਗ੍ਰਹਿ ਅਤੇ ਅਹਿੰਸਾ ਉੱਤੇ ਅਧਾਰਤ ਇੱਕ ਅੰਦੋਲਨ ਸੀ। ਆਧੁਨਿਕ ਚਿਪਕੋ ਅੰਦੋਲਨ ਅਗੇਤਰੇ '70 ਦੇ ਦਹਾਕੇ ਵਿੱਚ ਉੱਤਰਾਖੰਡ (ਜੋ ਉਦੋਂ ਉੱਤਰ ਪ੍ਰਦੇਸ਼ ਵਿੱਚ ਸੀ) ਦੇ ਗੜ੍ਹਵਾਲ ਇਲਾਕੇ ਵਿੱਚ ਗਤੀਸ਼ੀਲ ਜੰਗਲ-ਵਾਢੇ ਖ਼ਿਲਾਫ਼ ਜਾਗਰੁਕਤਾ ਵਜੋਂ ਸ਼ੁਰੂ ਹੋਇਆ। ਇਸ ਸੰਘਰਸ਼ ਦੀ ਮਾਰਗ-ਦਰਸ਼ਕੀ ਵਾਰਦਾਤ 26 ਮਾਰਚ, 1974 ਨੂੰ ਹੋਈ ਜਦੋਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਹੇਮਵਾਲਘਾਟੀ ਦੇ ਰੇਣੀ ਪਿੰਡ ਦੀਆਂ ਔਰਤਾਂ ਨੇ ਦਰਖ਼ਤ ਵੱਢਣ ਖ਼ਿਲਾਫ਼ ਕਦਮ ਚੁੱਕੇ ਅਤੇ ਰਾਜ ਦੇ ਜੰਗਲਾਤ ਮਹਿਕਮੇ ਦੀ ਠੇਕੇਦਾਰੀ ਪ੍ਰਨਾਲੀ ਕਰ ਕੇ ਖ਼ਤਰੇ ਵਿੱਚ ਆਏ ਰਿਵਾਇਤੀ ਜੰਗਲਾਤੀ ਹੱਕਾਂ ਨੂੰ ਮੁੜ-ਪ੍ਰਾਪਤ ਕੀਤਾ। ਇਹਨਾਂ ਕਾਰਵਾਈਆਂ ਨੇ ਪੂਰੇ ਖੇਤਰ ਵਿੱਚ ਸੈਂਕੜਿਆਂ ਜਨ ਸਧਾਰਨ ਲੋਕਾਂ ਅਤੇ ਹੋਰਾਂ ਨੂੰ ਪ੍ਰੇਰਿਤ ਕੀਤਾ। '80 ਦੇ ਦਹਾਕੇ ਤੱਕ ਇਹ ਅੰਦੋਲਨ ਪੂਰੇ ਭਾਰਤ ਵਿੱਚ ਫੈਲ ਚੁੱਕਾ ਸੀ ਜਿਸ ਕਰ ਕੇ ਲੋਕ-ਮਿਜ਼ਾਜ਼ ਜੰਗਲਾਤੀ ਨੀਤੀਆਂ ਬਣਨ ਲੱਗੀਆਂ ਅਤੇ ਜਿਸਨੇ ਖੁੱਲ੍ਹੇਆਮ ਦਰਖ਼ਤਾਂ ਦੀ ਕਟਾਈ ਉੱਤੇ ਵਿੰਧਿਆ ਅਤੇ ਪੱਛਮੀ ਘਾਟਾਂ ਤੱਕ ਰੋਕ ਲਾ ਦਿੱਤੀ।[1] ਅੱਜਕੱਲ੍ਹ ਇਸਨੂੰ ਗੜ੍ਹਵਾਲ ਦੇ ਚਿਪਕੋ ਅੰਦੋਲਨ ਦਾ ਪੂਰਵਗਾਮੀ ਅਤੇ ਪ੍ਰੇਰਨਾ-ਸਰੋਤ ਮੰਨਿਆ ਜਾਂਦਾ ਹੈ।[2][3]
