ਚੰਦਰਸ਼ੇਖਰ ਸੀਮਾਚੰਦਰਸ਼ੇਖਰ ਸੀਮਾ ਸਫੇਦ ਵਾਮਨ ਤਾਰੇ ਦਾ ਵੱਧ ਤੋਂ ਵੱਧ ਪੁੰਜ ਹੈ ਇਸ ਸੀਮਾ ਨੂੰ ਪਹਿਲੀ ਵਾਰ ਵਿਲਹੇਲਮ ਅੰਡਰਸਨ ਅਤੇ ਈ. ਸੀ। ਸਟੋਨਰ ਨੇ ਪ੍ਰਕਾਸਿਤ ਕੀਤਾ ਅਤੇ ਇਸ ਦਾ ਨਾਮ ਸੁਬਰਾਮਨੀਅਮ ਚੰਦਰਸ਼ੇਖਰ ਭਾਰਤੀ-ਅਮਰੀਕੀ ਵਿਗਿਆਨੀ ਦੇ ਨਾਮ ਤੇ ਰੱਖਿਆ ਗਿਆ ਜਿਸ ਨੇ 1930, ਵਿੱਚ 19 ਸਾਲ ਦੀ ਉਮਰ ਵਿੱਚ ਇਸ ਨੂੰ ਹੱਲ ਕੀਤਾ। ਤਾਰਾ ਦਾ ਜਨਮ ਅਤੇ ਮੌਤਹਰ ਤਾਰਾ ਜਨਮ ਲੈਂਦਾ ਹੈ, ਜੀਵਨ ਭੋਗਦਾ ਹੈ ਅਤੇ ਅੰਤ ਵਿੱਚ ਇਸ ਦੀ ਮੌਤ ਵੀ ਹੁੰਦੀ ਹੈ। ਤਾਰੇ ਦੀ ਊਰਜਾ ਦਾ ਸਰੋਤ ਇਸ ਅੰਦਰ ਹਾਈਡਰੋਜ਼ਨ ਦੇ ਨਿਊਕਲੀਆਈ ਵਿਚਕਾਰ ਚੱਲ ਰਹੀਆਂ ਨਿਊਕਲੀਅਰ ਸੰਯੋਜਨ ਪ੍ਰਤੀਕਿਰਿਆਵਾਂ ਹਨ। ਇਸ ਊਰਜਾ ਨਾਲ ਤਾਰੇ ਦੇ ਹੋਣ ਵਾਲੇ ਫੈਲਾਅ ਅਤੇ ਗੁਰੂਤਾਕਰਸ਼ਣ ਖਿੱਚ, ਦੋਵਾਂ ਵਿੱਚ ਸੰਤੁਲਨ ਬਣਿਆ ਹੁੰਦਾ ਹੈ। ਤਾਰੇ ਦਾ ਜੀਵਨ ਓਨੀ ਦੇਰ ਹੈ ਜਦ ਤੱਕ ਇਹ ਸੰਤੁਲਨ ਕਾਇਮ ਹੈ। ਜਦ ਉਸ ਵਿਚਲੀ ਸਾਰੀ ਹਾਈਡਰੋਜ਼ਨ ਸੰਯੋਜਨ ਪ੍ਰਤੀਕਿਰਿਆਵਾਂ ਦੁਆਰਾ ਹੀਲੀਅਮ ਵਿੱਚ ਬਦਲ ਜਾਂਦੀ ਹੈ ਤਾਂ ਇਹ ਪ੍ਰਤੀਕਿਰਿਆਵਾਂ ਰੁਕ ਜਾਂਦੀਆਂ ਹਨ ਅਤੇ ਗਰਮੀ ਪੈਦਾ ਹੋਣੋਂ ਬੰਦ ਹੋ ਜਾਂਦੀ ਹੈ। ਹੁਣ ਤਾਰਾ ਆਪਣੀ ਹੀ ਗੁਰੂਤਾ ਖਿੱਚ ਨਾਲ ਸੁੰਗੜਨਾ ਸ਼ੁਰੂ ਕਰ ਦਿੰਦਾ ਹੈ। ਉਸ ਦੀ ਇਹ ਸਟੇਜ ਸਫੇਦ ਵਾਮਨ (ਵਾਈਟ ਡਵਾਰਫ਼) ਕਹਾਉਂਦੀ ਹੈ। ਚੰਦਰਸ਼ੇਖਰ ਸੀਮਾ ਦਾ ਮੁਲ= 1.44 (2.864 × 1030 kg).[1] ਨਿਯਮਪਰ ਸੁਬਰਾਮਨੀਅਮ ਚੰਦਰਸ਼ੇਖਰ ਨੇ ਇਹ ਖੋਜਿਆ ਕਿ ਸਫੇਦ ਵਾਮਨ ਜਾਂ ਵਾਈਟ ਡਵਾਰਫ ਬਣਨ ਲਈ ਤਾਰੇ ਦੇ ਮੁੱਢਲੇ ਪੁੰਜ ਦੀ ਇੱਕ ਉੱਪਰਲੀ ਸੀਮਾ ਹੁੰਦੀ ਹੈ। ਉਹਨਾਂ ਅਨੁਸਾਰ ਇੱਕ ਤਾਰਾ ਆਪਣੇ ਜੀਵਨ ਦੇ ਆਖਰੀ ਪੜ੍ਹਾਅ ’ਤੇ ਸਫੇਦ ਵਾਮਨ ਤਾਂ ਹੀ ਬਣਦਾ ਹੈ
ਹੋਰ ਦੇਖੋਹਵਾਲੇ |
Portal di Ensiklopedia Dunia