ਚਿਰੰਜੀਵੀ
ਚਿਰੰਜੀਵੀ ਇੱਕ ਭਾਰਤੀ ਸਿਨੇਮਾ ਦਾ ਅਭਿਨੇਤਾ, ਨਿਰਮਾਤਾ, ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਹੈ। ਚਿਰੰਜੀਵੀ ਨੇ ਮਦਰਾਸ ਫਿਲਮ ਇੰਸਟੀਚਿਊਟ ਵਿੱਚ ਦਾਖ਼ਿਲਾ ਲਿਆ ਅਤੇ ਸਭ ਤੋਂ ਪਹਿਲਾਂ ਤੇਲਗੂ ਸਿਨੇਮਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਤੋਂ ਬਿਨਾਂ ਇਸਨੇ ਤਮਿਲ, ਕੰਨੜ ਅਤੇ ਹਿੰਦੀ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸਨੇ ਆਪਣੀ ਐਕਟਿੰਗ ਦੀ ਸ਼ੁਰੂਆਤ 1978 ਵਿੱਚ ਪੁਨਾਧੀਰਾਲੂ ਫਿਲਮ ਤੋਂ ਕੀਤੀ। ਇਸ ਦੇ ਨਾਲ ਇਸ ਦੀ ਦੂਜੀ ਫਿਲਮ ਪ੍ਰਣਾਮ ਖਾਰੀੜੂ ਛੇਤੀ ਹੀ ਬਾਕਸ ਆਫ਼ਿਸ ਉੱਤੇ ਰਿਲੀਜ਼ ਹੋਈ।[2] ਚਿਰੰਜੀਵੀ ਆਪਣੇ ਬ੍ਰੇਕ ਡਾਂਸ ਵਿਚਲੀ ਪ੍ਰਾਪਤ ਮੁਹਾਰਤ ਲਈ ਜਾਣਿਆ ਜਾਂਦਾ ਹੈ ਅਤੇ ਇਸਨੇ ਅਜੇ ਤੱਕ 149 ਕਥਾ-ਚਿੱਤਰਾਂ (ਫੀਚਰ ਫ਼ਿਲਮਜ਼) ਵਿੱਚ ਕੰਮ ਕਰ ਚੁੱਕਾ ਹੈ।[3][4][5] ਇਸਨੂੰ 59ਵਾਂ ਅਕੈਡਮੀ ਅਵਾਰਡ ਪ੍ਰੋਗਰਾਮ ਵਿੱਚ ਜੱਜ ਵਜੋਂ ਸਨਮਾਨਿਤ ਕੀਤਾ ਗਿਆ।[6][7] ਇਸੇ ਸਾਲ ਇਸਨੇ ਫਿਲਮ ਸਵਾਯਮਕਰੁਸ਼ੀ ਵਿੱਚ ਅਦਾਕਾਰੀ ਕੀਤੀ ਜਿਸਦਾ ਪ੍ਰਥਮ ਪ੍ਰਦਸ਼ਨ (ਪ੍ਰੀਮਿਅਰ) ਮੋਸਕੋ ਇੰਟਰਨੈਸ਼ਨਲ ਫਿਲਮ ਫੇਸਟੀਵਲ ਵਿੱਚ ਕੀਤਾ ਗਿਆ।[8] 1988 ਵਿੱਚ ਇਸਨੇ ਰੁਦ੍ਰਾਵੀਨਾ ਵਿੱਚ ਕੰਮ ਕੀਤਾ ਜਿਸ ਲਈ ਇਸਨੂੰ ਨਰਗਿਸ ਦੱਤ ਅਵਾਰਡ ਮਿਲਿਆ।[9] 2006 ਵਿੱਚ, ਚਿਰੰਜੀਵੀ ਨੂੰ ਭਾਰਤੀ ਸਿਨੇਮਾ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ਲਈ ਭਾਰਤ ਦੇ ਵੱਡੇ ਅਵਾਰਡ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਂਧਰਾ ਯੂਨੀਵਰਸਿਟੀ ਦੁਆਰਾ ਇਸਨੂੰ ਡਾਕਟਰ ਦੀ ਉਪਾਧੀ ਦਿੱਤੀ ਗਈ।[10] ਹਵਾਲੇ
|
Portal di Ensiklopedia Dunia