ਚੰਡੀ ਚਰਿਤ੍ਰ 1'ਚੰਡੀ ਚਰਿਤ੍ਰ ਉਕਤਿ ਬਿਲਾਸ' ਇੱਕ ਕਾਵਿ ਰਚਨਾ ਹੈ, ਜੋ ਦਸਮ ਗ੍ਰੰਥ ਵਿੱਚ ਮੋਜੂਦ ਹੈ ਅਤੇ ਰਵਾਇਤੀ ਤੋਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮਨੀ ਜਾਂਦੀ ਹੈ।[1][2] ਸਿੱਖ ਧਰਮ ਦਾ ਮਸ਼ਹੂਰ ਸ਼ਬਦ "ਦੇਹੁ ਸਿਵਾ ਬਰ ਮੋਹਿ ਇਹੈ" ਇਸੀ ਰਚਨਾ ਦਾ ਹਿਸਾ ਹੈ। ਇਸ ਰਚਨਾ ਦੇ ਪਾਤਰ ਮਾਰਕੰਡੇਏ ਪੁਰਾਣ ਉੱਤੇ ਆਧਾਰਿਤ ਹੈ, ਪਰ ਦਿਸ਼ਾ ਅਤੇ ਸਾਰੀ ਕਹਾਣੀ ਮਾਰਕੰਡੇਏ ਪੂਰਨ ਦੀ ਪੂਰੀ ਸੁਤੰਤਰ ਹੈ।[3] ਸਮੱਗਰੀਉਕਤਿ ਬਿਲਾਸ ਅੱਠ ਅਧਿਆਇ ਵਿੱਚ ਵੰਡਿਆ ਗਿਆ ਹੈ। ਇਸ ਰਚਨਾ ਵਿੱਚ ਬ੍ਰਜ ਭਾਸ਼ਾ ਭਰਪੂਰ ਵਰਤੀ ਗਈ ਹੈ। ਬਾਣੀ ੴ ਵਾਹਿਗੁਰੂ ਜੀ ਕੀ ਫਤਹਿ ਦੇ ਨਾਲ ਸ਼ੁਰੂ ਹੁੰਦੀ ਹੈ ਅਤੇ ਚੰਡੀ ਚਰਿਤ੍ਰ ਦੇ ਅੱਠਵੇ ਅਧਿਆਇ ਦੇ ਨਾਲਃ ਇਤਿ ਸ੍ਰੀ੍ਰ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰੋ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸ਼ਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ਨਾਲ ਇਸ ਦਾ ਅੰਤ ਹੁੰਦਾ ਹੈ ਸ਼ੁਰੂ ਵਿਚ, ਲੇਖਕ ਨੇ ਚੰਡੀ ਦੇ ਗੁਣ ਇਉਂ ਵਰਣਨ ਕਿਤੇ ਹਨ:
ਚੰਡੀ ਦੀ ਪਰਿਭਾਸ਼ਾਪਹਿਲੀ ਬਾਰ੍ਹਾ ਬਚਨ ਚੰਡੀ ਦੀ ਪਰਿਭਾਸ਼ਾ ਦੇ ਬਾਰੇ ਹਨ। ਇਸ ਨੂੰ ਬੁਨਿਆਦੀ ਵਿਆਖਿਆ ਕਰ ਕੇ ਲੇਖਕ ਨੇ ਬਾਅਦ ਵਿੱਚ ਚੰਡੀ ਦੇ ਕਰਤਬ ਉਜਾਗਰ ਕਿਤੇ ਹਨ।
ਵਿਓਤਪੱਤੀ ਅਨੁਸਾਰ ਚੰਡੀ ਦੇ ਅਰਥ ਹਨ "ਹਿੰਸਕ ਅਤੇ ਜੋਸ਼ੀਲਾ".[4] ਗੁਰਮਤਿ ਵਿੱਚ, ਚੰਡੀ ਵਿਵੇਕ ਬੁਧੀ ਕਹਿੰਦੇ ਅਰਥਾਤ ਅਨੁਭਵੀ ਅਤੇ ਸੂਝਵਾਨ ਮਨ ਜੋ ਨਕਾਰਾਤਮਕ ਮਤ ਨਾਲ ਲੜਦਾ ਹੈ।[5] ਸਾਕਤ ਹਿੰਦੂ ਅਤੇ ਇਸ ਰਚਨਾ ਦੇ ਵਿਰੋਧੀ, ਚਡੀ ਨੂੰ ਇੱਕ ਔਰਤ ਦਾ ਰੂਪ ਮਨੰਦੇ ਹਨ ਜੋ ਮਹਾਕਾਲੀ, ਮਹਾ ਲਛਮੀ ਅਤੇ ਸਰਸਵਤੀ ਤੋਂ ਬਣੀ ਹੈ। ਹਵਾਲੇ
|
Portal di Ensiklopedia Dunia