ਚਿਪਕੋ ਅੰਦੋਲਨ ਦਾ ਘੋਸ਼ਣਾ-ਵਾਕ ਹੈ- ਕੀ ਨੇ ਜੰਗਲ ਦੇ ਉਪਕਾਰ, ਮਿੱਟੀ, ਪਾਣੀ ਅਤੇ ਬਿਆਰ। ਸੰਨ 1987 ਵਿੱਚ ਇਸ ਅੰਦੋਲਨ ਨੂੰ ਸੱਚਾ ਰਿਜ਼ਕ ਪੁਰਸਕਾਰ' (Right Livelihood Award) ਮਿਲਿਆ। ਇਤਿਹਾਸਚਿਪਕੋ ਅੰਦੋਲਨ, ਜੰਗਲ ਸੰਭਾਲ ਲਹਿਰ ਦੀ ਬਜਾਏ ਮੁੱਖ ਤੌਰ 'ਤੇ ਇੱਕ ਰੋਜ਼ੀ ਦੀ ਸੁਰੱਖਿਆ ਲਹਿਰ ਸੀ, ਪਰ ਜਲਦ ਹੀ ਇਹ ਬਹੁਤ ਸਾਰੇ ਭਵਿੱਖ ਦੇ ਵਾਤਾਵਰਣਪ੍ਰੇਮੀਆਂ, ਸਾਰੇ ਸੰਸਾਰ ਵਿੱਚ ਵਾਤਾਵਰਣ ਰੋਸ ਲਹਿਰਾਂ ਅਤੇ ਅੰਦੋਲਨਾਂ ਲਈ ਇੱਕ ਏਕਤਾ ਬਿੰਦੂ ਅਤੇ ਅਹਿੰਸਕ ਰੋਸ ਲਹਿਰਾਂ ਲਈ ਇੱਕ ਮਿਸਾਲ ਬਣ ਗਿਆ।[5] ਇਹ ਉਦੋਂ ਦੀ ਗੱਲ ਹੈ ਜਦੋਂ ਮੁਸ਼ਕਿਲ ਹੀ ਵਿਕਾਸਸ਼ੀਲ ਸੰਸਾਰ ਵਿੱਚ ਕੋਈ ਵਾਤਾਵਰਣ ਲਹਿਰ ਸੀ। ਅਤੇ ਇਸ ਦੀ ਸਫਲਤਾ ਦਾ ਮਤਲਬ ਸੀ ਕਿ ਸੰਸਾਰ ਨੇ ਤੁਰੰਤ ਇਸ ਅਹਿੰਸਕ ਅੰਦੋਲਨ ਦਾ ਨੋਟਿਸ ਲਿਆ। ਕਈ ਅਜਿਹੇ ਈਕੋ-ਗਰੁੱਪਾਂ ਨੇ ਇਸ ਤੋਂ ਪ੍ਰੇਰਨਾ ਲਈ ਜਿਹਨਾਂ ਨੇ ਜੰਗਲਾਂ ਦੀ ਤੇਜ਼ ਕਟਾਈ ਨੂੰ ਠੱਲ੍ਹ ਪਾਈ, ਨਿਹਿਤ ਸਵਾਰਥ ਬੇਨਕਾਬ ਕੀਤੇ, ਵਾਤਾਵਰਣ ਜਾਗਰੂਕਤਾ ਵਧਾਈ, ਅਤੇ ਲੋਕ ਸ਼ਕਤੀ ਦੀ ਸਾਰਥਕਤਾ ਦਿਖਾਈ। ਹੋਰ ਵੀ ਵੱਡੀ ਗੱਲ ਇਸਨੇ ਭਾਰਤ ਵਿੱਚ ਮੌਜੂਦ ਸਿਵਲ ਸਮਾਜ ਨੂੰ ਝੰਜੋੜਿਆ। ਅਤੇ ਉਸਨੇ ਕਬਾਇਲੀ ਅਤੇ ਹਾਸ਼ੀਏ ਤੇ ਵਿਚਰਦੇ ਲੋਕਾਂ ਦੇ ਮੁੱਦੇ ਉਠਾਉਣੇ ਸ਼ੁਰੂ ਕੀਤੇ। ਇਥੋਂ ਤੱਕ ਕਿ ਇੱਕ ਚੁਥਾਈ ਸਦੀ ਬਾਅਦ, ਇੰਡੀਆ ਟੂਡੇ ਨੇ ਨਵੇਂ ਭਾਰਤ ਦੇ 100 ਨਿਰਮਾਤਿਆਂ ਦੀ ਸੂਚੀ ਵਿੱਚ ਚਿਪਕੋ ਅੰਦੋਲਨ ਦੇ ਜੰਗਲ ਸਤਿਆਗ੍ਰਹਿ ਦੇ ਮੋਢੀਆਂ ਨੂੰ ਵੀ ਗਿਣਿਆ।[6] ਹਵਾਲੇ
|
Portal di Ensiklopedia Dunia